9.8 C
Toronto
Tuesday, November 4, 2025
spot_img
Homeਕੈਨੇਡਾਬਰੈਂਪਟਨ ਵੋਮੈਨ ਸੀਨੀਅਰ ਕਲੱਬ ਵੱਲੋਂ ਕੋ ਬਰਗ ਦਾ ਟੂਰ ਲਾਇਆ ਗਿਆ

ਬਰੈਂਪਟਨ ਵੋਮੈਨ ਸੀਨੀਅਰ ਕਲੱਬ ਵੱਲੋਂ ਕੋ ਬਰਗ ਦਾ ਟੂਰ ਲਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ : 18 ਸਤੰਬਰ ਦਿਨ ਐਤਵਾਰ ਨੂੰ ਬਰੈਂਪਟਨ ਵੋਮੈਨ ਸੀਨੀਅਰ ਕਲੱਬ ਵੱਲੋਂ ਪ੍ਰਧਾਨ ਕੁਲਦੀਪ ਕੌਰ ਗਰੇਵਾਲ ਦੀ ਅਗਵਾਈ ਅਤੇ ਸਿੰਦਰਪਾਲ ਬਰਾੜ ਵਾਈਸ ਪ੍ਰਧਾਨ, ਕੰਵਲਜੀਤ ਕੌਰ ਤਾਤਲਾ ਕੈਸ਼ੀਅਰ, ਇੰਦਰਜੀਤ ਕੌਰ ਢਿੱਲੋਂ, ਅਵਤਾਰ ਕੌਰ ਰਾਏ, ਹਰਦੀਪ ਕੌਰ ਹੈਲਨ ਡਾਇਰੈਕਟਰਾਂ ਦੇ ਸਹਿਯੋਗ ਅਤੇ ਸਾਥ ਨਾਲ ਇੱਕ ਸਫਲ ਟੂਰ ਕੋ ਬਰਗ ਦਾ ਲਾਇਆ ਗਿਆ। ਬੋਲੇ ਸੋ ਨਿਹਾਲ ਦੇ ਜੈਕਾਰੇ ਅਤੇ ਸ਼ਬਦ ਗਾਇਨ ਨਾਲ ਟੂਰ ਨੇ ਚਾਲੇ ਪਾਏ। ਸਫਰ ਦੌਰਾਨ ਵੀ ਬੀਬੀਆਂ ਗਿੱਧਾ ਅਤੇ ਗੀਤਾਂ ਦਾ ਅਨੰਦ ਮਾਣਦੀਆਂ ਰਹੀਆਂ। ਆਲੇ ਦੁਆਲੇ ਦੇ ਕੁਦਰਤੀ ਦ੍ਰਿਸ਼ ਰੂਹ ਖੁਸ਼ ਕਰ ਰਹੇ ਸਨ। ਲਗਭਗ ਡੇਢ ਘੰਟੇ ਵਿੱਚ ਸੁੰਦਰ ਸਥਾਨ ਕੋ ਬਰਗ ਅਪੜ ਗਏ।
ਕੋ ਬਰਗ ਸਿਟੀ ਅਤੇ ਬੀਚ ਧਰਤੀ ਉੱਪਰ ਸਵਰਗ ਦਾ ਨਜ਼ਾਰਾ ਪੇਸ਼ ਕਰ ਰਹੇ ਸਨ। ਇੱਕ ਖੁੱਲ੍ਹੇ ਡੁੱਲ੍ਹੇ ਅਤੇ ਸਾਫ ਸੁਥਰੇ ਸ਼ੈਡ ਵਿਚ ਬੀਬੀਆਂ ਰਲ ਮਿਲ ਇੱਕ ਦੂਜੇ ਨਾਲ ਸ਼ੇਅਰ ਕਰ ਲੰਚ ਦਾ ਸੁਆਦ ਮਾਣਿਆ। ਇਸ ਉਪਰੰਤ ਘੁੰਮ ਫਿਰ ਆਸ ਪਾਸ ਦੇ ਕੁਦਰਤੀ ਨਜ਼ਾਰਿਆਂ ਦਾ ਲੁਤਫ ਲਿਆ ਗਿਆ। ਇੱਕ ਗਰੁਪ ਫੋਟੋ ਸਹਿਤ ਬੋਟਸ ਵਿਚ ਵੀ ਫੋਟੋ ਲਈਆਂ ਗਈਆਂ। 20 ਕੁ ਮਿੰਟ ਬਾਰਸ਼ ਵੀ ਹੋਈ ਜਿਸ ਵਿਚ ਵੀ ਬੀਬੀਆਂ ਨੱਚ ਗਾ ਖੁਸ਼ੀ ਜਤਾਈ। ਮੌਸਮ ਖੁਸ਼ਗਵਾਰ ਰਿਹਾ। ਵਾਪਸੀ ਦੌਰਾਨ ਟਿਮ ਹੌਰਟਨ ‘ਚ ਚਾਹ ਕੌਫੀ ਦਾ ਦੌਰ ਚੱਲਿਆ। ਮੁੜਦੇ ਸਫਰ ਵਿਚ ਵੀ ਨੱਚਣਾ ਗਾਣਾ ਚਲਦਾ ਰਿਹਾ। ਇਸ ਤਰ੍ਹਾਂ ਹਸਦੇ ਖੇਡਦੇ ਲਗਭਗ 6 ਵਜੇ ਘਰੀਂ ਵਾਪਸ ਪਰਤ ਆਏ ਅਤੇ ਇਹ ਖੁਸ਼ੀਆਂ ਭਰਿਆ ਟੂਰ ਕਲੱਬ ਦੀ ਇੱਕ ਅਭੁੱਲ ਯਾਦ ਬਣ ਗਿਆ।

RELATED ARTICLES
POPULAR POSTS