-4.2 C
Toronto
Wednesday, January 21, 2026
spot_img
Homeਕੈਨੇਡਾਕੈਨੇਡਾ ਸਰਕਾਰ ਬਰੈਂਪਟਨ 'ਚ ਹੜ੍ਹਾਂ ਦਾ ਪ੍ਰਕੋਪ ਘਟਾਉਣ ਦੇ ਪ੍ਰੋਜੈਕਟ ਲਈ 1.5...

ਕੈਨੇਡਾ ਸਰਕਾਰ ਬਰੈਂਪਟਨ ‘ਚ ਹੜ੍ਹਾਂ ਦਾ ਪ੍ਰਕੋਪ ਘਟਾਉਣ ਦੇ ਪ੍ਰੋਜੈਕਟ ਲਈ 1.5 ਮਿਲੀਅਨ ਡਾਲਰ ਦੀ ਸਹਾਇਤਾ ਦੇਵੇਗੀ : ਸੋਨੀਆ ਸਿੱਧੂ

ਬਰੈਂਪਟਨ : ਕੈਨੇਡਾ ਵਿਚ ਹੜ੍ਹ ਆਮ ਕੁਦਰਤੀ ਕਰੋਪੀ ਹਨ ਅਤੇ ਇਨ੍ਹਾਂ ਦੀ ਰੋਕਥਾਮ ਲਈ ਖ਼ਰਚਾ ਵੀ ਬਹੁਤ ਆਉਂਦਾ ਹੈ। ਕੈਨੇਡੀਅਨ ਸਰਕਾਰ ਨੇ ਓਨਟਾਰੀਓ ਸੂਬੇ ਵਿਚ ਹੜ੍ਹਾਂ ਨੂੰ ਰੋਕਣ ਲਈ ਯੋਜਨਾਬੰਦੀ ਕਰਨ ਲਈ ‘ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਪ੍ਰੋਗਰਾਮ’ ਅਧੀਨ ਵੱਖ-ਵੱਖ 8 ਪ੍ਰਾਜੈਕਟਾਂ ਲਈ 2.36 ਮਿਲੀਅਨ ਡਾਲਰ ਦੀ ਰਾਸ਼ੀ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਬਰੈਂਪਟਨ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ,”ਵੱਖ-ਵੱਖ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਹੜ੍ਹਾਂ ਦੀ ਰੋਕਥਾਮ ਲਈ ਖ਼ਰਚੇ ਗਏ ਹਰੇਕ ਡਾਲਰ ਨਾਲ ਇਸ ਕੁਦਰਤੀ ਕਰੋਪੀ ਨਾਲ ਹੋਣ ਵਾਲੇ ਨੁਕਸਾਨ ਦੇ ਛੇ ਡਾਲਰ ਦੀ ਬੱਚਤ ਹੁੰਦੀ ਹੈ। ਅਸੀਂ ਆਪਣੀਆਂ ਕਮਿਊਨਿਟੀਆਂ ਲਗਾਤਾਰ ਅਜਿਹੇ ਪ੍ਰਾਜੈੱਕਟਾਂ ਲਈ ਪੂੰਜੀ ਨਿਵੇਸ਼ ਕਰਦੇ ਰਹਾਂਗੇ ਜਿਨ੍ਹਾਂ ਨਾਲ ਲੋਕਾਂ ਦਾ ਕੁਦਰਤੀ ਕਰੋਪੀਆਂ ਤੋਂ ਬਚਾਅ ਹੁੰਦਾ ਹੋਵੇ। ਏਸੇ ਲਈ ਅਸੀਂ ਬਰੈਂਪਟਨ ਅਤੇ ਹੋਰ ਸ਼ਹਿਰਾਂ ਵਿਚ ਇਨ੍ਹਾਂ ਪ੍ਰਾਜੈੱਕਟਾਂ ਉੱਪਰ ਇਹ ਖ਼ਰਚਾ ਕਰ ਰਹੇ ਹਾਂ।”ਇਨ੍ਹਾਂ ਪ੍ਰਾਜੈੱਕਟਾਂ ਨਾਲ ਕੁਲ ਮਿਲਾ ਕੇ 43,774 ਲੋਕਾਂ ਨੂੰ ਹੜ੍ਹਾਂ ਦੇ ਖ਼ਤਰੇ ਤੋਂ ਰਾਹਤ ਮਿਲੇਗੀ। ਫ਼ੈੱਡਰਲ ਸਰਕਾਰ ਵੱਲੋਂ ਕੀਤੇ ਜਾ ਰਹੇ 2.36 ਮਿਲੀਅਨ ਡਾਲਰ ਦੇ ਕੁਲ ਖ਼ਰਚੇ ਵਿੱਚੋਂ ਵੱਡਾ ਹਿੱਸਾ 1.5 ਮਿਲੀਅਨ ਡਾਲਰ ਡਾਊਨ ਟਾਊਨ ਬਰੈਂਪਟਨ ਰਿਵਰ ਵਾਕ ਫ਼ਲੱਡ ਪ੍ਰੋਟੈੱਕਸ਼ਨ ਪ੍ਰਾਜੈੱਕਟ ਲਈ ਹੋਵੇਗਾ। ਹੜ੍ਹਾਂ ਦੀ ਰੋਕਥਾਮ ਅਤੇ ਈਟੋਬੀਕੋ ਕਰੀਕ ਤੋਂ ਡਾਊਨ ਟਾਊਨ ਬਰੈਂਪਟਨ ਵੱਲ ਹੜ੍ਹ ਦੇ ਖ਼ਤਰੇ ਨੂੰ ਰੋਕਣ ਅਤੇ ਇਨ੍ਹਾਂ ਇਲਾਕਿਆਂ ਵਿਚ ਇਸ ਕਰੋਪੀ ਤੋਂ ਬਚਾਅ ਲਈ ਫ਼ੈੱਡਰਲ ਸਰਕਾਰ ਵੱਲੋਂ ਕੀਤਾ ਗਿਆ ਖ਼ਰਚਾ ਹੜ੍ਹਾਂ ਦੇ ਪ੍ਰਕੋਪ ਸਮੇਂ ਲੋਕਾਂ ਦੀ ਸਹਾਇਤਾ ਲਈ ਹੋਣ ਵਾਲੇ ਖ਼ਰਚੇ ਨਾਲੋਂ ਬਹੁਤ ਘੱਟ ਹੋਵੇਗਾ। ਕੈਨੇਡਾ ਸਰਕਾਰ ਸੂਬਾਈ ਅਤੇ ਟੈਰੀਟਰੀ ਭਾਈਵਾਲਾਂ ਨਾਲ ਮਿਲ ਕੇ ਹੜ੍ਹਾਂ ਦੀ ਰੋਕਥਾਮ ਲਈ ਕੰਮ ਕਰਨ ਲਈ ਵਚਨਬੱਧ ਹੈ ਜਿਸ ਨਾਲ ਕੁਦਰਤੀ ਆਫ਼ਤਾਂ ਤੋਂ ਬਚਾਅ ਸਬੰਧੀ ਹੰਗਾਮੀ ਹਾਲਤਾਂ ਲਈ ਨਿਸ਼ਾਨ-ਦੇਹੀ ਅਤੇ ਇਸ ਦੇ ਲਈ ਲੋੜੀਂਦੀ ਯੋਜਨਾਬੰਦੀ ਕੀਤੀ ਜਾ ਸਕੇ।

RELATED ARTICLES
POPULAR POSTS