21.2 C
Toronto
Sunday, September 27, 2026
spot_img
Homeਕੈਨੇਡਾਹਰਕੀਰਤ ਸਿੰਘ ਨੇ ਵਾਰਡ ਨੰਬਰ 9 ਅਤੇ 10 ਤੋਂ ਪ੍ਰਚਾਰ ਕੀਤਾ ਤੇਜ਼

ਹਰਕੀਰਤ ਸਿੰਘ ਨੇ ਵਾਰਡ ਨੰਬਰ 9 ਅਤੇ 10 ਤੋਂ ਪ੍ਰਚਾਰ ਕੀਤਾ ਤੇਜ਼

ਹਰਕੀਰਤ ਸਿੰਘ ਨੇ ਵਾਰਡ ਨੰਬਰ 9 ਅਤੇ 10 ਤੋਂ ਪ੍ਰਚਾਰ ਕੀਤਾ ਤੇਜ਼ਬਰੈਂਪਟਨ : ਵਾਰਡ ਨੰਬਰ 9 ਅਤੇ 10 ਤੋਂ ਹਰਕੀਰਤ ਸਿੰਘ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਹ ਲੋਕਾਂ ਨੂੰ ਲਗਾਤਾਰ ਉਨ੍ਹਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਰੂਬਰੂ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮੁੱਦਿਆਂ ਸਬੰਧੀ ਖੁੱਲ੍ਹ ਕੇ ਗੱਲ ਦੀ ਜ਼ਰੂਰਤ ਹੈ। ਉਹ ਹੁਣ ਤੱਕ ਕਾਊਂਸਲਰ ਸੀਟ ਲਈ ਆਯੋਜਿਤ ਹੋਈਆਂ ਪੰਜ ਡਿਬੇਟਾਂ ਵਿਚ ਸ਼ਾਮਲ ਹੋ ਚੁੱਕੇ ਹਨ। ਲੰਘੇ ਚਾਰ ਸਾਲਾਂ ਵਿਚ ਇਸੇ ਵਾਰਡ ਤੋਂ ਸਕੂਲ ਟਰੱਸਟੀ ਰਹੇ ਹਰਕੀਰਤ ਸਿੰਘ ਇਕਮਾਤਰ ਅਜਿਹੇ ਉਮੀਦਵਾਰ ਹਨ, ਜੋ ਵੱਖ-ਵੱਖ ਡਿਬੇਟਾਂ ਵਿਚ ਸ਼ਾਮਲ ਹੋਏ ਹਨ। ਹਰਕੀਰਤ ਦਾ ਕਹਿਣਾ ਹੈ ਕਿ ਇਕ ਉਮੀਦਵਾਰ ਦੇ ਤੌਰ ‘ਤੇ ਵੋਟਰ ਦਾ ਸਨਮਾਨ ਕਰਨਾ ਸਭ ਤੋਂ ਜ਼ਰੂਰੀ ਹੈ ਅਤੇ ਆਮ ਲੋਕਾਂ ਦੇ ਬਾਰੇ ਵਿਚ ਗੱਲ ਕਰਨਾ ਜ਼ਰੂਰੀ ਹੈ। ਤਦ ਹੀ ਵੋਟਰ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਉਮੀਦਵਾਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੀ ਸੋਚ ਅਤੇ ਸਮਝ ਰੱਖਦੇ ਹਨ। ਉਮੀਦਵਾਰ ਜੇਕਰ ਇਸ ਤਰ੍ਹਾਂ ਦੀ ਬਹਿਸ ਵਿਚ ਨਹੀਂ ਆਉਂਦੇ ਤਾਂ ਲੋਕਤੰਤਰ ਲਈ ਚੰਗਾ ਨਹੀਂ ਹੈ।

RELATED ARTICLES
POPULAR POSTS