6.3 C
Toronto
Sunday, November 2, 2025
spot_img
HomeUncategorizedਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ 4 ਅਗਸਤ ਨੂੰ ਮਨਾਇਆ ਜਾਵੇਗਾ

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ 4 ਅਗਸਤ ਨੂੰ ਮਨਾਇਆ ਜਾਵੇਗਾ

ਬਰੈਂਪਟਨ/ ਬਾਸੀ ਹਰਚੰਦ : ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦੱਸਿਆ ਕਿઠઠਭਾਰਤ ਵਤਨ ਦੀ ਅਜ਼ਾਦੀ ਲਈ ਕੀਮਤੀ ਜਾਨ ਵਾਰਨ ਵਾਲੇ, ਲੋਕ ਹੱਕਾਂ ਲਈ ਕੁਰਬਾਨ ਹੋਣ ਵਾਲੇ ਸੂਰਬੀਰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਮਨਾਉਣਾ ਭਾਰਤ ਵਾਸੀਆਂ ਲਈ ਪਵਿੱਤਰ ਫਰਜ਼ઠਹੈ। ਸੋ ਪੰਜਬੀ ਸੱਭਿਆਚਾਰ ਮੰਚ ਵੱਲੋਂ ਸੂਰਬੀਰ ਦਾ ਸ਼ਹੀਦੀ ਦਿਨ 4 ਅਗਸਤ ਦਿਨ ਐਤਵਾਰ ਨੂੰ ਫਰੈਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ 21 ਕਵੈਂਟਰੀ ਰੋਡ ਬਰੈਂਪਟਨ ਵਾਲਮਾਰਟ ਦੀ ਬੈਕ ਤੇ ਮਨਾਇਆ ਜਾਏਗਾ। ਇਸ ਪ੍ਰੋਗਰਾਮ ਦਾ ਸਮਾਂ 2-00 ਵਜੇ ਤੋਂ 6-00 ਵਜੇ ਤੱਕ ਹੋਵੇਗਾ। ਸੋ ਸੱਭ ਸਰਗਰਮ ਸੰਸਥਾਵਾਂ, ਬੁੱਧੀਜੀਵੀਆਂ, ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਉ ਰਲ ਮਿਲ ਕੇ ਭਾਰਤ ਦੇਸ਼ ਤੋਂ ਕੁਰਬਾਨ ਹੋਣ ਵਾਲੇ ਲੋਕਾਂ ਦੀ ਯਾਦ ਨੂੰ ਤਾਜ਼ਾ ਕਰੀਏ ਅਤੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੇ ਲੋਕਾਂ ਦੇ ਸੁਨੇਹੇ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਦੇਈਏ। ਹੋਰ ਜਾਣਕਾਰੀ ਲਈ ਫੋਨ ਨੰਬਰ ਬਲਦੇਵ ਸਿੰਘ ਸਹਿਦੇਵ 647-328-7045, ਪ੍ਰਧਾਨ ਸੁਖਦੇਵ ਸਿੰਘ ਸਕੱਤਰ 647-298-7250, ਸੁਰਿੰਦਰ ਸਿੰਘ ਗਿੱਲ 905-460-5544, ਹਰਚੰਦ ਸਿੰਘ ਬਾਸੀ 647-786-9502

RELATED ARTICLES
POPULAR POSTS