ਟੋਰਾਂਟੋ/ਬਿਊਰੋ ਨਿਊਜ਼ : ਪ੍ਰੀਮੀਅਰ ਡੱਗ ਫੋਰਡ ਆਪਣੀ ਸਰਕਾਰ ਦੇ ਉਸ ਫ਼ੈਸਲੇ ਦਾ ਬਚਾਅ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਨੇ ਓਂਟਾਰੀਓ ਦੇ 23 ਨਿਗਰਾਨੀ ਵਾਲੇ ਡਰਗ ਖਪਤ ਸਥਾਨਾਂ ਵਿੱਚੋਂ 10 ਨੂੰ ਸਕੂਲਾਂ ਅਤੇ ਚਾਈਲਡ ਕੇਅਰ ਸੈਂਟਰਾਂ ਦੇ ਨੇੜੇ ਹੋਣ ਕਾਰਨ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਫੋਰਡ ਨੇ ਲੰਘੇ ਦਿਨੀਂ ਸੇਂਟ ਕੈਥਰੀਨ ਵਿੱਚ ਕਿਹਾ ਕਿ ਮੈਂ ਸੁਰੱਖਿਅਤ ਉਪਭੋਗ ਸਥਾਨਾਂ ਉੱਤੇ ਵਿਸ਼ਵਾਸ ਨਹੀਂ ਕਰਦਾ।
ਮੈਂ ਲੋਕਾਂ ਦੀ ਗੱਲ ਸੁਣੀ ਹੈ। ਮੈਂ ਉਨ੍ਹਾਂ ਤੋਂ ਸਲਾਹ ਲਈ ਹੈ। ਮੈਨੂੰ ਪਾਰਕਾਂ ਵਿੱਚ ਸੂਈਆਂ ਮਿਲਣ, ਸਕੂਲਾਂ ਅਤੇ ਡੇਅਕੇਅਰ ਕੋਲ ਸੂਈਆਂ ਹੋਣ ਬਾਰੇ ਵਿੱਚ ਬਹੁਤ ਫੋਨ ਕਾਲਜ਼ ਆ ਰਹੀਆਂ ਹਨ। ਇਹ ਸਵੀਕਾਰਿਆ ਨਹੀਂ ਜਾ ਸਕਦਾ। ਮੰਗਲਵਾਰ ਦੁਪਹਿਰ ਨੂੰ ਆਧਿਕਾਰਿਕ ਤੌਰ ‘ਤੇ ਐਲਾਨ ਕੀਤੀ ਗਈ ਇਸ ਪਾਬੰਦੀ ਦਾ ਅਸਰ ਨੌਂ ਰਾਜਸੀ ਵਿੱਤਪੋਸ਼ਿਤ ਉਪਭੋਗ ਅਤੇ ਇਲਾਜ ਸੇਵਾਵਾਂ ਦੇ ਨਾਲ-ਨਾਲ ਇੱਕ ਸਵ-ਫੰਡਿੰਗ ਓਵਰਡੋਜ਼ ਰੋਕਥਾਮ ਸਾਈਟ ‘ਤੇ ਵੀ ਪਵੇਗਾ। ਇਨ੍ਹਾਂ ਵਿਚੋਂ ਪੰਜ ਪ੍ਰੋਗਰਾਮ ਟੋਰਾਂਟੋ ਵਿੱਚ ਹਨ, ਜਦੋਂਕਿ ਹੋਰ ਗੁਏਲਫ, ਹੈਮਿਲਟਨ, ਥੰਡਰ ਬੇ, ਵਾਟਰਲੂ ਅਤੇ ਓਟਾਵਾ ਵਿੱਚ ਹਨ। ਇਨ੍ਹਾਂ ਨੂੰ 31 ਮਾਰਚ, 2025 ਤੋਂ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ।
ਫੋਰਡ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ 19 ਨਵੇਂ ਬੇਘਰੇ ਅਤੇ ਨਸ਼ਾ ਮੁਕਤੀ ਇਲਾਜ (ਐੱਚਏਆਰਟੀ) ਕੇਂਦਰ ਖੋਲ੍ਹਣ ਲਈ 378 ਮਿਲਿਅਨ ਡਾਲਰ ਨਿਵੇਸ਼ ਕਰਣ ਦੀ ਨਵੀਂ ਯੋਜਨਾ ਹੈ ਜਿਸ ‘ਤੇ ਅਸੀਂ ਵਿਸ਼ਵਾਸ ਕਰਦੇ ਹਾਂ।
ਡਗ ਫੋਰਡ ਨੇ ਨਿਗਰਾਨ ਵਾਲੇ ਡਰਗ ਖਪਤ ਸਥਾਨਾਂ ਨੂੰ ਬੰਦ ਕਰਨ ਦੀ ਯੋਜਨਾ ਦਾ ਕੀਤਾ ਬਚਾਅ
RELATED ARTICLES

