23.8 C
Toronto
Sunday, August 16, 2026
spot_img
Homeਦੁਨੀਆਪੂਜਾ ਸੇਠੀ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਜਿੱਤੀ

ਪੂਜਾ ਸੇਠੀ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਜਿੱਤੀ

ਪੂਜਾ ਸੇਠੀ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਜਿੱਤੀਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਭਾਰਤੀ ਮੂਲ ਦੀ ਪੂਜਾ ਸੇਠੀ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਟੈਕਸਾਸ ਸਦਨ ਲਈ ਡਿਸਟ੍ਰਿਕਟ 47 ਤੋਂ ਪ੍ਰਾਇਮਰੀ ਚੋਣ ਜਿੱਤ ਲਈ ਹੈ। ਉਸ ਨੇ ਯੂਐਸ ਆਰਮੀ ਵੈਟਰਨ ਜੋਸਫ ਕੋਪਸਰ ਨੂੰ ਹਰਾਇਆ। ਨਵੰਬਰ ਵਿੱਚ ਪੂਜਾ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਜੈਨੀਫਰ ਮੁਸ਼ਟੇਲਰ ਨਾਲ ਹੋਵੇਗਾ। ਸੇਠੀ ਨੂੰ 76% ਵੋਟਾਂ ਮਿਲੀਆਂ ਜਦ ਕਿ ਕੋਪਸਰ ਕੇਵਲ 24% ਵੋਟਾਂ ਹੀ ਲਿਜਾ ਸਕਿਆ। ਕੋਪਸਰ ਨੇ ਪੂਜਾ ਦੇ ਭਾਰਤੀ ਹੋਣ ਦਾ ਮੁੱਦਾ ਉਭਾਰਿਆ ਸੀ ਜੋ ਉਸ ਦੇ ਵਿਰੁੱਧ ਗਿਆ। ਜਿੱਤ ਤੋਂ ਬਾਅਦ ਸੇਠੀ ਨੇ ਆਪਣੇ ਹਮਾਇਤੀਆਂ ਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਕਾਰਨ ਉਸ ਦੀ ਚੋਣ ਮੁਹਿੰਮ ਨੂੰ ਬਲ ਮਿਲਿਆ। ਉਸ ਨੇ ਇੰਸਟਾਗ੍ਰਾਮ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ਉਹ ਆਪਣੇ ਪਰਿਵਾਰ, ਕੁਸ਼ਲ ਟੀਮ, ਵਾਲੰਟੀਅਰਾਂ ਤੇ ਸਮਰਥਕਾਂ ਦੀ ਰਿਣੀ ਹੈ ਜਿਨ੍ਹਾਂ ਦੀਆਂ ਅਣਥਕ ਕੋਸ਼ਿਸ਼ਾਂ ਨਾਲ ਉਸ ਦੀ ਜਿੱਤ ਹੋਈ ਹੈ।

RELATED ARTICLES

ਗ਼ਜ਼ਲ

POPULAR POSTS