ਬਰੈਂਪਟਨ/ਬਿਊਰੋ ਨਿਊਜ਼ : ਓਨਟਾਰੀਓ ਸੂਬੇ ਦੀ ਸਰਕਾਰ ਦੀ ਸੁਤੰਤਰ ਬਾਡੀ ‘ਓਮਬਡਸਮੈਨ’ ਵਲੋਂ ਰੀਲੀਜ਼ ਕੀਤੀ ਬਰੈਂਪਟਨ ਸਿਟੀ ਹਾਲ ਬਾਰੇ ਰਿਪੋਰਟ ਉਪਰ ਇਥੋਂ ਦੀ ਮੇਅਰ ਲਿੰਡਾ ਜੈਫਰੇ ਨੇ ਤਸੱਲੀ ਪ੍ਰਗਟਾਉਦਿਆਂ ਇਸ ਦਾ ਸਵਾਗਤ ਕੀਤਾ ਹੈ। ਇਸ ਬਾਰੇ ਗੱਲ ਕਰਦਿਆਂ ਜੈਫਰੇ ਨੇ ਕਿਹਾ ਕਿ ਪਾਰਦਰਸ਼ਤਾ, ਫਿਰਾਕਦਿਲੀ ਅਤੇ ਸੁਥਰਾਪਨ, ਇਹ ਤਿੰਨ ਚੀਜ਼ਾ ਹਨ ਜਿਨ੍ਹਾਂ ਬਾਰੇ ਉਨ੍ਹਾਂ ਦੀ ਪ੍ਰਤੀਬੱਧਤਾ ਰਹੀ ਹੈ। ਜਿਸ ਕਰਕੇ ਉਹ ਬਰੈਂਪਟਨ ਦੀ ਤਰੱਕੀ ਬਾਰੇ ਸੋਚ ਸਕੇ ਹਨ ਅਤੇ ਇਸ ਦੀਆਂ ਭਵਿੱਖੀ ਨੀਤੀਆਂ ਬਾਰੇ ਕੋਈ ਫੈਸਲਾ ਲੈ ਸਕੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਉਹ ਬਰੈਂਪਟਨ ਦੇ ਸਿਟੀ ਹਾਲ ਵਿੱਚ ਇੱਕ ਮੇਅਰ ਦੀ ਜਿੱਤ ਪ੍ਰਾਪਤ ਕਰਕੇ ਪਹੁੰਚੇ ਸਨ ਤਾਂ ਉਨਾ੍ਹਂ ਨੇ ਕੁਝ ਗੱਲਾਂ ਬਾਰੇ ਆਪਣਾ ਦ੍ਰਿਸ਼ਟੀਕੋਨ ਸਪੱਸ਼ਟ ਕਰ ਲਿਆ ਸੀ ਤਾਂ ਹੀ ਤਾਂ ਅੱਜ ਉਹ ਓਮਬਡਸਮੈਨ ਦੀ ਰਿਪੋਰਟ ਨੂੰ ਵੇਖ ਤਸੱਲੀਬਖ਼ਸ਼ ਹਨ। ਲਿੰਡਾ ਨੇ ਅੱਗੇ ਕਿਹਾ ਕਿ ਇਹ ਰਿਪੋਰਟ ਉਨ੍ਹਾਂ ਨੂੰ ਹੋਰ ਪ੍ਰਤੀਬੱਧਤਾ ਲਈ ਦ੍ਰਿੜ ਕਰਵਾਉਦੀ ਹੈ ਅਤੇ ਇਹੀ ਗੱਲਾਂ ਕਮਿਟਮੈਂਟ, ਸਫਾਰਸ਼ਾਂ, ਅੱਗੋਂ ਪਾਰਦਰਸ਼ਤਾ ਅਤੇ ਅਕਾਂਉਟੇਬਿਲਟੀ ਲਈ ਉਸ਼ਾਹਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੇਰੇ ਪ੍ਰਬੰਧ ਅਧੀਨ ਸਿਟੀ ਵਲੋਂ ਅਨੇਕਾਂ ਉਦਮੀ ਕਦਮ ਚੁੱਕੇ ਗਏ ਹਨ ਜੋ ਪਿਛਲੀ ਕਾਰਜਕਾਲਤਾ ਅਧੀਨ ਨਹੀਂ ਸਨ ਚੁੱਕੇ ਗਏ। ਇਹੀ ਕਾਰਣ ਹਨ ਕਿ ਓਮਬਡਸਮੈਨ ਵਲੋਂ ਉਨ੍ਹਾਂ ਦੇ ਕੰਮਾਂ ਉਪਰ ਸਹੀ ਪਾਈ ਹੈ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਦੇ ਸਿਟੀ ਹਾਲ ਦੀ ਪ੍ਰਬੰਧਕੀ ਕਮੇਟੀ ਦੇ ਹੱਕ ਵਿੱਚ ਆਉਣ ਨਾਲ ਉਨ੍ਹਾਂ ਅੰਦਰ ਕੰਮ ਕਰਨ ਦੀ ਹੱਲਾਸ਼ੇਰੀ ਵਿੱਚ ਵਾਧਾ ਹੋੲਅਿਾ ਹੈ। ਲਿੰਡਾ ਜੈਫਰੇ ਨੇ ਕਿਹਾ ਕਿ ਸਿਟੀ ਆਫ ਬਰੈਂਪਟਨ ਵਿੱਚ ਪਿਛਲੇ ਸਮਿਆਂ ਅੰਦਰ ਕਈ ਆਪਾ ਵਿਰੋਧ ਰਹੇ ਹਨ ਜਿਨ੍ਹਾਂ ਕਰਕੇ ਬਹੁਤ ਸਾਰੇ ਬਰੈਂਪਟਨ ਨਿਵਾਸੀਆਂ ਨੇ ਸਿਟੀ ਹਾਲ ਵਿੱਚ ਆਪਣਾ ਭਰੋਸਾ ਖੋਹ ਲਿਆ ਸੀ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਦੇ ਆਉਣ ਨਾਲ ਉਨ੍ਹਾਂ ਨੂੰ ਜਾਤੀ ਤੌਰ ਉਪਰ ਕਾਫੀ ਉਤਸਾਹਨ ਮਿਲਿਆ ਹੈ, ਜਿਸ ਕਰਕੇ ਅੱਗੋ ਆਪਣੇ ਕੰਮ ਨੂੰ ਕਰਨ ਵਿੱਚ ਉਹ ਉਤਸ਼ਾਹ ਦਿਖਾਉਣਗੇ। ਲਿੰਡਾ ਨੇ ਮੰਨਿਆ ਕਿ ਓਮਬਡਸਮੈਨ ਰਿਪੋਰਟ ਦੇ ਆਉਣ ਨਾਲ ਲੋਕਾ ਦਾ ਭਰੋਸਾ ਸਿਟੀ ਹਾਲ ਵਿੱਚ ਫਿਰ ਤੋਂ ਉਤਪੰਨ ਹੋਏਗਾ, ਜੋ ਲੋਕਲ ਸਰਕਾਰ ਲਈ ਪ੍ਰੇਰਨਾ ਦਾਇਕ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …