-16.5 C
Toronto
Tuesday, February 24, 2026
spot_img
Homeਹਫ਼ਤਾਵਾਰੀ ਫੇਰੀਜਲਦ ਹੀ ਹਾਊਸ ਆਫ ਕਾਮਨਜ਼ ਦਾ ਨਵਾਂ ਸਪੀਕਰ ਚੁਣਨਗੇ ਐਮਪੀਜ਼

ਜਲਦ ਹੀ ਹਾਊਸ ਆਫ ਕਾਮਨਜ਼ ਦਾ ਨਵਾਂ ਸਪੀਕਰ ਚੁਣਨਗੇ ਐਮਪੀਜ਼

ਓਟਵਾ/ਬਿਊਰੋ ਨਿਊਜ਼ : ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਥਨੀ ਰੋਟਾ ਨੇ ਅਸਤੀਫੇ ਮਗਰੋਂ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਨ੍ਹਾਂ 98 ਸਾਲਾ ਯਾਰੋਸਲੈਵ ਹੁਨਕਾ ਨੂੰ ਪਾਰਲੀਮੈਂਟ ਆਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਵਾਇਆ।
ਹੁਨਕਾ ਯੂਕਰੇਨੀ ਵਾਲੰਟੈਰੀ ਯੂਨਿਟ ਦੇ ਮੈਂਬਰ ਸਨ, ਜਿਹੜੀ ਦੂਜੀ ਵਿਸ਼ਵ ਜੰਗ ਮੌਕੇ ਨਾਜ਼ੀਆਂ ਦੀ ਕਮਾਂਡ ਹੇਠ ਸੀ। ਇਸ ਸ਼ਖਸ ਦੇ ਪਿਛੋਕੜ ਨੂੰ ਜਾਣੇ ਬਿਨਾਂ ਹੀ ਪਾਰਲੀਮੈਂਟੇਰੀਅਨਜ਼ ਤੇ ਪਾਰਲੀਮੈਂਟ ਵਿੱਚ ਮੌਜੂਦ ਅਹਿਮ ਹਸਤੀਆਂ ਵੱਲੋਂ ਹੁਨਕਾ ਨੂੰ ਦੋ ਵਾਰੀ ਸਟੈਂਡਿੰਗ ਓਵੇਸ਼ਨ ਦਿੱਤੀ ਗਈ। ਹਾਊਸ ਵਿੱਚ ਸਾਰੇ ਪਾਸਿਆਂ ਤੋਂ ਮੰਗ ਉੱਠਣ ਤੋਂ ਬਾਅਦ ਰੋਟਾ ਨੇ ਅਸਤੀਫਾ ਦੇ ਦਿੱਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਘਟਨਾ ਕੈਨੇਡਾ ਲਈ ਕਾਫੀ ਸ਼ਰਮਿੰਦਗੀ ਵਾਲੀ ਹੈ। ਹਾਊਸ ਆਫ ਕਾਮਨਜ਼ ਦੀ ਪ੍ਰਕਿਰਿਆ ਮੁਤਾਬਕ ਜਿਵੇਂ ਹੀ ਰੋਟਾ ਆਪਣੇ ਅਹੁਦੇ ਤੋਂ ਹਟਣਗੇ ਉਦੋਂ ਤੋਂ ਹੀ ਐਮਪੀਜ਼ ਨੂੰ ਨਵਾਂ ਸਪੀਕਰ ਲੱਭਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ ਤੇ ਫਿਰ ਹੀ ਉਹ ਆਪਣਾ ਕੰਮਕਾਰ ਆਮ ਵਾਂਗ ਸ਼ੁਰੂ ਕਰ ਸਕਣਗੇ।

 

RELATED ARTICLES
POPULAR POSTS