ਬਰੈਂਪਟਨ : ਕੈਨੇਡਾ ਫੈੱਡਰਲ ਚੋਣਾਂ ਨੂੰ ਲੈ ਕੇ ਲਿਬਰਲ ਪਾਰਟੀ ਨੇ ਆਪਣੀਆਂ ਲੋਕ-ਪੱਖੀ ਪਾਲਿਸੀਆਂ ਨਾਲ ਤੀਸਰੀ ਵਾਰ ਜਿੱਤ ਹਾਸਲ ਕਰਨ ਦਾ ਟੀਚਾ ਮਿੱਥਿਆ ਹੈ। ਕੈਨੇਡਾ ਫੈਡਰਲ ਲਿਬਰਲ ਪਾਰਟੀ ਨੇ ਆਪਣੇ ਪਲਾਨ ਵਿਚ ਬੱਚੇ, ਸੀਨੀਅਰਜ਼, ਛੋਟੇ ਕਾਰੋਬਾਰ, ਵਾਤਾਵਰਨ ਸੰਭਾਲ ਸਮੇਤ ਹਾਊਸਿੰਗ ਪਲਾਨ ਅਤੇ ਰਿਕਵਰੀ ਨੂੰ ਲੈ ਕੇ ਸਾਰੇ ਹੀ ਮੁੱਦਿਆਂ ਦਾ ਧਿਆਨ ਰੱਖਿਆ ਹੈ। ਲਿਬਰਲ ਪਾਰਟੀ ਦੀਆਂ ਪਾਲਿਸੀਆਂ ‘ਚ :
ੲ ਬੱਚਿਆਂ ਲਈ 10 ਡਾਲਰ ਪ੍ਰਤੀ ਦਿਨ ਕਿਫਾਇਤੀ ਬੱਚਿਆਂ ਦੀ ਦੇਖਭਾਲ
ੲ 75+ ਬਜ਼ੁਰਗਾਂ ਲਈ ਪੈਨਸ਼ਨ ‘ਚ 10 ਫੀਸਦੀ ਵਾਧਾ
ੲ 65+ ਸੀਨੀਅਰਜ਼ ਲਈ ਜੀਆਈਐਸ (500 ਡਾਲਰ ਇਕੱਲੇ/750 ਡਾਲਰ ਦੋ ਜਣੇ) ‘ਚ ਵਾਧਾ
ੲ ਸੀਨੀਅਰਜ਼ ਲਈ ਸਰਕਾਰੀ ਹੈਲਪਲਾਈਨ ਨੰਬਰ 1-800 ਜਾਰੀ ਕਰੇਗੀ, ਜਿਸਦੀ ਸਹਾਇਤਾ ਨਾਲ ਆਪਣੇ ਬੈਨੀਫਿਟਜ਼ ਅਤੇ ਸਰਵਿਸਜ਼ ਸਬੰਧੀ ਸਹਾਇਤਾ ਪ੍ਰਾਪਤ ਕਰ ਸਕਣਗੇ।
ੲ ਨੌਜਵਾਨਾਂ ਲਈ ਸਟੂਡੈਂਟ ਲੋਨ ‘ਤੇ ਵਿਆਜ਼ ਮੁਆਫ ਕੀਤਾ ਜਾਵੇਗਾ।
ੲ ਨਵੇਂ ਜਾਰੀ ਕੀਤੇ ਗਏ ਹਾਊਸਿੰਗ ਪਲਾਨ ਨਾਲ 30,000 ਡਾਲਰ ਤੱਕ ਦੀ ਟੈਕਸ ਫ੍ਰੀ ਡਾਊਨ ਪੇਮੈਂਟ।
ੲ ਟੈਕਸ ਕ੍ਰੈਡਿਟ ਨੂੰ ਦੁਗਣਾ ਕਰਕੇ 10,000 ਡਾਲਰ ਕੀਤਾ ਜਾਵੇਗਾ।
ੲ 2 ਸਾਲ ਲਈ ਵਿਦੇਸ਼ੀ ਨਿਵੇਸ਼ ਨੂੰ ਬੈਨ ਕੀਤਾ ਜਾਵੇਗਾ ਅਤੇ ਘਰ ਖਰੀਦਣ ਦੇ ਪੂਰੇ ਪ੍ਰਾਸੈਸ ਨੂੰ ਹੋਰ ਨਿਰਪੱਖ ਅਤੇ ਪਾਰਦਰਸ਼ੀ ਬਣਾਇਆ ਜਾਵੇਗਾ।
ੲ ਕਾਰੋਬਾਰਾਂ ਲਈ ਹੋਰ ਮਦਦ ਜਾਰੀ ਕੀਤੀ ਜਾਵੇਗੀ।
ੲ ਘੱਟ ਗਿਣਤੀ ਨਾਲ ਹੁੰਦੇ ਵਿਤਕਰੇ ਅਤੇ ਨਸਲੀ ਹਿੰਸਾ ਨੂੰ ਠੱਲ ਪਾਉਣ ਲਈ ਠੋਸ ਕਦਮ ਚੁੱਕੇ ਜਾਣਗੇ.
ੲ ਵਾਤਾਵਰਨ ਨੂੰ ਬਚਾਉਣ ਦੇ ਨਾਲ-ਨਾਲ ਨੌਜਵਾਨਾਂ ਲਈ ਨੌਕਰੀਆਂ, ਇਲੈਕਟ੍ਰਿਕ ਵਾਹਨਾਂ ‘ਚ ਨਿਵੇਸ਼ ਅਤੇ ਕੈਨੇਡੀਅਨਾਂ ਦੀ ਮਾਨਸਿਕ ਸਿਹਤ ਦਾ ਖਿਆਲ ਰੱਖਣ ਲਈ ਠੋਸ ਕਦਮ ਚੁੱਕੇ ਜਾਣ ਦਾ ਵਾਅਦਾ ਕੀਤਾ ਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਫੈੱਡਰਲ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੇ ਕਿਹਾ ਕਿ ਲਿਬਰਲ ਪਾਰਟੀ ਵੱਲੋਂ ਜਾਰੀ ਕੀਤਾ ਗਿਆ ਪਲੈਟਫਾਰਮ ਸਾਰੇ ਹੀ ਵਰਗਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ, ਜਿਸ ‘ਚ ਬੱਚੇ, ਸਾਡੇ ਸੀਨੀਅਰਜ਼, ਨੌਜਵਾਨ, ਛੋਟੇ ਕਾਰੋਬਾਰ ਅਤੇ ਔਰਤਾਂ ਸਮੇਤ ਘੱਟ ਗਿਣਤੀ ਲਈ ਅਹਿਮ ਐਲਾਨ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਕੰਸਰਵੇਟਿਵ ਪਾਰਟੀ ਕੈਨੇਡਾ ਦੇ ਹੈਲਥਕੇਅਰ ਦੀ ਪ੍ਰਾਈਵੇਟਾਈਜ਼ੇਸ਼ਨ ਕਰਨ ਦੀ ਗੱਲ ਕਰ ਰਹੀ ਹੈ, ਉੱਥੇ ਹੀ ਲਿਬਰਲ ਪਾਰਟੀ ਵੱਲੋਂ ਇਹ ਮੁੜ ਤੋਂ ਸਾਫ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਮਕਸਦ ਹੈਲਥ ਕੇਅਰ ਨੂੰ ਪ੍ਰਾਈਵੇਟ ਹੋਣ ਤੋਂ ਰੋਕਣਾ ਅਤੇ ਇਸ ਵਿਚ ਹੋਰ ਨਿਵੇਸ਼ ਕਰਨਾ ਹੈ ਤਾਂ ਜੋ ਸਾਰੇ ਹੀ ਕੈਨੇਡੀਅਨਜ਼ ਯੂਨੀਵਰਸਲ ਪਬਲਿਕ ਹੈਲਥਕੇਅਰ ਦਾ ਲਾਭ ਲੈਣਾ ਜਾਰੀ ਰੱਖ ਸਕਣ। ਇਸ ਤੋਂ ਸੋਨੀਆ ਸਿੱਧੂ ਨੇ ਕਿਹਾ ਕਿ ਮੁੜ ਚੁਣੇ ਜਾਣ ‘ਤੇ ਲਿਬਰਲ ਸਰਕਾਰ ਵੱਲੋਂ ਸੀਨੀਅਰਜ਼ ਲਈ ਹੈਲਪਲਾਈਨ ਜਾਰੀ ਕੀਤੀ ਜਾਵੇਗੀ ਤਾਂ ਜੋ ਉਹ ਆਪਣੇ ਬੈਨੀਫਿਟ ਤੇ ਹੋਰ ਸਰਵਿਸਜ਼ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਸੀਨੀਅਰਜ਼ ਦੀ ਬਹੁਤ ਸਮੇਂ ਤੋਂ ਇਹ ਮੰਗ ਚੱਲੀ ਆ ਰਹੀ ਸੀ ਕਿ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਉਹਨਾਂ ਕੋਲ ਇੱਕ ਅਜਿਹਾ ਸਾਧਨ ਹੋਣਾ ਚਾਹੀਦਾ ਹੈ, ਜਿਸ ‘ਤੇ ਉਹ ਸੰਪਰਕ ਕਰ ਸਕਣ ਅਤੇ ਪਲ਼ੈਟਫਾਰਮ ਵਿਚ ਇਸ ਗੱਲ ਦਾ ਧਿਆਨ ਰੱਖ ਕੇ ਹੀ 1800 ਹੈਲਪਾਈਨ ਨੰਬਰ ਜਾਰੀ ਕਰਨ ਦੀ ਦਾ ਵਾਅਦਾ ਕੀਤਾ ਗਿਆ ਹੈ। ਸਿੱਧੂ ਨੇ ਬਰੈਂਪਟਨ ਸਾਊਥ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 20 ਸਤੰਬਰ ਨੂੰ ਚੋਣਾਂ ਵਾਲੇ ਦਿਨ ਉਹਨਾਂ ਨੂੰ ਵੋਟ ਪਾ ਕੇ ਜਿਤਾਉਣ ਤਾਂ ਜੋ ਕੋਵਿਡ ਰਿਕਵਰੀ ਦੇ ਇਸ ਅਹਿਮ ਸਮੇਂ ਅਸੀਂ ਕੈਨੇਡੀਅਨਾਂ ਦਾ ਸਾਥ ਦੇਣਾ ਜਾਰੀ ਰੱਖ ਸਕੀਏ।