1 C
Toronto
Thursday, January 8, 2026
spot_img
HomeਕੈਨੇਡਾFrontਕੈਨੇਡਾ ਵਿੱਚ ਇਕ ਹੋਰ ਨੌਜਵਾਨ ਦੀ ਮੌਤ

ਕੈਨੇਡਾ ਵਿੱਚ ਇਕ ਹੋਰ ਨੌਜਵਾਨ ਦੀ ਮੌਤ

ਕੈਨੇਡਾ ਵਿੱਚ ਇਕ ਹੋਰ ਨੌਜਵਾਨ ਦੀ ਮੌਤ ,
ਬੁਖਾਰ ਚੜ੍ਹਨ ਤੋਂ ਬਾਅਦ ਹੋਈ ਮੌਤ
ਚੰਡੀਗੜ੍ਹ/ ਬਿਊਰੋ ਨੀਊਜ਼

ਕੈਨੇਡਾ ਵਿੱਚ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਹੁਸ਼ਿਆਰਪੁਰ ਜ਼ਿਲੇ ਦੇ ਦਸੂਹਾ ਦੇ ਤਲਵਾੜਾ ਦੇ ਪਿੰਡ ਕੋਠੀ ਦਾ ਰਹਿਣ ਵਾਲਾ ਸਚਿਨ ਭਾਟੀਆ 4 ਸਾਲਾਂ ਤੋਂ ਕੈਨੇਡਾ ‘ਚ ਰਹਿ ਰਿਹਾ ਸੀ। ਪਰਿਵਾਰ ਨੂੰ ਕੈਨੇਡਾ ਤੋਂ ਫੋਨ ਕਰਕੇ ਪੁੱਤਰ ਦੀ ਤੇਜ਼ ਬੁਖਾਰ ਕਾਰਨ ਮੌਤ ਹੋਣ ਦੀ ਸੂਚਨਾ ਦਿੱਤੀ ਗਈ। ਮ੍ਰਿਤਕ ਦੀ ਉਮਰ 26 ਸਾਲ ਸੀ। ਪਿਤਾ ਬਿਸ਼ਨ ਦਾਸ ਨੇ ਦੱਸਿਆ ਕਿ ਸਚਿਨ 2 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 2019 ‘ਚ ਪੜ੍ਹਾਈ ਲਈ ਕੈਨੇਡਾ ਗਿਆ ਸੀ। ਕੁਝ ਸਮੇਂ ਬਾਅਦ ਭੈਣ ਵੀ ਕੈਨੇਡਾ ਚਲੀ ਗਈ ਅਤੇ ਦੋਵੇਂ ਭੈਣ-ਭਰਾ ਇਕੱਠੇ ਰਹਿ ਰਹੇ ਸਨ।

ਧੀ ਨੇ ਫੋਨ ਕਰਕੇ ਮੌਤ ਬਾਰੇ ਦੱਸਿਆ
ਬਿਸ਼ਨ ਦਾਸ ਨੇ ਦੱਸਿਆ ਕਿ ਸਚਿਨ ਵੀ ਪੜ੍ਹਾਈ ਤੋਂ ਬਾਅਦ ਉੱਥੇ ਕੰਮ ਕਰਦਾ ਸੀ। ਬੀਤੀ ਰਾਤ ਕਰੀਬ 9 ਵਜੇ ਬੇਟੇ ਨਾਲ ਗੱਲ ਹੋਈ। ਉਸ ਸਮੇਂ ਉਹ ਕੰਮ ਖਤਮ ਕਰਕੇ ਵਾਪਸ ਘਰ ਜਾ ਰਿਹਾ ਸੀ। ਰਸਤੇ ਵਿੱਚ ਉਸਨੇ ਹਲਕਾ ਬੁਖਾਰ ਹੋਣ ਬਾਰੇ ਦੱਸਿਆ, ਜਿਸ ਤੋਂ ਬਾਅਦ ਮੈਂ ਉਸਨੂੰ ਘਰ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਦਵਾਈ ਲੈਣ ਲਈ ਕਿਹਾ। ਪੁੱਤਰ ਘਰ ਪਹੁੰਚ ਗਿਆ। ਇਸ ਤੋਂ ਬਾਅਦ ਬੇਟੀ ਨਾਲ ਗੱਲ ਕੀਤੀ ਅਤੇ ਉਸ ਨੂੰ ਸਚਿਨ ਦਾ ਧਿਆਨ ਰੱਖਣ ਲਈ ਕਿਹਾ। ਕਰੀਬ 2 ਘੰਟੇ ਬਾਅਦ ਬੇਟੀ ਨੇ ਫੋਨ ਕੀਤਾ, ਜਿਸ ਨੇ ਦੱਸਿਆ ਕਿ ਸਚਿਨ ਨੂੰ ਹਸਪਤਾਲ ਲਿਆਂਦਾ ਗਿਆ ਹੈ।

RELATED ARTICLES
POPULAR POSTS