Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਸਸਤੇ ਫਿਊਨਰਲ ਲਈ ਨਵੀਆਂ ਸੇਵਾਵਾਂ ਦੀ ਪੇਸ਼ਕਸ਼

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਸਸਤੇ ਫਿਊਨਰਲ ਲਈ ਨਵੀਆਂ ਸੇਵਾਵਾਂ ਦੀ ਪੇਸ਼ਕਸ਼

ਬਰੈਂਪਟਨ : ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੇ ਅਹੁਦੇਦਾਰਾਂ ਜਿਨ੍ਹਾਂ ਵਿੱਚ ਜੰਗੀਰ ਸਿੰਘ ਸੈਂਭੀ, ਪਰਮਜੀਤ ਬੜਿੰਗ, ਪ੍ਰੋ: ਨਿਰਮਲ ਸਿੰਘ ਧਾਰਨੀ ਅਤੇ ਕਰਤਾਰ ਸਿੰਘ ਚਾਹਲ ਸਨ ਨੇ ਲੋਟਸ ਫਿਊਨਰਲ ਐਂਡ ਕਰੀਮੇਸ਼ਨ ਹੋਮ ਨਾਲ ਸਸਤੇ ਫਿਊਨਰਲ ਸਬੰਧੀ ਗੱਲ ਬਾਤ ਕੀਤੀ। ਕੁੱਝ ਦਿਨ ਸੋਚ ਵਿਚਾਰ ਤੋਂ ਬਾਅਦ ਫਿਊਨਰਲ ਹੋਮ ਨੇ ਐਸੋਸੀਏਸ਼ਨ ਨਾਲ ਲਿਖਤੀ ਇਕਰਾਰਨਾਮਾ ਕਰ ਲਿਆ ਹੈ ਇਸ ਇਕਰਾਰਨਾਮੇ ਅਧੀਨ ਆਪਣੀ ਸੁਵਿਧਾ ਅਨੁਸਾਰ ਫਿਊਨਰਲ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਅਨੁਸਾਰ 4 ਕੈਟਾਗਰੀਆਂ ਵਿੱਚ ਕੋਈ ਇੱਕ ਚੁਣੀ ਜਾ ਸਕਦੀ ਹੈ। ਇਹ ਕੀਮਤਾਂ ਜੀ ਐਸ ਟੀ ਸਮੇਤ ਇਕਰਾਰਨਾਮੇ ਦੇ ਪੈਕਜ ਤੇ ਦਰਜ਼ ਹਨ ਤੇ ਰਜਿਸਟਰੇਸ਼ਨ ਕਰਵਾਉਣ ਵਾਲੇ ਨੂੰ ਉਸ ਪੈਕੇਜ ਦੀ ਕਾਪੀ ਦਿੱਤੀ ਜਾਵੇਗੀ। ਇਸ ਵਿੱਚ 50 ਕਿ:ਮੀ: ਤੋਂ ਬੌਡੀ ਲਿਆਉਣ, ਇਸ਼ਨਾਨ ਕਰਾਉਣ, ਪਰਿਵਾਰ ਦੁਆਰਾ ਦਿੱਤੇ ਬਸਤਰ ਪਹਿਨਾਉਣ ਅਤੇ 10 ਡੈੱਥ ਸਾਰਟੀਫਿਕੇਟ ਸਪਲਾਈ ਕਰਨ ਦੀਆਂ ਸੇਵਾਵਾਂ ਸ਼ਾਮਲ ਹਨ। ਇਹਨਾਂ ਕੀਮਤਾਂ ਵਿੱਚ ਬਕਸੇ ਦੀ ਕੀਮਤ ਸ਼ਾਮਲ ਨਹੀਂ ਹੈ। ਪੈਕੇਜ ਉੱਤੇ ਬਕਸਿਆਂ ਦੀਆਂ ਫੋਟੋਆਂ ਸਮੇਤ ਕੀਮਤਾਂ ਦਰਜ ਹਨ। ਇਹ ਕੀਮਤਾਂ ਐਸੋਸੀਏਸ਼ਨ ਰਾਹੀਂ ਰਜਿਸਟਰਡ ਹੋਏ ਵਿਅਕਤੀਆਂ ਨੂੰ ਹੀ ਮਿਲਣਗੀਆਂ। ਐਸੋਸੀਏਸ਼ਨ ਵਲੋਂ ਇਹ ਰਜਿਸਟਰੇਸ਼ਨ ਬਿੱਲਕੁੱਲ ਫਰੀ ਕਰ ਕੇ ਫਿਊਨਰਲ ਹੋਮ ਨੂੰ ਭੇਜ ਦਿੱਤੀ ਜਾਂਦੀ ਹੈ। ਫਿਊਨਰਲ ਹੋਮ ਤੋਂ ਰਜਿਸਟਰੇਸ਼ਨ ਦਾ ਸਾਰਟੀਫਿਕੇਟ ਸਿੱਧਾ ਸਬੰਧਤ ਵਿਅਕਤੀ ਨੂੰ ਭੇਜਿਆ ਜਾਂਦਾ ਹੈ।
ਐਸੋਸੀਏਸ਼ਨ ਨਾਲ ਸਬੰਧਤ ਸੀਨੀਅਰਜ਼ ਕਲੱਬਾਂ ਨੂੰ ਤਾਂ ਉਸ ਬਾਰੇ ਕੋਈ ਭੁਲੇਖਾ ਨਹੀਂ। ਪਰ ਉਹ ਵਿਅਕਤੀ ਜਿਹੜੇ ਕਿਸੇ ਕਲੱਬ ਨਾਲ ਸਬੰਧਤ ਨਹੀਂ ਇਸ ਦੇ ਝਾਂਸੇ ਵਿੱਚ ਆ ਜਾਂਦੇ ਹਨ। ਐਸੋਸੀਏਸ਼ਨ ਸਾਰੇ ਸੀਨੀਅਰਜ਼ ਨੂੰ ਜਾਗਰੂਕ ਕਰਨਾ ਆਪਣਾ ਫਰਜ਼ ਸਮਝਦੀ ਹੈ ਕਿ ਉਹ ਆਪਣੇ ਨੇੜੇ ਦੇ ਕਲੱਬ ਦੇ ਮੈਂਬਰ ਬਣਨ ਤਾਂ ਜੋ ਉਹਨਾਂ ਨੂੰ ਠੀਕ ਜਾਣਕਾਰੀ ਮਿਲਦੀ ਰਹੇ। ਜਿਹੜੇ ਵਿਅਕਤੀ ਅਜੇ ਕਿਸੇ ਕਲੱਬ ਦੇ ਮੈਂਬਰ ਨਹੀਂ ਬਣੇ ਉਹ ਵੀ ਸਸਤੇ ਫਿਊਨਰਲ ਲਈ ਐਸੋਸੀਏਸ਼ਨ ਰਾਹੀਂ ਫਰੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਟੂਰ ਤੇ ਜਾਣ ਲਈ ਐਸੋਸੀਏਸ਼ਨ ਨਾਲ ਸਬੰਧਤ ਕਿਸੇ ਵੀ ਨੇੜੇ ਦੇ ਕਲੱਬ ਨਾਲ ਸੰਪਰਕ ਕਰ ਸਕਦੇ ਹਨ। ਐਸੋਸੀਏਸ਼ਨ ਕਿਸੇ ਵੀ ਅਦਾਰੇ ਜਾਂ ਸੰਸਥਾ ਦਾ ਵਿਰੋਧ ਨਹੀਂ ਕਰਦੀ ਪਰ ਉਹ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਵਾ ਕੇ ਉਹਨਾਂ ਨੂੰ ਲੁੱਟ ਤੋਂ ਬਚਣ ਲਈ ਸੁਚੇਤ ਕਰਨ ਦਾ ਯਤਨ ਕਰਦੀ ਹੈ। ਐਸੋਸੀਏਸ਼ਨ ਸਬੰਧੀ ਕਿਸੇ ਵੀ ਪਰਕਾਰ ਦੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਜੰਗੀਰ ਸਿੰਘ ਸੈਂਭੀ 416-409-0126, ਪ੍ਰੋ: ਨਿਰਮਲ ਸਿੰਘ ਧਾਰਨੀ 416-670-5874, ਬਲਵਿੰਦਰ ਬਰਾੜ 647-262-4026 ਜਾਂ ਕਰਤਾਰ ਸਿੰਘ ਚਾਹਲ 647-854-8746 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …