Breaking News
Home / ਕੈਨੇਡਾ / Front / July ‘ਤੇ August ਵਿੱਚ ਫਲਾਈਟਸ ਘਟਾਵੇਗੀ Air Canada

July ‘ਤੇ August ਵਿੱਚ ਫਲਾਈਟਸ ਘਟਾਵੇਗੀ Air Canada

ਏਅਰ ਕੈਨੇਡਾ ਵੱਲੋਂ ਜੁਲਾਈ ਤੇ ਅਗਸਤ ਵਿੱਚ ਫਲਾਈਟਸ ਘਟਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਜਾਣਕਾਰੀ ਕੰਪਨੀ ਦੇ ਪ੍ਰੈਜ਼ੀਡੈਂਟ ਵੱਲੋਂ ਦਿੱਤੀ ਗਈ। ਏਅਰਲਾਈਨ ਨੂੰ ਅਜੇ ਵੀ ਕਸਟਮਰ ਸਰਵਿਸ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗਲੋਬਲ ਪੱਧਰ ਉੱਤੇ ਸਾਡੀ ਇੰਡਸਟਰੀ ਦਾ ਕੰਮਕਾਜ ਪਹਿਲਾਂ ਵਾਂਗ ਨਹੀਂ ਚੱਲ ਰਿਹਾ ਤੇ ਇਸ ਨਾਲ ਆਪਰੇਸ਼ਨਜ਼ ਉੱਤੇ ਵੀ ਅਸਰ ਪੈ ਰਿਹਾ ਹੈ।

ਕੰਪਨੀ ਦੇ ਪ੍ਰੈਜ਼ੀਡੈਂਟ ਅਸੀਂ ਪਹਿਲਾਂ ਵਾਂਗ ਲੋਕਾਂ ਦੀ ਸੇਵਾ ਨਹੀਂ ਕਰ ਪਾ ਰਹੇ। ਉਨ੍ਹਾਂ ਆਖਿਆ ਕਿ ਹੁਣ ਜਦੋਂ ਗਰਮੀਆਂ ਵਿੱਚ ਟਰੈਵਲ ਆਪਣੇ ਚਰਮ ਉੱਤੇ ਹੈ ਤਾਂ ਸਟਾਫ ਦੀ ਘਾਟ ਕਾਰਨ ਏਅਰਲਾਈਨ ਵੱਲੋਂ ਫਲਾਈਟਸ ਘਟਾਈਆਂ ਜਾਣਗੀਆਂ।

ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ। ਉਨ੍ਹਾਂ ਆਖਿਆ ਕਿ ਮਹਾਂਮਾਰੀ ਸਬੰਧੀ ਟਰੈਵਲਿੰਗ ਉੱਤੇ ਲੱਗੀਆਂ ਪਾਬੰਦੀਆਂ ਲਗਾਤਾਰ ਹਟਾਈਆਂ ਜਾਣ ਕਾਰਨ ਵੀ ਸਾਡੇ ਉੱਤੇ ਕੰਮ ਦਾ ਬੋਝ ਵੱਧ ਗਿਆ ਹੈ।

ਏਅਰ ਕੈਨੇਡਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੰਪਨੀ ਜੁਲਾਈ ਤੇ ਅਗਸਤ ਦੇ ਮਹੀਨੇ ਲਈ ਆਪਣੇ ਸ਼ਡਿਊਲ ਵਿੱਚੋਂ ਰੋਜ਼ਾਨਾ 154 ਫਲਾਈਟਸ ਘਟਾਵੇਗੀ। ਇਸ ਤਬਦੀਲੀ ਤੋਂ ਪਹਿਲਾਂ ਏਅਰ ਕੈਨੇਡਾ ਨੇ ਆਖਿਆ ਸੀ ਕਿ ਉਹ ਰੋਜ਼ਾਨਾ 1,000 ਫਲਾਈਟਸ ਆਪਰੇਟ ਕਰੇਗੀ।

ਇਸ ਫੈਸਲੇ ਕਾਰਨ ਜਿਨ੍ਹਾਂ ਰੂਟਸ ਉੱਤੇ ਸੱਭ ਤੋਂ ਵੱਧ ਅਸਰ ਪਵੇਗਾ ਉਹ ਹਨ ਟੋਰਾਂਟੋ ਤੇ ਮਾਂਟਰੀਅਲ ਏਅਰਪੋਰਟਸ ਤੋਂ ਆਉਣ ਜਾਣ ਵਾਲੀਆਂ ਫਲਾਈਟਸ।ਬੁਲਾਰੇ ਨੇ ਇਹ ਵੀ ਦੱਸਿਆ ਕਿ ਏਅਰਲਾਈਨ ਆਰਜ਼ੀ ਤੌਰ ਉੱਤੇ ਮਾਂਟਰੀਅਲ ਤੋਂ ਪਿਟਸਬਰਗ, ਬਾਲਟੀਮੋਰ ਤੇ ਕੈਲੋਨਾ ਦਰਮਿਆਨ ਫਲਾਈਟਸ ਨੂੰ ਵੀ ਸਸਪੈਂਡ ਕਰੇਗੀ।

ਬਹੁਤੀਆਂ ਕੌਮਾਂਤਰੀ ਉਡਾਨਾਂ ਉੱਤੇ ਕੋਈ ਅਸਰ ਨਹੀਂ ਪਵੇਗਾ, ਉਨ੍ਹਾਂ ਦਾ ਸਮਾਂ ਜ਼ਰੂਰ ਬਦਲ ਸਕਦਾ ਹੈ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …