Breaking News
Home / ਹਫ਼ਤਾਵਾਰੀ ਫੇਰੀ / ਅਮਰੀਕਾ ਤੇ ਕੈਨੇਡਾ ‘ਚ ਪੰਜਾਬੀਆਂ ਲਈ ਕਹਿਰ ਵਾਂਗ ਗੁਜਰਿਆ ਲੰਘਿਆ ਹਫ਼ਤਾ

ਅਮਰੀਕਾ ਤੇ ਕੈਨੇਡਾ ‘ਚ ਪੰਜਾਬੀਆਂ ਲਈ ਕਹਿਰ ਵਾਂਗ ਗੁਜਰਿਆ ਲੰਘਿਆ ਹਫ਼ਤਾ

ਫਰਿਜ਼ਨੋ ਲਾਗੇ ਭਿਆਨਕ ਸੜਕ ਹਾਦਸੇ ਨੇ 5 ਪੰਜਾਬੀ ਨੌਜਵਾਨਾਂ ਦੀ ਲਈ ਜਾਨ
ਕੈਲੀਫੋਰਨੀਆ/ਬਿਊਰੋ ਨਿਊਜ਼ : ਕੈਲੀਫੋਰਨੀਆ ਵਿੱਚ ਫਰਿਜ਼ਨੋ ਕੋਲ ਹਾਈਵੇਅ 33 ‘ਤੇ ਵਾਪਰੇ ਇੱਕ ਦਰਨਾਕ ਸੜਕ ਹਾਦਸੇ ਵਿੱਚ ਕਾਰ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜੋ ਸਾਰੇ ਪੰਜਾਬੀ ਦੱਸੇ ਜਾ ਰਹੇ ਹਨ। ਚਸ਼ਮਦੀਦਾਂ ਅਨੁਸਾਰ ਹਾਈਵੇਅ ਪਾਰ ਕਰਨ ਲਈ ਬਣੀ ਸਟਾਪ ਲਾਈਨ ‘ਤੇ ਕਾਰ ਨਾ ਰੋਕਣ ਕਾਰਨ ਉਹ ਸੱਜੇ ਪਾਸਿਓਂ ਆ ਰਹੇ ਟਰਾਲੇ ਦੀ ਲਪੇਟ ਵਿਚ ਆ ਗਏ। ਟਰਾਲਾ ਕਾਰ ‘ਤੇ ਪਲਟਣ ਕਾਰਨ ਕਾਰ ਨੂੰ ਅੱਗ ਲੱਗ ਗਈ ਤੇ ਸਾਰੇ ਕਾਰ ਸਵਾਰ ਝੁਲਸ ਕੇ ਮਾਰੇ ਗਏ। ਹਾਦਸੇ ਕਾਰਨ ਹਾਈਵੇਅ 33 ਕਈ ਘੰਟੇ ਲਈ ਬੰਦ ਰੱਖਿਆ ਗਿਆ। ਸਾਰਜੈਂਟ ਮਾਟ ਜੁਲਿਮ ਅਨੁਸਾਰ ਬੁਰੀ ਤਰ੍ਹਾਂ ਸੜੀ ਕਾਰ ਬਹੁਤ ਮੁਸ਼ਕਲ ਨਾਲ ਟਰਾਲੇ ਹੇਠੋਂ ਕੱਢੀ ਗਈ। ਟਰਾਲੇ ਦਾ ਗੋਰਾ ਚਾਲਕ ਵੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਸਾਰੇ ਕਾਰ ਸਵਾਰ 30 ਸਾਲਾਂ ਤੋਂ ਵੱਧ ਉਮਰ ਦੇ ਜਾਪਦੇ ਸਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹਾ ਮਾੜਾ ਹਾਦਸਾ ਉਨ੍ਹਾਂ ਪਹਿਲੀ ਵਾਰ ਵੇਖਿਆ ਹੈ। ਕਾਰ ਸਵਾਰ 2009 ਮਾਡਲ ਮਰਸੀਡੀਜ਼ ਐਸਯੂਵੀ ਵਿਚ ਸਵਾਰ ਸਨ।
ਮਰਨ ਵਾਲਿਆਂ ‘ਚ 4 ਹੁਸ਼ਿਆਰਪੁਰ ਦੇ ਤੇ ਇਕ ਜਲੰਧਰ ਦਾ
ਕੈਲੀਫੋਰਨੀਆ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਵਿਅਕਤੀਆਂ ਵਿਚੋਂ 4 ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਹਨ, ਜਿਨ੍ਹਾਂ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ ਕੁਲਦੀਪ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਪਿੰਡ ਸਤੌਰ, ਸੁਰਿੰਦਰ ਕੁਮਾਰ ਪੁੱਤਰ ਮਦਨ ਲਾਲ ਵਾਸੀ ਮੁਹੱਲਾ ਕਣਕ ਮੰਡੀ ਚੌਕ ਹਰਿਆਣਾ, ਨਰਿੰਦਰ ਕੁਮਾਰ ਵਾਸੀ ਪਿੰਡ ਰੋਡਮਜਾਰਾ (ਗੜ੍ਹਸ਼ੰਕਰ), ਤੇ ਦੀਪਕ ਵਾਸੀ ਗੜ੍ਹਸ਼ੰਕਰ ਸ਼ਾਮਿਲ ਹਨ। ਹਾਦਸੇ ਵਿਚ ਜਿਸ ਪੰਜਵੇਂ ਵਿਅਕਤੀ ਦੀ ਜਾਨ ਗਈ ਹੈ ਉਹ ਜਲੰਧਰ ਜ਼ਿਲ੍ਹੇ ਦੇ ਕਸਬਾ ਨਕੋਦਰ ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਕੁਲਦੀਪ ਕੁਮਾਰ ਅਤੇ ਨਰਿੰਦਰ ਕੁਮਾਰ ਦੋਵੇਂ ਸਕੇ ਸਾਂਢੂ ਸਨ ਅਤੇ ਉਹ ਕੁਝ ਸਾਲ ਪਹਿਲਾਂ ਹੀ ਅਮਰੀਕਾ ਗਏ ਸਨ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …