ਬਰੈਂਪਟਨ : ਪੀਲ ਰੀਜਨਲ ਪੁਲਿਸ ਨੇ ਔਰਤਾਂ ਨਾਲ ਜ਼ਬਰ ਜਨਾਹ ਕਰਨ ਦੇ ਮਾਮਲੇ ਵਿਚ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 22 ਸਾਲਾ ਅਰਸ਼ਦੀਪ ਸਿੰਘ 2022 ਵਿਚ ਸਟੱਡੀ ਵੀਜ਼ਾ ‘ਤੇ ਪੰਜਾਬ ਤੋਂ ਕੈਨੇਡਾ ਆਇਆ ਸੀ। ਇਸ ਵੇਲੇ ਬੱਸਾਂ ਦੀ ਹੜਤਾਲ ਚਲ ਰਹੀ ਹੈ ਤੇ ਅਰਸ਼ਦੀਪ ਸਿੰਘ ਆਪਣੇ ਆਪ ਨੂੰ ਰਾਈਡਸ਼ੇਅਰ ਅਪਰੇਟਰ ਦੱਸ ਕੇ ਔਰਤਾਂ ਨੂੰ ਲਿਫਟ ਦਿੰਦਾ ਸੀ ਤੇ ਫਿਰ ਜ਼ਬਰ ਜਨਾਹ ਕਰਦਾ ਸੀ। ਪੁਲਿਸ ਨੂੰ ਪੀੜਤ ਮਹਿਲਾਵਾਂ ਨੇ ਦੱਸਿਆ ਕਿ ਇਹ ਨੌਜਵਾਨ ਪੰਜਾਬੀ ਬੋਲਦਾ ਸੀ। ਇਸ ਮਗਰੋਂ ਪੁਲਿਸ ਨੇ ਪੰਜਾਬੀ ਨੌਜਵਾਨਾਂ ਤੋਂ ਪੁੱਛ-ਗਿੱਛ ਸ਼ੁਰੂ ਕੀਤੀ ਤੇ ਅਖੀਰ ਹੁਣ ਅਰਸ਼ਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।