ਬਰੈਂਪਟਨ/ਬਿਊਰੋ ਨਿਊਜ਼ : ਈਸਟਰ ਦੇ ਪਵਿੱਤਰ ਮੌਕੇ ‘ਤੇ ਐਮ ਪੀ ਰਮੇਸ਼ ਸੰਘਾ ਨੇ ਆਲ ਨੇਸ਼ਨਜ ਕਮਿਉਨਿਟੀ ਚਰਚ ਵਿੱਚ ਜਾ ਕੇ ਈਸਾਈਆਂ ਨੂੰ ਈਸਟਰ ਦੀਆਂ ਮੁਬਾਰਕਾਂ ਦਿੱਤੀਆਂ। ਇਹ ਚਰਚ ਬਰੈਂਪਟਨ ਸੈਂਟਰ ਦੀ ਰਾਈਡਿੰਗ ਵਿੱਚ ਈਮੈਨੂਅਲ ਯੂਨਾਈਟਿਡ ਚਰਚ ਦੀ ਬਿਲਡਿੰਗ ਵਿੱਚ 420 ਬਾਲਮੋਰਲ ‘ਤੇ ਸਥਿਤ ਹੈ।
ਰਮੇਸ਼ ਸੰਘਾ ਬਰੈਂਪਟਨ ਸੈਂਟਰ ਦੀ ਰਾਈਡਿੰਗ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਜਿੱਤੇ ਹਨ। ਈਸਟਰ ਮੌਕੇ ਉਹਨਾਂ ਦੇ ਇਸ ਚਰਚ ਦੌਰੇ ਦੌਰਾਨ,ਚਰਚ ਵਲੋਂ, ਪਿਆਰ ਭਰਿਆ ਸਵਾਗਤੀ ਦਾ ਮਾਹੌਲ ਬਣਿਆ ਹੋਇਆ ਸੀ ਜਿਸ ਵਿੱਚ ਹਰ ਵਰਗ ਦੇ ਮੈਂਬਰ ਕਾਫੀ ਗਿਣਤੀ ਵਿੱਚ ਮੌਜੂਦ ਸਨ। ਐਮ ਪੀ ਰਮੇਸ਼ ਸੰਘਾ ਦੁਆਰਾ ਆਪਣੇ ਇਸ ਚਰਚ ਦੌਰੇ ਦੌਰਾਨ ਚਰਚ ਦੇ ਮੈਂਬਰਾਂ ਨਾਲ ਇਸ ਰਾਈਡਿੰਗ ਸਬੰਧੀ ਮਸਲਿਆਂ ਬਾਰੇ ਗੱਲਬਾਤ ਕੀਤੀ ਗਈ।
27 ਮਾਰਚ ਐਤਵਾਰ ਨੂੰ, ਸੰਸਦ ਮੈਂਬਰ ਰਮੇਸ਼ ਸੰਘਾ ਨੇ ਈਸਟਰ ਦੇ ਪਵਿੱਤਰ ਮੌਕੇ ‘ਤੇ ਆਪਣੇ ਸੀਮਿਤ ਵੀਸਿਟ ਦੌਰਾਨ ਘੱਟ ਸਮੇਂ ਵਿੱਂਚ ਸੰਖੇਪ ਵਿੱਚ ਕਿਹਾ ਕਿ, ”ਮੇਰੇ ਵਲੋਂ ਸਾਰਿਆਂ ਨੂੰ ਈਸਟਰ ਦੀਆਂ ਮੁਬਾਰਕਾਂ। ਤੁਸੀਂ ਸੱਭ ਬਹੁਤ ਪਿਆਰੇ ਲੋਕ ਹੋ। ਮੈਂ ਇੱਥੇ ਆ ਕੇ ਬਹੁਤ ਖੁਸ਼ ਹੋਇਆਂ ਹਾਂ। ਮੈਂ ਆਪਣੇਂ ਦਿਲ ਦੀਆਂ ਅਤਿ ਡੁੰਘਾਈਆਂ ਵਿੱਚੋਂ ਦੱਸਦਾਂ ਹਾਂ ਕਿ ਮੈਂ ਇੱਥੇ ਆ ਕੇ ਬਹੁਤ ਖੁਸ਼ ਕਿ ਤੁਸੀਂ ਮੈਨੂੰ ਸੱਦਾ ਭੇਜਿਆ ਹੈ। ਕਿਸੇ ਵੀ ਸਮੇਂ, ਕਿਸੇ ਵੀ ਮੌਕੇ ‘ਤੇ ਜੇਕਰ ਤੁਹਾਨੂੰ ਮੇਰੀ ਲੋੜ ਹੈ ਤਾਂ ਤੁਸੀ ਮੇਰੇ ਦਫਤਰ 100 ਕਨੇਡੀ ਰੋਡ ‘ਤੇ ਆ ਸਕਦੇ ਹੋ। ਜਿਸ ਵੇਲੇ ਵੀ ਤੁਹਾਡਾ ਦਿਲ ਕਰੇ ਤੁਸੀਂ ਦਫਤਰ ਵਿੱਚ ਆਉ। ਅਸੀਂ ਬੈਠਾਂਗੇ ਅਤੇ ਸਮਸਿਆਵਾਂ ਬਾਰੇ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਕਿਸੇ ਵੀ ਸਮੇਂ ਤੁਸੀਂ ਕੁੱਝ ਕਰਨਾ ਚਾਹੁੰਦੇ ਹੋ ਅਤੇ ਮੈਨੂੰ ਵੀ ਹਿੱਸੇਦਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਦੱਸੋ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੰਸਦ ਮੈਂਬਰ ਰਮੇਸ਼ ਸੰਘਾ ਦੇ ਇਸ ਚਰਚ ਦੌਰੇ ਦੇ ਅਖੀਰ ਵਿੱਚ ਚਰਚ ਦੇ ਪਾਦਰੀ ਨੇ ਆਪਣੇ ਵਲੋਂ ਅਤੇ ਆਪਣੇ ਚਰਚ ਦੇ ਮੈਂਬਰਾਂ ਵਲੋਂ ਐਮ ਪੀ ਰਮੇਸ਼ ਸੰਘਾ ਦਾ ਧੰਨਵਾਦ ਕੀਤਾ ਕਿ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਈਸਟਰ ਦੇ ਪਵਿੱਤਰ ਮੌਕੇ ‘ਤੇ ਚਰਚ ਆਏ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …