Breaking News
Home / ਕੈਨੇਡਾ / ਜੂਨ 19 ਦਿਨ ਐਤਵਾਰ ਨੂੰ ਫਾਦਰਜ਼ ਡੇਅ ‘ਤੇ ਹੋਵੇਗੀ ‘ਬਾਪੂ ਦੀ ਸ਼ਾਮ’

ਜੂਨ 19 ਦਿਨ ਐਤਵਾਰ ਨੂੰ ਫਾਦਰਜ਼ ਡੇਅ ‘ਤੇ ਹੋਵੇਗੀ ‘ਬਾਪੂ ਦੀ ਸ਼ਾਮ’

logo-2-1-300x105-3-300x105ਮਿਸੀਸਾਗਾ : ਕਮਿਊਨਟੀ ਦੇ ਸਿਰਕੱਢ ਕਿਰਿਅਵਾਦੀ ਗੋਗਾ ਗਹੂਨੀਆ ਨੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਤੇ ਸੱਦੀ ਇੱਕ ਮੀਟਿੰਗ ਤੇ ਬੋਲਦਿਆਂ ਕਿਹਾ ਸਾਡੀ ਜ਼ਿੰਦਗੀਆਂ ਵਿੱਚ ਜਿਥੇ ਮਾਤਾਵਾਂ ਦਾ ਅਹਿਮ ਯੋਗਦਾਨ ਹੈ ਉਥੇ ਸਾਡੇ ਫਾਦਰਜ਼ ਦਾ ਵੀ ਬਹੁਤ ਵੱਡਾ ਰੋਲ ਹੈ। ਸਾਡੇ ਸਮਾਜ ਵਿੱਚ ਬਾਕੀ ਸਮਾਗਮ ਬਹੁਤ ਹੁੰਦੇ ਹਨ ਪਰ ਜੀ ਟੀ ਏ ਦੇ ਪੰਜਾਬੀ ਸਮਾਜ ਵਿੱਚ ਪਹਿਲੀ ਵਾਰ ਫਾਦਰਜ਼ ਡੇਅ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਅਸੀਂ ਆਪਣੇ ਮਾਪਿਆਂ ਨੂੰ ਹਰ ਰੋਜ਼ ਸਤਿਕਾਰ ਦਿੰਦੇ ਹਾਂ, ਪਰ ਸਾਲ ਵਿੱਚ ਇੱਕ ਦਿਨ ਨੀਯਤ ਕੀਤਾ ਗਿਆ ਹੈ ਜਿਸ ਦਿਨ ਅਸੀਂ ਫਾਦਰਜ਼ ਨੂੰ ਸੈਲੇਬਰੇਟ ਕਰਦੇ ਹਾਂ। ਗੋਗਾ ਗਹੂਨੀਆ ਨੇ ਦੱਸਿਆ ਕਿ ਫਾਦਰਜ਼ ਡੇਅ 19 ਜੂਨ ਦਿਨ ਐਤਵਾਰ ਨੂੰ ਸ਼ਾਮ ਨੂੰ 5-9 ਵਜੇ ਤੱਕ ਮਨਾਇਆ ਜਾਵੇਗਾ। ਇਸ ਵਿੱਚ ਪਰਿਵਾਰਾਂ ਨੂੰ ਸੱਦਾ ਪੱਤਰ ਹੈ ਕਿ ਉਹ ਆਪਣੇ ਪਿਤਾ ਜੀ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਣ ਤਾਂ ਕਿ ਇਥੇ ਸਮੂਹਕ ਤੌਰ ਤੇ ਸਾਡੀਆਂ ਜ਼ਿੰਦਗੀਆਂ ਵਿੱਚ ਪਿਤਾ ਦੇ ਅਹਿਮ ਰੋਲ ਦੀ ਚਰਚਾ ਕੀਤੀ ਜਾ ਸਕੇ ਅਤੇ ਹਰ ਪ੍ਰੀਵਾਰ ਆਪਣੇ ਬਾਪ ਦਾ ਦਿਵਸ ਮਨਾ ਸਕੇ। ਪ੍ਰੀਵਾਰ ਸਮੇਤ ‘ਬਾਪੂ ਦੀ ਸ਼ਾਮ’ ਵਿੱਚ ਸ਼ਾਮਲ ਹੋਵੋ ਜਿਥੇ ਸਮਾਗਮ ਅਤੇ ਸ਼ਾਮ ਦਾ ਖਾਣਾ ਪਰੋਸਿਆ ਜਾਵੇਗਾ। ਇਥੇ ਇੱਕ ਵੱਡਆਕਾਰੀ ਕੇਕ ਤਿਆਰ ਕੀਤਾ ਜਾਵੇਗਾ ਜਿਸ ਨੂੰ ਅੱਜ ਤੋਂ ਹੀ ਸਪਾਂਸਰ ਕੀਤਾ ਜਾ ਸਕਦਾ ਹੈ। ਸਪਾਂਸਰ ਕਰਨ ਵਾਲੇ ਪਰਿਵਾਰ ਆਪਣੇ ਬਾਪ ਦਾ ਨਾਮ ਇਸ ਕੇਕ ਦੇ ਇੱਕ ਹਿੱਸੇ ਤੇ ਲਿਖ ਸਕਣਗੇ ਅਤੇ ਸਾਰੇ ਸਪਾਂਸਰਡ ਬਾਪ ਇਸ ਕੇਕ ਨੂੰ ਕੱਟਣ ਦੀ ਰਸਮ ਅਦਾ ਕਰਨਗੇ। ਗਹੂਨੀਆ ਨੇ ਦੱਸਿਆ ਕਿ ਇਸ ਸ਼ਾਮ ਨੂੰ ‘ਬਾਪੂ ਦੀ ਸ਼ਾਮ’ ਬਣਾਉਣ ਲਈ ਸਕਿੱਟਾਂ, ਗੇਮਾਂ, ਕਵਿਤਾਵਾਂ ਅਤੇ ਮਿਊਜ਼ੀਕਲ ਪ੍ਰੋਗਰਾਮ ਦੀ ਤਿਆਰੀ ਕੀਤੀ ਜਾ ਰਹੀ ਹੈ। ਇਥੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰ ਇੱਕ ਲਈ ਮਨੋਰੰਜਨ ਦਾ ਇੰਤਜਾਮ ਕੀਤਾ ਜਾ ਰਿਹਾ ਹੈ। ਗਹੂਨੀਆ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੋਈ ਟਿਕਟ ਨਹੀਂ ਹੈ, ਪਰ ਹਰ ਮਹਿਮਾਨ ਕੋਲ ਸੱਦਾ ਪੱਤਰ ਹੋਣਾ ਲਾਜ਼ਮੀ ਹੈ। ਜਾਣਕਾਰੀ ਲਈ ਗੋਗਾ ਗਹੂਨੀਆ ਨਾਲ ਸੰਪਰਕ ਕਰੋ 416-662-9494

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …