Home / ਕੈਨੇਡਾ / ਖਾਲਸਾ ਕਾਲਜ ਸੁਧਾਰ ਵਾਲਿਆਂ ਦੀ ਸਲਾਨਾ ਪਿਕਨਿਕ 21 ਜੁਲਾਈ ਨੂੰ

ਖਾਲਸਾ ਕਾਲਜ ਸੁਧਾਰ ਵਾਲਿਆਂ ਦੀ ਸਲਾਨਾ ਪਿਕਨਿਕ 21 ਜੁਲਾਈ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਖਾਲਸਾ ਕਾਲਜ ਸੁਧਾਰ ਦੇ ਸਾਬਕਾ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਕਰਮਚਾਰੀਆਂ ਵਲੋਂ ਸਾਲਾਨਾ ਪਿਕਨਿਕ 21 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਬਰੈਂਪਟਨ ਦੇ ਐਲਡਰੈਡੋ ਪਾਰਕ, ਸਪਾਟ # 3 ਵਿਖੇ ਮਨਾਈ ਜਾ ਰਹੀ ਹੈ। ਸੁਧਾਰ ਕਾਲਜ ਨਾਲ ਜੁੜੀਆਂ ਪਿਆਰੀਆਂ ਤੇ ਨਿੱਘੀਆਂ ਯਾਦਾਂ ਨੂੰ ਸਾਂਝਾ ਕਰਨ ਅਤੇ ਬੀਤੇ ਪਲਾਂ ਨਾਲ ਸਾਂਝ ਪਾਉਣ ਲਈ ਸੁਧਾਰ ਕਾਲਜ ਨਾਲ ਜੁੜੇ, ਜੀਟੀਏ ਵਿਚ ਵੱਸਦੇ ਸਮੂਹ ਸਾਬਕਾ ਕਰਮਚਾਰੀਆਂ, ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਪਿਕਨਿਕ ਵਿਚ ਪਹੁੰਚਣ ਲਈ ਹਾਰਦਿਕ ਸੱਦਾ ਦਿਤਾ ਜਾਂਦਾ ਹੈ। ਪਿਕਨਿਕ ਬਾਰੇ ਜ਼ਿਆਦਾ ਜਾਣਕਾਰੀ ਲਈ ਕੇਵਲ ਸਿੰਘ ਹੇਰਾਂ ਨੂੰ 647-464-1075, ਰਾਜ ਬੜੈਚ ਨੂੰ 416-737-7888, ਸੁਰਿੰਦਰ ਸਿੱਧੂ/ਕੁਲਦੀਪ ਸਿੱਧੂ ਨੂੰ 647-213-5751 ਜਾਂ ਹਰਕੰਵਲ ਥਿੰਦ ਨੂੰ 416-471-7263 ‘ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੁਹੰਮਦ ਰਫ਼ੀ ਨੂੰ ਸਮਰਪਿਤ ਜ਼ੂਮ ‘ਸਾਵਣ ਕਵੀ-ਦਰਬਾਰ’ ਕਰਵਾਇਆ ਗਿਆ

ਬਰੈਂਪਟਨ/ਡਾ. ਝੰਡ : ਉੱਘੇ ਫ਼ਿਲਮੀ ਗਾਇਕ ਮੁਹੰਮਦ ਰਫ਼ੀ ਜਿਨ੍ਹਾਂ ਦੀ ਬਰਸੀ 31 ਜੁਲਾਈ ਨੂੰ ਆ …