Breaking News
Home / ਕੈਨੇਡਾ / ‘ਕੈਲਸਾ’ ਵੱਲੋਂ ਪਾਈਆਂ ਗਈਆਂ ਨਵੀਆਂ ਪੈੜਾਂ

‘ਕੈਲਸਾ’ ਵੱਲੋਂ ਪਾਈਆਂ ਗਈਆਂ ਨਵੀਆਂ ਪੈੜਾਂ

ਕੈਲਗਰੀ : ਕੈਲਸਾ (ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸੀਏਸ਼ਨ)  ਵੱਲੋਂ ਕੈਲਗਰੀ ਵਿੱਚ ਇੱਕ ਆਪਣੀ ਕਿਸਮ ਦਾ ਸੰਗੀਤਕ ਅਤੇ ਅਦਬੀ ਪ੍ਰੋਗਰਾਮ ਕਰਵਾ ਕੇ ਨਵੀਂ ਪਿਰਤ ਪਾਈ ਗਈ। ਇਹ ਪ੍ਰੋਗਰਾਮ “ਮਹਫ਼ਿਲੇ-ਸੰਗੀਤੋ-ਅਦਬ” ઠਮੋਨਟਰੀ ਪਾਰਕ ਕਮਿਉਨਿਟੀ ਸੈਂਟਰ ਨੌਰਥ ਈਸਟ ਵਿੱਚ ਨੇਪਰੇ ਚੜ੍ਹਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਨਵੀਨਰ ਨਵਪ੍ਰੀਤ ਰੰਧਾਵਾ ਨੇ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ ਅਤੇ ਪ੍ਰੈਜ਼ੀਡੈਂਟ ਜਸਬੀਰ ਚਾਹਲ ਨੇ ਆਏ ਹੋਏ ਸਰੋਤਿਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਸੰਗੀਤ ਦੇ ਦੌਰ ਵਿੱਚ ਸੱਭ ਤੋਂ ਪਹਿਲਾਂ ‘ਰੈਡ ਐਫ ਐਮ ਆਈਡਲ 2016’ ਦੇ ਵਿਜੇਤਾ ਵਰਿੰਦਰ ਸੇਠੀ ਅਤੇ ਰਨਰਅਪ ਮਨਜੀਤ ਸੇਠੀ ਨੇ ਖ਼ੂਬਸੂਰਤ ਗ਼ਜ਼ਲਾਂ ਪੇਸ਼ ਕਰ ਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਜੋੜੇ ਨੇ ਆਪਣੀ ਕਲਾ ਨਾਲ ਸਰੋਤੇ ਝੂਮਣ ਲਾ ਦਿੱਤੇ। “ਅਕੈਡਮੀ ਔਫ ਇੰਡੀਅਨ ਕਲਾਸੀਕਲ ਮਿਊਜ਼ਿਕ” ਨਾਲ ਜੁੜੇ ਦੋ ਕਲਾਕਾਰਾਂ ਵੱਲੋਂ ਖ਼ੂਬਸੂਰਤ ਸੰਗੀਤਕ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਰੀਟਾ ਕਰਮਾਕਰ ਨੇ ਠੁਮਰੀ ઠਅਤੇ ਇਕ ਗ਼ਜ਼ਲ ਪੇਸ਼ ਕੀਤੀ ਜੋ ਜਸਬੀਰ ਚਾਹਲ “ਤਨਹਾ” ਦੀ ਲਿਖੀ ਹੋਈ ਸੀ। ਸ਼ਰੁਤੀ ਕੁਲਕਰਨੀ ਨੇ ਦਾਦਰਾ ਪੇਸ਼ ਕਰ ਕੇ ਸਰੋਤਿਆਂ ਨੂੰ ਕੀਲ ਹੀ ਲਿਆ ਅਤੇ ਇਹਨਾਂ ਦੋਹਾਂ ਕਲਾਕਾਰਾਂ ਲਈ ਤਬਲੇ ਤੇ ਬਾ-ਕਮਾਲ ਸੰਗਤ ਕੀਤੀ ਹਰਜੀਤ ਸਿੰਘ ਜੀ ਨੇ। ਆਏ ਹੋਏ ਸਾਰੇ ਸਰੋਤਿਆਂ ਅਤੇ ਮਹਿਮਾਨਾਂ ਨੇ ਉੱਚ ਪਾਏ ਦੇ ਸੈਮੀ-ਕਲਾਸੀਕਲ ਸੰਗੀਤ ਦਾ ਖ਼ੂਬ ਆਨੰਦ ਮਾਣਿਆਂ। ਕੈਲਸਾ ਦੀ ਟੀਮ ਮੈਂਬਰ ਗਗਨ ਬੁੱਟਰ ਨੇ ਇਸ ਪ੍ਰੋਗਰਾਮ ਵਿੱਚ ਸੰਗੀਤ ਅਤੇ ਅਦਬ ਦੇ ਅਨੋਖੇ ਸੁਮੇਲ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਹ ਪ੍ਰੋਗਰਾਮ ਜੋ ਕਿ “ਸਰਬ ਅਕਾਲ ਮਯੁਜ਼ਿਕ ਸੋਸਾਇਟੀ ਔਫ ਕੈਲਗਰੀ” ਦੇ ਸਹਿਯੋਗ ਨਾਲ ਕੀਤਾ ਗਿਆ, ਇਸ ਦੇ ਅਗਲੇ ਅੱਧ ਵਿੱਚ ਪੰਜਾਬੀ ਅਤੇ ਉਰਦੂ ਸ਼ਾਇਰੀ ਦਾ ਦੌਰ ਚੱਲਿਆ। ਸਰੀ (23) ਤੋਂ ਆਏ ਮੇਹਮਾਨ ਸ਼ਾਇਰ ઠਕਵਿੰਦਰ ਚਾਂਦ, ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਦਵਿੰਦਰ ਗੌਤਮ, ਰਾਜਵੰਤ ਰਾਜ ਅਤੇ ਕੈਲਗਰੀ ਤੋਂ ਕਰਾਰ ਬੁਖਾਰੀ ਅਤੇ ਜਾਵੇਦ ਨਿਜ਼ਾਮੀ ਹੁਰਾਂ ਨੇ ਆਪਣੇ ਕਲਾਮ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੱਤੇ। ਹਰ ਸ਼ਾਇਰ ਦੇ ਵਿਲੱਖਣ ਰੰਗ ਨੇ ਸਰੋਤਿਆਂ ਨੂੰ ਦਿਲ ਖੋਲ੍ਹ ਕੇ ਦਾਦ ਦੇਣ ਨੂੰ ਮਜਬੂਰ ਕਰ ਦਿੱਤਾ। ਫਜ਼ਾ ਵਿੱਚ ਕਵਿਤਾਵਾਂ ਅਤੇ ਗ਼ਜ਼ਲਾਂ ਨੇ ਕਿੱਕਲੀਆਂ ਪਾਈਆਂ, ਸ਼ਬਦ ਹੱਸੇ, ਰੂਹਾਂ ਸ਼ਰਸਾਰ ਹੋਈਆਂ ਅਤੇ ਲੋਕ ਝੂਮੇ। ਇਸ ਤਰ੍ਹਾਂ ਸ਼ਾਇਰੀ ਨੇ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਸਿਰਜ ਦਿੱਤਾ। ਕੈਲਗਰੀ ਦੇ ਇਤਹਾਸ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਬਾਹਰ ਤੋਂ ਪੰਜ ਕਵੀ ਕਿਸੇ ਪ੍ਰੋਗਰਾਮ ਲਈ ਆਏ ਹੋਣ ਅਤੇ ਉਹ ਵੀ ਉੱਚ ਪੱਧਰ ਦੇ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ

ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …