Breaking News
Home / ਕੈਨੇਡਾ / ਜਲ੍ਹਿਆਂਵਾਲਾ ਕਾਂਡ ਸ਼ਤਾਬਦੀ ਸਮਾਰੋਹ ਦੀਆਂ ਤਿਆਰੀਆਂ ਹਰ ਪੱਖੋਂ ਮੁਕੰਮਲ

ਜਲ੍ਹਿਆਂਵਾਲਾ ਕਾਂਡ ਸ਼ਤਾਬਦੀ ਸਮਾਰੋਹ ਦੀਆਂ ਤਿਆਰੀਆਂ ਹਰ ਪੱਖੋਂ ਮੁਕੰਮਲ

ਉਨਟਾਰੀਓ/ਹਰਜੀਤ ਬੇਦੀ : ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸਾਂਝੇ ਤੌਰ ‘ਤੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਕਾਂਡ ਦੀ ਸ਼ਤਾਬਦੀ ਜੋ ਕਿ ਭਾਰਤ ਦੇ ਲੋਕਾਂ ਦੀ ਅੰਗਰੇਜ਼ੀ ਹਕੂਮਤ ਵਿਰੁੱਧ ਆਪਣੀ ਅਜ਼ਾਦੀ ਦੀ ਲੜਾਈ ਦਾ ਮੀਲ ਪੱਥਰ ਹੈ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਰਧਾਂਜਲੀ ਸਮਾਗਮ 14 ਅਪਰੈਲ 2019 ਦਿਨ ਐਤਵਾਰ ਨੂੰ 1:00 ਵਜੇ 1370, ਵਿਲੀਅਮ ਪਾਰਕਵੇਅ ‘ਤੇ ਸਥਿਤ ਚਿੰਕੂਜੀ ਸੈਕੰਡਰੀ ਸਕੂਲ ਬਰੈਂਪਟਨ ਵਿੱਚ ਮਨਾਇਆ ਜਾਵੇਗਾ। ਜਲ੍ਹਿਆਂ ਵਾਲਾ ਬਾਗ ਦਾ ਇਹ ਖੂਨੀ ਕਾਂਡ ਨਿਹੱਥੇ ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਭੁੰਨਣਾ ਸਾਮਰਾਜੀ ਜ਼ਬਰ ਅਤੇ ਜੰਗਲੀਪੁਣੇ ਦੀ ਭਿਆਨਕ ਉਦਾਹਰਣ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਹੀਦ ਅਤੇ ਜ਼ਖਮੀ ਹੋਏ। ਇਹ ਕਾਂਡ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਲੋਕ ਕਿਵੇਂ ਇੱਕ ਜ਼ਾਬਰ ਰਾਜ ਨਾਲ ਟੱਕਰ ਲੈ ਸਕਦੇ ਹਨ।
ਬਲਦੇਵ ਰਹਿਪਾ ਤੋਂ ਮਿਲੀ ਤਿਆਰੀ ਕਮੇਟੀ ਦੀ ਰਿਪੋਰਟ ਮੁਤਾਬਕ ਵਾਲੰਟੀਅਰਜ਼ ਦੀਆਂ ਵੱਖ ਵੱਖ ਕਮੇਟੀਆਂ ਨੇ ਤਿਆਰੀ ਸਬੰਧੀ ਆਪਣਾ ਕੰਮ ਪੂਰਾ ਕਰ ਲਿਆ ਹੈ। ਟੀ ਵੀ, ਰੇਡੀਓ ਅਤੇ ਅਖਬਾਰਾਂ ਰਾਹੀਂ ਮੁਹਿੰਮ ਸਿਖਰਾਂ ‘ਤੇ ਹੈ। ਪੀਅਰਸਨ ਕਨਵੈਨਸ਼ਨ ਸੈਂਟਰ ਵਿੱਚ ਹੋਏ ਲੈਜ਼ਰ ਪ੍ਰੋਗਰਾਮ ਸਮੇਂ ਇਸ ਪ੍ਰੋਗਰਾਮ ਸਬੰਧੀ ਉਚੇਚੇ ਯਤਨ ਕੀਤੇ ਗਏ। ਪ੍ਰੋਗਰਾਮ ਦੇ ਲੀਫਲੈੱਟਾਂ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਸਿੱਟੇ ਵਜੋਂ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਸੀਟਾਂ ਰਾਖਵੀਂਆਂ ਕਰਵਾਈਆਂ। ਤਰਕਸ਼ੀਲ ਸੁਸਾਇਟੀ ਵਲੋਂ ਲਾਏ ਬੁੱਕ ਸਟਾਲ ਤੋਂ ਸੈਂਕੜੇ ਡਾਲਰਾਂ ਦੀਆਂ ਉਸਾਰੂ ਅਤੇ ਤਰਕਸ਼ੀਲ ਸਾਹਿਤ ਦੀਆਂ ਕਿਤਾਂਬਾਂ ਸਾਹਿਤ ਪ੍ਰੇਮੀਆਂ ਨੇ ਖਰੀਦੀਆਂ।
ਤਿਆਰੀ ਕਮੇਟੀ ਨੇ ਤਰਕਸ਼ੀਲ ਸੁਸਾਇਟੀ ਦੇ ਵਿਸ਼ੇਸ਼ ਸੱਦੇ ‘ਤੇ ਆਏ ਨਾਟਕਕਾਰ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੇ ਜਾ ਰਹੇ ਨਾਟਕਾਂ ਅਮੋਲਕ ਸਿੰਘ ਦਾ ਲਿਖਿਆ ” ਜਲ੍ਹਿਆਂਵਾਲਾ ਬਾਗ ਦੀ ਵੰਗਾਰ” ਅਤੇ ਦਰਸ਼ਨ ਮਿੱਤਵਾ ਦਾ ”ਪ੍ਰੇਤ” ਨਾਟਕ ਅਤੇ ਕੋਰੀਓਗ੍ਰਾਫੀਆਂ ਦੀ ਤਿਆਰੀ ਤੇ ਤਸੱਲੀ ਪਰਗਟ ਕੀਤੀ। ਇਹਨਾਂ ਨਾਟਕਾਂ ਦੀ ਤਿਆਰੀ ਵਿੱਚ ਵੀਹ ਦੇ ਲੱਗਪੱਗ ਕਲਾਕਾਰ ਬੜੀ ਸ਼ਿੱਦਤ ਨਾਲ ਤਿਆਰੀ ਵਿੱਚ ਪਿਛਲੇ ਵੀਹ ਦਿਨਾਂ ਤੋਂ ਰੁੱਝੇ ਹੋਏ ਹਨ। ਪਰੋਗਰਾਮ ਵਿੱਚ ਇਸ ਕਾਂਡ ਬਾਰੇ ਵਿਦਵਾਨਾਂ ਵਲੋਂ ਵਿਚਾਰਾਂ ਦੇ ਨਾਲ ਫ੍ਰੈਡਰਿਕ ਬੈਂਟਿਗ ਸਕੂਲ ਦੇ ਬੱਚਿਆਂ ਵਲੋਂ ਵੀ ਵਿਸ਼ੇਸ਼ ਆਈਟਮ ਪੇਸ਼ ਕੀਤੀ ਜਾਵੇਗੀ। ਰੰਗ, ਨਸਲ, ਕੌਮ, ਦੇਸ਼, ਧਰਮ, ਲਿੰਗ ਅਧਾਰਤ ਨਫਰਤ ਅਤੇ ਹਿੰਸਾ ਨੂੰ ਕਿਸੇ ਵੀ ਸਭਿੱਅਕ ਸਮਾਜ ਵਿੱਚ ਥਾਂ ਨਹੀ। ਪਰੰਤੂ ਇਹ ਵਰਤਾਰਾ ਦੁਨੀਆਂ ਵਿੱਚ ਅੱਜ ਵੀ ਚੱਲ ਰਿਹਾ ਹੈ। ਅੱਜ ਦੇ ਦੌਰ ਵਿੱਚ ਨਸਲਵਾਦ ਅਤੇ ਰਾਸ਼ਟਰਵਾਦ ਦੇ ਨਾਂ ਤੇ ਲੋਕਾਂ ਵਿੱਚ ਪਾਈਆਂ ਜਾ ਰਹੀਆਂ ਵੰਡੀਆਂ ਦੇ ਖਤਰੇ ਬਹੁਤ ਹੀ ਚਿੰਤਾ ਭਰਪੂਰ ਹਨ। ਸਮਾਜਵਾਦੀ ਸੋਚ ਨੂੰ ਪਰਣਾਏ ਲੋਕ ਇਸ ਵਰਤਾਰੇ ਵਿਰੁੱਧ ਦੁਨੀਆਂ ਪੱਧਰ ਤੇ ਲਗਾਤਾਰ ਜਦੋਜਹਿਦ ਕਰ ਰਹੇ ਹਨ।ਪ੍ਰਬੰਧਕਾਂ ਦੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਇਤਿਹਾਸ ਦਾ ਹਿੱਸਾ ਬਣਨ ਕਿਉਂਕਿ ਇਹ ਸ਼ਤਾਬਦੀ ਪ੍ਰੋਗਰਾਮ ਉਹਨਾਂ ਦੇ ਜੀਵਨ ਵਿੱਚ ਇਸ ਵਾਰ ਹੀ ਆਵੇਗਾ। ਸੀਟਾਂ ਦੀ ਬੁਕਿੰਗ ਜਾਂ ਪ੍ਰੋਗਰਾਮ ਸਬੰਧੀ ਕਿਸੇ ਵੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450, ਦੇਵ ਢੀਂਡਸਾ 416-560-5641, ਹਰਿੰਦਰ ਹੁੰਦਲ 647-818-6880, ਅੰਮ੍ਰਿਤ ਢਿੱਲੋਂ 905-794-1016 ਜਾਂ ਡਾ: ਬਲਜਿੰਦਰ ਸੇਖੋਂ 905-781-1197 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …