ਟੋਰਾਂਟੋ : ਟੋਰਾਂਟੋ ਪਬਲਿਕ ਹੈਲਥ ਨੇ ਕਿਹਾ ਕਿ 31 ਜੁਲਾਈ ਤੱਕ ਐਮਪਾਕਸ ਦੇ 93 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 21 ਮਾਮਲੇ ਸਾਹਮਣੇ ਆਏ ਸਨ। ਏਜੰਸੀ ਨੇ ਕਿਹਾ ਕਿ ਜੂਨ ਅਤੇ ਜੁਲਾਈ ਵਿਚ ਸ਼ਹਿਰ ‘ਚ ਤਿਉਹਾਰਾਂ ਤੋਂ ਬਾਅਦ ਇਹ ਗਿਣਤੀ ਵਧੀ ਹੈ। ਇਸਦੇ ਨਾਲ ਹੀ ਟੋਰਾਂਟੋ ਦੇ ਹੈਲਥ ਅਫਸਰਾਂ ਨੇ ਐਮਪਾਕਸ ਦੇ ਮਾਮਲੇ ਵਧਣ ‘ਤੇ ਜੋਖਮ ਵਾਲੇ ਇਲਾਕਿਆਂ ‘ਚ ਜਲਦ ਤੋਂ ਜਲਦ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ ਹੈ, ਤਾਂ ਕਿ ਇਸਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਬ੍ਰਿਟਿਸ਼ ਕੋਲੰਬੀਆ ਵਿਚ 1 ਜਨਵਰੀ ਤੋਂ ਐਮਪਾਕਸ ਦੇ 19 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 2023 ਵਿਚ ਪੂਰੇ ਸਾਲ ਦੌਰਾਨ 20 ਮਾਮਲੇ ਸਾਹਮਣੇ ਆਏ ਸਨ। ਬੀਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਦੇ ਬੁਲਾਰੇ ਹੀਥਰ ਐਮੋਸ ਨੇ ਕਿਹਾ ਕਿ 2024 ‘ਚ ਐਮਪਾਕਸ ਦੇ ਕੁਝ ਮਾਮਲੇ ਯਾਤਰਾ ਨਾਲ ਜੁੜੇ ਹਨ।