Breaking News
Home / ਕੈਨੇਡਾ / ਸੀਨੀਅਰ ਕਲੱਬਾਂ ਵੱਲੋਂ ਪੀਲ ਰੀਜਨ ਲਈ ਢੁੱਕਵੇਂ ਫੰਡ ਮੁਹੱਈਆ ਕਰਵਾਉਣ ਲਈ ਅਪੀਲ

ਸੀਨੀਅਰ ਕਲੱਬਾਂ ਵੱਲੋਂ ਪੀਲ ਰੀਜਨ ਲਈ ਢੁੱਕਵੇਂ ਫੰਡ ਮੁਹੱਈਆ ਕਰਵਾਉਣ ਲਈ ਅਪੀਲ

ਬਰੈਂਪਟਨ : ਅੰਕੜਿਆਂ ਮੁਤਾਬਕ 2006 ਅਤੇ 2016 ਵਿਚਕਾਰ ਬਰੈਂਪਟਨ ਦਾ ਗ੍ਰੋਥਰੇਟ 20.8 ਫੀਸਦੀ ਪਾਇਆ ਗਿਆ ਹੈ। 593,638 ਆਬਾਦੀ ਵਾਲਾ ਇਹ ਸ਼ਹਿਰ ਕਨੈਡਾ ਦਾ ਨੌਵਾਂ ਉਨਟਾਰੀਓ ਦਾ ਚੌਥਾ ਅਤੇ ਗ੍ਰੇਟਰ ਟੋਰਾਂਟੋ ਦਾ ਤੀਜਾ ਵੱਡਾ ਸ਼ਹਿਰ ਹੈ। ਉਨਟਾਰੀਓ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੀਲ ਰੀਜਨ ਸਕੂਲ ਬੋਰਡ, ਸਿਹਤ ਅਤੇ ਸਮਾਜਿਕ ਸੇਵਾਂਵਾਂ ਲਈ ਢੁਕਵੇਂ ਫੰਡ ਜਾਰੀ ਕਰੇ ਜੋ ਕਿ ਹੋਰ ਖੇਤਰਾਂ ਦੇ ਮੁਕਾਬਲੇ ਬਹੁਤ ਘੱਟ ਹਨ। ਅੰਕੜੇ ਦੱਸਦੇ ਹਨ ਕਿ (1)-ਉਨਟਾਰੀਓ ਹੈਲਥ ਸਿਸਟਮ 1800 ਡਾਲਰ ਪ੍ਰਤੀ ਮਰੀਜ ਜਾਰੀ ਕਰਦਾ ਹੈ ਪਰ ਬਰੈਂਪਟਨ ਵਿਲਿਅਮ ਔਸਲਰ ਹਸਪਤਾਲ ਨੂੰ ਕੇਵਲ 1000 ਡਾਲਰ ਪ੍ਰਤੀ ਮਰੀਜ ਮਿਲਦੇ ਹਨ ਜੋ ਕਿ 44.5 ਫੀਸਦੀ ਘੱਟ ਹੈ। (2)-ਅਗਸਤ 31, 2016 ਨੂੰ ਰੀਜਨਲ ਸਕੂਲ ਬੋਰਡ ਦੀ ਹੋਈ ਮੀਟਿੰਗ ਦੌਰਾਨ ਐਸੋਸੀਏਟ ਡਾਈਰੈਕਟਰ ਜਸਪਾਲ ਗਿੱਲ ਮੁਤਾਬਕ ਪੀਲ ਰੀਜਨ ਸਕੂਲ ਨੂੰ ਮਾਨਸਿਕ ਬੀਮਾਰ ਵਿਦਿਆਰਥੀਆਂ ਲਈ ਹੋਰ ਖੇਤਰਾਂ ਦੇ ਮੁਕਾਬਲੇ 4.3 ਮਿਲਿਅਨ ਡਾਲਰ ਘੱਟ ਮਿਲੇ ਹਨ। ਇਸੇ ਮੀਟਿੰਗ ਵਿੱਚ ਚੇਅਰਮੈਨ ਮੈਕਡੌਗਲਡ ਨੇ ਦੱਸਿਆ ਕਿ ਪੀਲ ਰੀਜਨ ਸਕੂਲ ਬੋਰਡ ਨੂੰ ਔਟਵਾ, ਕਾਰਲਟਨ ਅਤੇ ਟੋਰਾਂਟੋ ਖੇਤਰ ਮੁਕਾਬਲੇ ਪ੍ਰਤੀ ਵਿਦਿਆਰਥੀ 1000 ਡਾਲਰ ਘੱਟ ਮਿਲੇ ਹਨ। (3)-ਉਨਟਾਰੀਓ ਸਰਕਾਰ ਪੀਲ ਰੀਜ਼ਨ ਸਕੂਲਾਂ ਨੂੰ 2016 ਦੇ ਵਿਦਿਆਰਥੀ ਅੰਕੜਿਆਂ ਅਨੁਸਾਰ ਫੰਡ ਨਾਂ ਦੇ ਕੇ 1991/1996 ਦੇ ਅੰਕੜਿਆਂ ਮੁਤਾਬਕ ਫੰਡ ਜਾਰੀ ਕਰਦੀ ਹੈ। (4) 2016 ਦੀ ਪੀਲ ਰੀਜਨ ਦੀ ਆਬਾਦੀ ਮੁਤਾਬਕ ਇਸ ਨੂੰ 93 ਮਿਲਿਅਨ ਡਾਲਰ ਦੀ ਥਾਂ ਕੇਵਲ 62 ਮਿਲਿਅਨ ਡਾਲਰ ਮਿਲਦੇ ਹਨ। (5) ਸਨ 2012 ਵਿਚ ਫੇਅਰ ਸ਼ੇਅਰ ਟਾਸਕ ਫੋਰਸ ਦੁਆਰਾ ਉਪਲਬਧ ਸੂਚਨਾ ਮੁਤਾਬਕ ਹੋਰ ਖੇਤਰਾਂ ਦੇ ਮੁਕਾਬਲੇ ਪੀਲ ਰੀਜਨ ਨੂੰ 1/3 ਡਾਲਰ ਪ੍ਰਤੀ ਵਿਅਕਤੀ ਘੱਟ ਹਾਸਲ ਹੁੰਦਾ ਹੈ। ਇਨ੍ਹਾਂ ਤੱਥਾਂ ਨੂੰ ਮੱਦੇਨਜ਼ਰ ਰਖਦਿਆਂ ਐਸੋਸੀਏਸ਼ਨ ਆਫ ਸੀਨੀਅਰਸ ਨੇ ਮਤਾ ਪਾਸ ਕੀਤਾ ਹੈ ਕਿ ਬਰੈਂਪਟਨ ਖੇਤਰ ਦੀ ਬਿਹਤਰੀ ਲਈ ਇਸ ਸ਼ਹਿਰ ਨੂੰ ਵੀ ਢੁੱਕਵੇਂ ਫੰਡ ਮਿਲਣੇ ਚਾਹੀਦੇ ਹਨ ਜੋ ਕਿ ਇਸ ਸਮੇਂ ਦੀ ਉਚਿਤ ਮੰਗ ਹੈ।
ਜਾਰੀਕਰਤਾ : ਗੁਰਮੀਤ ਸਿੰਘ (ਬਲੂਮ ਬਰੀ ਸੀਨੀਅਰ ਕਲੱਬ) 647 282 4538, ਪਸ਼ੌਰੀ ਲਾਲ (ਬੌਨੀਬਰੇਸ ਪਾਰਕ ਸੀਨੀਅਰ ਕਲੱਬ), 647 721 3376, ਦਲਬੀਰ ਸਿੰਘ ਕੰਬੋਜ (ਸੀਨੀਅਰ ਸੋਸ਼ਲ ਸਰਵਿਸ ਗਰੁਪ, ਜੇਮਸ ਪੌਟਰ ਸੀਨੀਅਰ ਕਲੱਬ) 416 400 1123

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …