ਮਾਮਲਾ ਕੁਲੀਗ ਮਹਿਲਾ ਵੱਲੋਂ ਛੇੜਛਾੜ ਦੇ ਆਰੋਪ ਲਾਉਣ ਦਾ
ਵੈਨਕੂਵਰ/ਬਿਊਰੋ ਨਿਊਜ਼ : ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਘਿਰੇ ਕੈਲਗਰੀ ਤੋਂ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ ਨੇ ਲਿਬਰਲ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਜਾਂਚ ਕਮਿਸ਼ਨ ਦੇ ਗਠਨ ਦਾ ਸਵਾਗਤ ਕਰਦੇ ਹਨ ਤੇ ਖ਼ੁਦ ਨੂੰ ਨਿਰਦੋਸ਼ ਸਾਬਤ ਕਰਨਗੇ। ਕੰਗ ਨੇ ਕਿਹਾ ਕਿ ਉਹ ਪਾਰਟੀ ਵਿੱਚ ਰਹਿ ਕੇ ਪ੍ਰਧਾਨ ਮੰਤਰੀ ਉਤੇ ਕੋਈ ਉਂਗਲ ਨਹੀਂ ਉੱਠਣ ਦੇਣਾ ਚਾਹੁੰਦੇ, ਇਸ ਲਈ ਜਾਂਚ ਵਿੱਚ ਨਿਰਦੋਸ਼ ਸਾਬਤ ਹੋਣ ਤੱਕ ਪਾਰਟੀ ਤੋਂ ਲਾਂਭੇ ਰਹਿਣਗੇ। ਉਨ੍ਹਾਂ ਆਪਣੇ ਦਫ਼ਤਰ ਦੀਆਂ ਮੁਲਾਜ਼ਮ ਔਰਤਾਂ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਤੇ ਨਿਰਆਧਾਰ ਦੱਸਿਆ ਅਤੇ ਇਸ ਨੂੰ ਵਿਰੋਧੀਆਂ ਦੀ ਸਾਜ਼ਿਸ਼ ਕਰਾਰ ਦਿੱਤਾ।
ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਵਜੋਂ ਉਨ੍ਹਾਂ ਦੇ ਦਫ਼ਤਰ ਵਿੱਚ ਕੰਮ ਕਰਦੀ ਔਰਤ ਨੇ ਕੰਗ ਉਤੇ ਜਿਨਸੀ ਛੇੜਛਾੜ ਦਾ ਦੋਸ਼ ਲਾਇਆ ਸੀ। ਇਸੇ ਦੌਰਾਨ ਇਕ ਹੋਰ ਔਰਤ ਨੇ ઠਦੋਸ਼ ਲਾਇਆ ਕਿ ਜਦੋਂ ਕੰਗ ਕੈਲਗਰੀ ਤੋਂ ਵਿਧਾਇਕ ਸਨ ਤਾਂ ਉਹ ਉਨ੍ਹਾਂ ਦੇ ਦਫ਼ਤਰ ਵਿੱਚ ਕੰਮ ਕਰਦੀ ਸੀ। ਉਦੋਂ ਕੰਗ ਨੇ ਉਸ ਨਾਲ ਵੀ ਇਹੋ ਵਿਵਹਾਰ ਕੀਤਾ ਸੀ ਪਰ ਉਦੋਂ ਉਹ ਕਿਸੇ ਕਾਰਨ ਚੁੱਪ ਰਹੀ।
Check Also
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ’ਤੇ 90 ਦਿਨਾਂ ਲਈ ਲਗਾਈ ਰੋਕ
ਚੀਨ ’ਤੇ ਲੱਗੇ ਟੈਰਿਫ ਨੂੰ 104 ਫੀਸਦੀ ਤੋਂ ਵਧਾ ਕੇ 125 ਫੀਸਦੀ ਕੀਤਾ ਵਾਸ਼ਿੰਗਟਨ/ਬਿਊਰੋ ਨਿਊਜ਼ …