8 C
Toronto
Friday, December 19, 2025
spot_img
Homeਹਫ਼ਤਾਵਾਰੀ ਫੇਰੀਸ਼ਾਹੀ ਪਰੇਡ 'ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਨੌਜਵਾਨ ਹੋਇਆ ਸ਼ਾਮਲ

ਸ਼ਾਹੀ ਪਰੇਡ ‘ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਨੌਜਵਾਨ ਹੋਇਆ ਸ਼ਾਮਲ

ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੇ ਜਨਮ ਦਿਨ ਦੇ ਮੌਕੇ ‘ਤੇ ਕਰਵਾਏ ‘ਟਰੂਪਿੰਗ ਦਿ ਕਲਰ’ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਸਿੱਖ ਫ਼ੌਜੀ ਚਰਨਪ੍ਰੀਤ ਸਿੰਘ ਲਾਲ ਪਹਿਲੇ ਦਸਤਾਰਧਾਰੀ ਸਿੱਖ ਫ਼ੌਜੀ ਹਨ। 22 ਸਾਲਾ ਚਰਨਪ੍ਰੀਤ ਸਿੰਘ ਇਸ ਸਮਾਰੋਹ ਵਿਚ ਮਾਰਚ ਕਰਨ ਵਾਲੇ 1,000 ਫ਼ੌਜੀਆਂ ਵਿਚੋ ਇਕ ਹਨ। ਚਰਨਪ੍ਰੀਤ ਸਿੰਘ ਪੰਜਾਬ ਦੇ ਜਨਮੇ ਹਨ ਅਤੇ ਛੋਟੀ ਉਮਰ ਵਿਚ ਹੀ ਯੂ. ਕੇ. ਚਲੇ ਗਏ ਸਨ। ਉਹ ਇੱਥੇ ਲੈਸਟਰ ਸ਼ਹਿਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਰਚ ਵਿਚ ਦਸਤਾਰ ਸਜਾ ਕੇ ਹਿੱਸਾ ਲੈਣਾ ਅਤੇ ਪਹਿਲਾ ਸਿੱਖ ਵਿਅਕਤੀ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਚਰਨਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਮੇਰੇ ਵਾਂਗ ਹੋਰ ਵਿਅਕਤੀ ਨਾ ਸਿਰਫ਼ ਸਿੱਖ ਸਗੋਂ ਹੋਰ ਧਰਮਾਂ ਵਾਲੇ ਵੀ ਫ਼ੌਜ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਹੋਣਗੇ। ਪੰਜਾਬੀਆਂ ਲਈ ਇਹ ਖ਼ੁਸ਼ੀ ਦੀ ਗੱਲ ਹੈ। ਚਰਨਪ੍ਰੀਤ ਸਿੰਘ 2016 ਵਿਚ ਬ੍ਰਿਟਿਸ਼ ਫੌਜ ਵਿਚ ਭਰਤੀ ਹੋਇਆ ਸੀ। ਜ਼ਿਕਰਯੋਗ ਹੈ ਕਿ ਮਹਾਰਾਣੀ ਐਲਿਜ਼ਾਬੈੱਥ ਦੂਜੀ ਆਪਣਾ ਅਸਲੀ ਜਨਮ ਦਿਨ ਅਪ੍ਰੈਲ ਮਹੀਨੇ ਮਨਾ ਚੁੱਕੀ ਹੈ ਅਤੇ ਇਹ ਉਨ੍ਹਾਂ ਦਾ ਸਰਕਾਰੀ ਤੌਰ ‘ਤੇ ਜਨਮ ਦਿਨ ਮਨਾਇਆ ਗਿਆ। ਇਹ ਉਨ੍ਹਾਂ ਦਾ 92ਵਾਂ ਜਨਮ ਦਿਨ ਸੀ। ਇਸ ਰੈਜ਼ਮੈਂਟ ਦਾ ਗਠਨ 18ਵੀਂ ਸਦੀ ਵਿਚ ਹੋਇਆ ਸੀ ਅਤੇ ਰਾਜਗੱਦੀ ਦੇ ਵਾਰਿਸ ਦੇ ਜਨਮ ਦਿਨ ਮੌਕੇ ਇਸ ਰੈਜਮੈਂਟ ਦੇ ਸਿਪਾਹੀਆਂ ਵਲੋਂ ਪਰੇਡ ਵਿਚ ਹਿੱਸਾ ਲੈਣ ਦਾ ਐਲਾਨ 1748 ਈ: ਨੂੰ ਕੀਤਾ ਗਿਆ ਸੀ। ਵਰਣਨਯੋਗ ਹੈ ਕਿ ਇਸ ਸਮਾਗਮ ਵਿਚ ਸ਼ਾਹੀ ਪਰਿਵਾਰ ਦਾ ਨਵ-ਵਿਆਹਿਆਂ ਜੋੜਾ ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਵੀ ਸ਼ਾਮਿਲ ਹੋਏ। ਉਨ੍ਹਾਂ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰ ਵੀ ਸ਼ਾਮਿਲ ਸਨ ਪਰ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਸਿਹਤ ਸੰਬੰਧੀ ਸਮੱਸਿਆ ਕਾਰਨ ਇਸ ਸਮਾਗਮ ਵਿਚ ਹਿੱਸਾ ਨਹੀਂ ਲੈ ਸਕੇ।

RELATED ARTICLES
POPULAR POSTS