ਬਰੈਂਪਟਨ : ਬਰੈਂਪਟਨ ਦੇ ਡਰੀਮ ਕਨਵਿਨਸਨ ਹਾਲ ਵਿੱਚ ਦੀਵਾਲੀ ਮੇਲੇ ਵਿਚ ਭਾਈਚਾਰੇ ਵੱਲੋਂ ਭਾਰੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਉਨਟਾਰੀਓ ਦੀ ਪ੍ਰੀਮੀਅਰ (ਮੁੱਖ ਮੰਤਰੀ) ਕੈਥਲੀਨ ਵੈੱਨ ਵੱਲੋਂ ਦੀਵਾਲੀ ਪੂਜਨ ਵਿੱਚ ਆਪਣੇ ਮੰਤਰੀ ਮੰਡਲ ਸਮੇਤ ਹਿੱਸਾ ਲਿਆ। ਇਸ ਮੌਕੇ ਮੰਤਰੀ ਚਾਰਲਸ ਸੂਜਾ, ਹਰਿੰਦਰ ਮੱਲੀ, ਦੀਪਕਾ ਦਮਰੇਲਾ, ਸੁਖਵੰਤ ਠੇਠੀ ਬਰੈਂਪਟਨ ਸਾਊਥ ਦੇ ਉਮੀਦਵਾਰ ਸਮੇਤ ਸਭ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਸਮੂਹ ਭਾਈਚਾਰੇ ਨੂੰ ਵਧਾਈ ਦਿੱਤੀ ।ਇਸ ਮੌਕੇ ਭਾਰਤ ਤੋਂ ਉਚੇਚੇ ਤੌਰ ‘ਤੇ ਆਏ ਚਰਚਿੱਤ ਗੀਤ ‘”ਗੋ ਕੈਨੇਡਾ’ ਦੇ ਸੰਗੀਤਕਾਰ ਦਿਲਖੁਸ਼ ਥਿੰਦ ਦਾ ਮੁੱਖ ਮੰਤਰੀ ਮਾਨਯੋਗ ਕੈਥਲੀਨ ਵੈੱਨ ਨੇ ਵਿੱਕ ਢਿੱਲੋ ਦੇ ਸਹਿਯੋਗ ਨਾਲ ਉਨਟਾਰੀਓ ਸਰਕਾਰ ਵੱਲੋਂ ਸਨਮਾਨ ਚਿੰਨ ਭੇਟ ਕੀਤਾ। ਇਸ ਮੌਕੇ ਇਸ ਗੀਤ ਦੇ ਗਾਇਕ ਬਲਜਿੰਦਰ ਸੇਖਾ ਵੀ ਹਾਜਿਰ ਸਨ। ਮੁੱਖ ਮੰਤਰੀ ਨੇ ਗੀਤ ‘ਗੋ ਕੈਨੇਡਾ’ ਦੀ ਭਰਪੂਰ ਸ਼ਲਾਘਾ ਕੀਤੀ।