12.7 C
Toronto
Friday, September 11, 2026
spot_img
Homeਕੈਨੇਡਾਟੋਰਾਂਟੋ ਕਰੀ ਫੀਵਰ 3 ਜੂਨ ਨੂੰ ਕਰੇਗਾ ਵਾਪਸੀ

ਟੋਰਾਂਟੋ ਕਰੀ ਫੀਵਰ 3 ਜੂਨ ਨੂੰ ਕਰੇਗਾ ਵਾਪਸੀ

ਟੋਰਾਂਟੋ ਕਰੀ ਫੀਵਰ 3 ਜੂਨ ਨੂੰ ਕਰੇਗਾ ਵਾਪਸੀਟੋਰਾਂਟੋ : ਟੋਰਾਂਟੋ ਕਰੀ ਫੀਵਰ 3 ਜੂਨ ਨੂੰ ਵਾਪਸੀ ਕਰ ਰਿਹਾ ਹੈ। ਟੋਰਾਂਟੋ ਕਰੀ ਐਵਾਰਡਜ਼ ਦਾ ਆਯੋਜਨ ਲਗਾਤਾਰ ਦੂਜੇ ਸਾਲ ਕੀਤਾ ਜਾ ਰਿਹਾ ਹੈ ਅਤੇ ਰੋਮੇਲ ਗੁਲਜ਼ਾਰ ਇਕ ਵਾਰ ਫਿਰ ਤੋਂ ਟੋਰਾਂਟੋ ਏਰੀਏ ਦੇ ਲੋਕਾਂ ਨੂੰ ਇਕ ਨਵਾਂ ਅਨੁਭਵ ਦੇਣ ਲਈ ਤਿਆਰ ਹੈ। ਇਹ ਸ਼ਾਨਦਾਰ ਐਵਾਰਡ ਸ਼ੋਅ ਬੈਸਟ ਸਾਊਥ ਏਸ਼ੀਅਨ ਫੂਡ ਦੇ ਉਤਸਵ ਦੇ ਤੌਰ ‘ਤੇ 3 ਜੂਨ ਨੂੰ ਹੌਲੀਡੇ ਇਨ, ਟੋਰਾਂਟੋ ਏਅਰਪੋਰਟ ਵਿਚ ਆਯੋਜਿਤ ਕੀਤਾ ਜਾਵੇਗਾ। ਲੀਸੈਸਟਰ, ਇੰਗਲੈਂਡ ਨਾਲ ਸਬੰਧਤ ਰੋਮੇਲ ਕਰੀ ਐਵਾਰਡਜ਼ ਦੇ ਫਾਊਂਡਰ ਹਨ। ਇਹ ਫੂਡ ਐਵਾਰਡ ਲੀਸੈਸਟਰ, ਇੰਗਲੈਂਡ ਵਿਚ ਸ਼ੁਰੂ ਹੋਏ ਸਨ ਅਤੇ ਉਸ ਤੋਂ ਬਾਅਦ ਉਹ ਇਨ੍ਹਾਂ ਨੂੰ ਕੈਨੇਡਾ ਲੈ ਆਏ ਹਨ। ਇਨ੍ਹਾਂ ਐਵਾਰਡਾਂ ਨੂੰ ਕਈ ਕੈਟਾਗਰੀਆਂ ਵਿਚ ਪ੍ਰਦਾਨ ਕੀਤਾ ਜਾਵੇਗਾ, ਜਿਨ੍ਹਾਂ ਵਿਚ ਬੈਸਟ ਰੈਸਟ੍ਰੋ ਬਾਰ, ਬੈਸਟ ਟੇਕਬੇ, ਬੈਸਟ ਵੈਜੀਟੇਰਿਅਨ ਰੈਸਟੋਰੈਂਟ, ਬੈਸਟ ਨਿਊ ਰੈਸਟੋਰੈਂਟ, ਬੈਸਟ ਫਾਈਨ ਡਾਈਨਿੰਗ ਰੈਸਟੋਰੈਂਟ ਅਤੇ ਰੈਸਟੋਰੈਂਟ ਆਫ ਦਾ ਈਅਰ। ਰੋਮੇਲ ਗੁਲਜ਼ਾਰ ਨੇ ਇਸ ਮੌਕੇ ‘ਤੇ ਕਿਹਾ ਕਿ ਕਰੀ ਐਵਾਰਜ਼ ਸਾਰੇ ਸ਼ਾਨਦਾਰ ਸਾਊਥ ਏਸ਼ੀਅਨ ਰੈਸਟੋਰੈਂਟਾਂ ਬਾਰੇ ਦੱਸਦੇ ਹਨ ਕਿ ਜੋ ਸ਼ਹਿਰ ਵਿਚ ਮਸ਼ਹੂਰ ਹਨ।

RELATED ARTICLES
POPULAR POSTS