ਟੋਰਾਂਟੋ/ਬਿਊਰੋ ਨਿਊਜ਼ : ਲਿਬਰਲ ਆਗੂ ਜਸਟਿਨ ਟਰੂਡੋ ਨੇ ਦੇਸ਼ ਭਰ ਵਿੱਚ ਮੈਂਟਲ ਹੈਲਥ ਸੇਵਾਵਾਂ ਵਿੱਚ ਸੁਧਾਰ ਕਰਨ ਦੇ ਪਾਰਟੀ ਦੇ ਵਾਅਦੇ ਨੂੰ ਦੁਹਰਾਇਆ। ਟਰੂਡੋ ਦੇ ਮੁੱਖ ਵਿਰੋਧੀਆਂ ਵੱਲੋਂ ਵੀ ਇਹੋ ਵਾਅਦਾ ਕੀਤਾ ਗਿਆ। ਟਰੂਡੋ ਨੇ ਕੈਨੇਡਾ ਦੇ ਮੈਂਟਲ ਹੈਲਥ ਟਰਾਂਸਫਰ ਦਾ ਖੁਲਾਸਾ ਕਰਦਿਆਂ ਆਖਿਆ ਕਿ ਜਿਹੜੇ ਪ੍ਰੋਵਿੰਸ ਤੇ ਟੈਰੇਟਰੀਜ਼ ਇਸ ਵਿੱਚ ਹਿੱਸਾ ਲੈਣਗੇ। ਉਨ੍ਹਾਂ ਨੂੰ ਉੱਚ ਪੱਧਰੀ, ਪਹੁੰਚ ਵਿੱਚ ਤੇ ਮੁਫਤ ਸੇਵਾਵਾਂ ਦੇਣ ਲਈ ਸਥਾਈ ਫੰਡਿੰਗ ਮੁਹੱਈਆ ਕਰਵਾਈ ਜਾਵੇਗੀ।
ਇਸ ਵਾਸਤੇ ਪੰਜ ਸਾਲਾਂ ਲਈ 4.5 ਬਿਲੀਅਨ ਡਾਲਰ ਖਰਚ ਕਰਨ ਦਾ ਵਾਅਦਾ ਵੀ ਕੀਤਾ ਗਿਆ। ਓਟਵਾ ਦੇ ਸਬਅਰਬ ਕਨਾਟਾ ਵਿੱਚ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਇਸ ਫੰਡਿੰਗ ਨਾਲ ਉਡੀਕ ਦੇ ਸਮੇਂ ਵਿੱਚ ਕਮੀ ਦੇ ਨਾਲ-ਨਾਲ ਵਧੇਰੇ ਮੈਂਟਲ ਹੈਲਥ ਪ੍ਰੋਫੈਸ਼ਨਲਜ਼ ਕੰਮ ਉੱਤੇ ਹੋਣਗੇ। ਲਿਬਰਲਾਂ ਨੇ ਚਾਰ ਸਾਲਾਂ ਵਿੱਚ ਪੋਸਟ ਸੈਕੰਡਰੀ ਇੰਸਟੀਚਿਊਸ਼ਨਜ਼ ਵਿੱਚ 1200 ਨਵੇਂ ਮੈਂਟਲ ਹੈਲਥ ਕੇਅਰ ਕਾਊਂਸਲਰਜ਼ ਭਰਤੀ ਕਰਨ ਤੇ ਉਡੀਕ ਸਮੇਂ ਨੂੰ ਘਟਾਉਣ ਲਈ ਸਟੂਡੈਂਟਸ ਉੱਤੇ ਕੇਂਦਰਿਤ ਮੈਂਟਲ ਹੈਲਥ ਫੰਡ ਸ਼ੁਰੂ ਕਰਨ ਲਈ 500 ਮਿਲੀਅਨ ਡਾਲਰ ਖਰਚਣ ਦਾ ਤਹੱਈਆ ਵੀ ਪ੍ਰਗਟਾਇਆ। ਇਸ ਵਿੱਚੋਂ 10 ਫੀਸਦੀ ਸਾਲਾਨਾ ਇੰਡੀਜੀਨਸ ਲੋਕਾਂ ਵੱਲੋਂ ਆਪਰੇਟ ਕੀਤੇ ਜਾਣ ਵਾਲੇ ਸਕੂਲਾਂ ਨੂੰ ਜਾਵੇਗਾ। ਇਸੇ ਤਰ੍ਹਾਂ ਹੀ ਕੰਸਰਵੇਟਿਵਾਂ ਵੱਲੋਂ ਵੀ ਨੈਸ਼ਨਲ ਪੱਧਰ ਉੱਤੇ ਤਿੰਨ ਡਿਜਿਟ ਵਾਲੀ ਮੈਂਟਲ ਹੈਲਥ ਕ੍ਰਾਈਸਿਜ਼ ਐਂਡ ਸਿਊਸਾਈਡ ਪ੍ਰਿਵੈਨਸ਼ਨ ਹੌਟਲਾਈਨ ਜਾਰੀ ਕਰਨ ਦਾ ਵਾਅਦਾ ਕੀਤਾ ਹੈ। ਐਨਡੀਪੀ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਇਸ ਸਮੇਂ ਵਿੱਚ ਜਿਹੜੀਆਂ ਮੈਂਟਲ ਹੈਲਥ ਸਰਵਿਸਿਜ਼ ਪ੍ਰਾਈਵੇਟ ਹਨ ਉਨ੍ਹਾਂ ਨੂੰ ਜਲਦ ਹੀ ਕੈਨੇਡਾ ਦੇ ਪਬਲਿਕ ਸਿਸਟਮ ਵਿੱਚ ਸ਼ਾਮਲ ਕੀਤਾ ਜਾਵੇਗਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …