ਓਟਵਾ/ਬਿਊਰੋ ਨਿਊਜ਼ : ਬਰੈਂਪਟਨ ਦੇ ਦੋ ਨੌਜਵਾਨ ਵਿਦਿਆਰਥੀਆਂ ਨੇ ਪਿਛਲੇ ਦਿਨੀਂ ਬਰੈਂਪਟਨ ਈਸਟ ਦੇ ਐਮ ਪੀ ਰਾਜ ਗਰੇਵਾਲ ਨਾਲ ਓਟਵਾ ਵਿਚ ਕੁਝ ਸਮਾਂ ਬਿਤਾਇਆ ਅਤੇ ਸੰਸਦ ਵਿਚ ਇਕ ਮੈਂਬਰ ਦੇ ਤੌਰ ‘ਤੇ ਇਕ ਦਿਨ ਦਾ ਅਨੁਭਵ ਪ੍ਰਾਪਤ ਕੀਤਾ। ਐਮਪੀ ਫਾਰ ਏ ਡੇਅ ਪਹਿਲ ਦੇ ਤਹਿਤ ਇਹ ਤੀਜਾ ਸਾਲ ਹੈ, ਜਿਸ ਵਿਚ 16 ਤੋਂ 24 ਸਾਲ ਦੇ ਨੌਜਵਾਨਾਂ ਨੂੰ ਐਮਪੀ ਗਰੇਵਾਲ ਨਾਲ ਰਹਿਣ ਦਾ ਮੌਕਾ ਮਿਲਦਾ ਹੈ ਅਤੇ ਉਹ ਐਮਪੀ ਦੇ ਤੌਰ ‘ਤੇ ਅਨੁਭਵ ਪ੍ਰਾਪਤ ਕਰਦੇ ਹਨ। ਇਨ੍ਹਾਂ ਚੁਣੇ ਗਏ ਵਿਦਿਆਰਥੀਆਂ ਦੇ ਨਾਮ ਅਰਸ਼ਿਤ ਲੂਥਰਾ ਅਤੇ ਅਮਿਤੋਜ਼ ਦਿਓਲ ਹੈ ਅਤੇ ਉਨ੍ਹਾਂ ਨੂੰ ਸੰਸਦ ਦੀ ਕਾਰਵਾਈ ਬਾਰੇ ਵਿਸਥਾਰ ਨਾਲ ਦੱਸਿਆ। ਬੈਠਕਾਂ ਅਤੇ ਸੈਸ਼ਨ ਦੇ ਬਾਰੇ ਵਿਚ ਵੀ ਦੱਸਿਆ ਗਿਆ। ਪ੍ਰਸ਼ਨ ਕਾਲ ਤੋਂ ਲੈ ਕੇ ਹੋਰ ਸੰਸਦੀ ਪ੍ਰਕਿਰਿਆਵਾਂ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ ਗਈ।
ਵਿਦਿਆਰਥੀਆਂ ਨੇ ਐਮਪੀ ਰਾਜ ਗਰੇਵਾਲ ਨਾਲ ਬਿਤਾਏ ਪਲ
RELATED ARTICLES

