19.3 C
Toronto
Friday, July 10, 2026
spot_img
Homeਕੈਨੇਡਾਬਰੈਂਪਟਨ ਵਿੱਚ 'ਕੈਨੇਡਾ ਡੇਅ' ਉਤਸ਼ਾਹ, ਏਕਤਾ ਤੇ ਰਾਸ਼ਟਰੀ ਮਾਣ ਨਾਲ ਮਨਾਇਆ :...

ਬਰੈਂਪਟਨ ਵਿੱਚ ‘ਕੈਨੇਡਾ ਡੇਅ’ ਉਤਸ਼ਾਹ, ਏਕਤਾ ਤੇ ਰਾਸ਼ਟਰੀ ਮਾਣ ਨਾਲ ਮਨਾਇਆ : ਸੋਨੀਆ ਸਿੱਧੂ

ਬਰੈਂਪਟਨ/ਪਰਵਾਸੀ ਨਿਊਜ਼ : ਬਰੈਂਪਟਨ ਵਿੱਚ ਹਰ ਸਾਲ ‘ਕੈਨੇਡਾ ਡੇਅ’ ਨਾਲ ਸਬੰਧਿਤ ਮਨਾਏ ਜਾਂਦੇ ਵੱਖ-ਵੱਖ ਸਮਾਗ਼ਮ ਬਰੈਂਪਟਨ-ਵਾਸੀਆਂ, ਪਰਿਵਾਰਾਂ, ਵਾਲੰਟੀਅਰਾਂ ਅਤੇ ਕਮਿਊਨਿਟੀ ਆਰਗੇਨਾਈਜ਼ਰਾਂ ਦੇ ਮਾਣ-ਸਨਮਾਨ ਅਤੇ ਏਕਤਾ ਦਾ ਪ੍ਰਤੀਕ ਹਨ। ਇਹ ਸਮਾਗ਼ਮ ਬਰੈਂਪਟਨ ਦੀਆਂ ਸਾਰੀਆਂ ਕਮਿਊਨਿਟੀਆਂ ਵੱਲੋਂ ਹਰ ਸਾਲ ਰਲ਼-ਮਿਲ਼ ਕੇ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਪਿਛਲੇ ਹਫ਼ਤੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਏ ਗਏ ਕੈਨੇਡਾ-ਡੇਅ ਦੇ ਅਜਿਹੇ ਕਈ ਜਸ਼ਨਾਂ ਵਿੱਚ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਵੱਲੋਂ ਹਿੱਸਾ ਲਿਆ। ਇਨ੍ਹਾਂ ਸਮਾਗ਼ਮਾਂ ਵਿੱਚ ਸ਼ਾਮਲ ਹੋ ਕੇ ਉਹ ਉੱਥੇ ਲੋਕਾਂ ਨੂੰ ਨਿੱਜੀ ਤੌਰ ‘ਤੇ ਮਿਲੇ ਜਿੱਥੇ ਬਰੈਂਪਟਨ-ਵਾਸੀਆਂ ਵੱਲੋਂ ਖ਼ੁਸ਼ੀ ਤੇ ਉਤਸ਼ਾਹ ਦਾ ਖ਼ੂਬਸੂਰਤ ਮੁਜ਼ਾਹਰਾ ਕੀਤਾ ਜਾ ਰਿਹਾ ਸੀ।
ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ, ”ਕੈਨੇਡਾ-ਡੇਅ ਨੂੰ ਸਾਂਝੇ ਤੌਰ ‘ਤੇ ਮਨਾਉਣਾ ਸਾਡੇ ਸਾਰਿਆਂ ਲਈ ਅਜਿਹਾ ਸ਼ੁਭ-ਅਵਸਰ ਹੈ ਜੋ ਸਾਡੇ ਦੇਸ਼ ਕੈਨੇਡਾ ਨੂੰ ਖ਼ਾਸੀਅਤ ਪ੍ਰਦਾਨ ਕਰਦਾ ਹੈ। ਇਹ ਦਿਨ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ, ਵਿਭਿੰਨਤਾ, ਸਾਡੀ ਏਕਤਾ ਤੇ ਤਾਕਤ ਦਾ ਪ੍ਰਗਟਾਵਾ ਹੈ। ਕੈਨੇਡਾ ਦੇ ਸ਼ਹਿਰੀਆਂ ਵਜੋਂ ਅਸੀਂ ਸਾਰੇ ਸਮੂਹ ਕਮਿਊਨਿਟੀਆਂ ਨੂੰ ਇਨ੍ਹਾਂ ਸਮਾਗ਼ਮਾਂ ਵਿੱਚ ‘ਜੀ-ਆਇਆਂ’ ਕਹਿਣ ਵਿੱਚ ਮਾਣ ਮਹਿਸੂਸ ਕਰਦੇ ਹਾਂ ਜਿੱਥੇ ਹਰੇਕ ਨੂੰ ਜੀਵਨ ਵਿੱਚ ਸਫ਼ਲ ਹੋਣ ਅਤੇ ਇਸਦੇ ਭਾਈਵਾਲ ਬਣਨ ਦੇ ਮੌਕੇ ਮਿਲਦੇ ਹਨ।”
ਪਹਿਲੀ ਜੁਲਾਈ ਦੇ ਇਸ ਇਤਿਹਾਸਕ ਦਿਨ ‘ਕੈਨੇਡਾ ਡੇਅ’ ਉਤੇ ਬਰੈਂਪਟਨ ਸਾਊਥ ਵਿੱਚ ਸਾਰਾ ਦਿਨ ਵੱਖ-ਵੱਖ ਥਾਵਾਂ ‘ਤੇ ਸੱਭਿਆਚਾਰਕ ਪ੍ਰੋਗਰਾਮ ਚੱਲਦੇ ਰਹੇ, ਪਰਿਵਾਰਕ ਪੱਧਰ ‘ਤੇ ਦਿਲਚਸਪ ਕੰਮ-ਕਾਜ ਤੇ ਕਾਰਵਾਈਆਂ ਹੋਈਆਂ ਅਤੇ ਕਮਿਊਨਿਟੀ ਦੀ ਅਗਵਾਈ ਵਿੱਚ ਕਈ ਜਨਤਕ-ਸਭਾਵਾਂ ਹੋਈਆਂ। ਐੱਮ.ਪੀ. ਸੋਨੀਆਂ ਸਿੱਧੂ ਵੱਲੋਂ ਬਰੈਂਪਟਨ ਵਿੱਚ ਹੋਏ ਅਜਿਹੇ ਇੱਕ ਸਮਾਗ਼ਮ ਵਿੱਚ ਪਹੁੰਚ ਕੇ ਸਮੂਹ ਵਾਲੰਟੀਅਰਾਂ, ਪ੍ਰਬੰਧਕਾਂ ਅਤੇ ਇਲਾਕਾ-ਨਿਵਾਸੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਜੋਸ਼ ਅਤੇ ਸਮਰਪਣ ਨੇ ਇਸ ਦਿਨ ਨੂੰ ਯਾਦਗਾਰੀ ਬਣਾ ਦਿੱਤਾ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, ”ਮੈਂ ਬਰੈਂਪਟਨ-ਵਾਸੀਆਂ, ਪਰਿਵਾਰਾਂ, ਵਾਲੰਟੀਅਰਾਂ ਅਤੇ ਸਥਾਨਕ ਸੰਸਥਾਵਾਂ ਵੱਲੋਂ ਇਹ ਦਿਨ ਮਨਾਉਣ ਦੇ ਇਸ ਸਮਾਗ਼ਮ ਵਿੱਚ ਸ਼ਾਮਲ ਹੋ ਕੇ ਬੜਾ ਮਾਣ ਮਹਿਸੂਸ ਕਰ ਰਹੀ ਹਾਂ ਅਤੇ ਇਸਦੇ ਲਈ ਮੈਂ ਉਨ੍ਹਾਂ ਸਾਰਿਆਂ ਦੀ ਅਤੀ ਧੰਨਵਾਦੀ ਹਾਂ।” ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ, ”ਤੁਹਾਡਾ ਜੋਸ਼, ਕਮਿਊਨਿਟੀ ਨੂੰ ਸਮਰਪਿਤ ਜੀਵਨ ਅਤੇ ਕੈਨੇਡਾ ਪ੍ਰਤੀ ਦੇਸ਼-ਪ੍ਰੇਮ ਦੀ ਭਾਵਨਾ ਤੇ ਮਾਣ-ਸਨਮਾਨ ਦੀ ਝਲਕ ਸਾਹਮਣੇ ਬਾਖ਼ੂਬੀ ਦਿਖਾਈ ਦੇ ਰਹੀ ਹੈ।”
ਇਸ ਦੌਰਾਨ ਆਪਣੇ ਸੰਬੋਧਨ ਵਿੱਚ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਰਲ਼-ਮਿਲ਼ ਕੇ ਕੰਮ ਕਰਦਿਆਂ ਹੋਇਆਂ ਹਰੇਕ ਦੇ ਲਈ ਮਜ਼ਬੂਤ ਅਤੇ ਹੋਰ ਸੰਮਲਿਤ ਭਵਿੱਖ ਬਨਾਉਣ ਦੀ ਮਹੱਤਤਾ ਉੱਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ, ”ਹੁਣ ਜਦੋਂ ਅਸੀਂ ਆਪਣੇ ਦੇਸ਼ ਦੀਆਂ ਮਹਾਨ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਹੋਇਆਂ ਇਹ ਦਿਨ ਮਨਾਉਂਦੇ ਹਾਂ ਤਾਂ ਇਸਦੇ ਨਾਲ ਹੀ ਅਸੀਂ ਅੱਗੋਂ ਹੋਰ ਤੀਬਰ ਇੱਛਾ ਨਾਲ ਅੱਗੇ ਵੱਧਣ ਦੀ ਵੀ ਕਾਮਨਾ ਕਰਦੇ ਹਾਂ। ਸਾਡੀ ਕਮਿਊਨਿਟੀ ਦੀ ਤਾਕਤ ਇਸਦੀ ਵਿਭਿੰਨਤਾ ਅਤੇ ਇੱਕ ਦੂਸਰੇ ਦੀ ਸਹਾਇਤਾ ਕਰਨ ਦੀ ਵਚਨਬੱਧਤਾ ਵਿੱਚੋਂ ਆਉਂਦੀ ਹੈ।” ਉਨ੍ਹਾਂ ਇਸ ਮੌਕੇ ਸਮੂਹ ਬਰੈਂਪਟਨ-ਵਾਸੀਆਂ ਨਾਲਗਰਮੀਆਂ ਦੇ ਇਸ ਸੀਜ਼ਨ ਅਤੇ ‘ਕੈਨੇਡਾ-ਡੇਅ’ ਦੀ ਮੁਬਾਰਕਬਾਦ ਸਾਂਝੀ ਕੀਤੀ।

RELATED ARTICLES
POPULAR POSTS