ਵਿਦੇਸ਼ ‘ਚ ਨਿਵੇਸ਼ ਚਾਰ ਸਾਲ ਵਿਚ ਹੋਇਆ ਦੁੱਗਣਾ
ਗਰੀਸ ਅਤੇ ਦੁਬਈ ਹੈ ਭਾਰਤੀਆਂ ਦੀ ਪਹਿਲੀ ਪਸੰਦ
ਮੁੰਬਈ/ਬਿਊਰੋ ਨਿਊਜ਼ : ਭਾਰਤੀ ਅਮੀਰਾਂ ਦਾ ਦੂਸਰੇ ਦੇਸ਼ਾਂ ਵਿਚ ਨਿਵੇਸ਼ 4 ਸਾਲਾਂ ਵਿਚ ਦੋ ਗੁਣਾ ਤੱਕ ਵਧ ਗਿਆ ਹੈ। ਆਰ.ਬੀ.ਆਈ. (ਭਾਰਤੀ ਰਿਜ਼ਰਵ ਬੈਂਕ) ਦੇ ਅਨੁਸਾਰ, ਵਿੱਤੀ ਸਾਲ 2022-23 ਵਿਚ ਕਰੀਬ 2 ਲੱਖ ਕਰੋੜ ਰੁਪਏ ਵਿਦੇਸ਼ ਭੇਜੇ ਗਏ। ਇਨ੍ਹਾਂ ਵਿਚੋਂ 1564 ਕਰੋੜ ਪ੍ਰਾਪਰਟੀ ਖਰੀਦਣ ਵਿਚ ਨਿਵੇਸ਼ ਕੀਤੇ ਗਏ। ਇਕ ਸਾਲ ਪਹਿਲਾਂ ਦੀ ਤੁਲਨਾ ਵਿਚ ਇਹ 67% ਜ਼ਿਆਦਾ ਹੈ। 101 ਕਰੋੜ ਰੁਪਏ ਸਿਰਫ ਦਸੰਬਰ ਵਿਚ ਭੇਜੇ ਗਏ। ਯੂਰਪੀ ਦੇਸ਼ਾਂ ਵਿਚ ਗਰੀਸ, ਸਾਈਪਰਸ, ਮਾਲਟਾ ਅਤੇ ਸਪੇਨ, ਜਦਕਿ ਮੱਧ-ਪੂਰਬ ਦੇ ਦੇਸ਼ਾਂ ਵਿਚ ਯੂਏਈ ਅਤੇ ਕਤਰ ਭਾਰਤੀਆਂ ਦੀ ਪਹਿਲੀ ਪਸੰਦ ਹੈ। 2023 ਦੀ ਪਹਿਲੀ ਛਿਮਾਹੀ ਵਿਚ ਕੁੱਲ 2777 ਕਰੋੜ ਰੁਪਏ ਦੇ ਨਾਲ ਭਾਰਤੀ ਦੁਬਈ ਵਿਚ ਸਭ ਤੋਂ ਵੱਡੇ ਨਿਵੇਸ਼ਕ ਰਹੇ। ਗੋਲਡਨ ਵੀਜਾ ਜਿਹੇ ਇਮੀਗਰੇਸ਼ਨ ਪ੍ਰੋਗਰਾਮ ਅਤੇ ਖਰੀਦੀ ਗਈ ਸੰਪਤੀ ‘ਤੇ ਬਿਹਤਰ ਕਿਰਾਏ ਤੋਂ ਆਕਸ਼ਰਣ ਵਧਿਆ ਹੈ। ਭਾਰਤ ਦੀ ਤੁਲਨਾ ਵਿਚ ਕਈ ਵਾਰ ਸਸਤੀ ਕੀਮਤ ‘ਤੇ ਪ੍ਰਾਪਰਟੀ ਮਿਲਣਾ ਵੀ ਇਸਦਾ ਇਕ ਕਾਰਨ ਹੈ। ਇੰਡੀਆ ਬਾਏ ਦ ਕ੍ਰੀਕ : ਦੁਬਈ ਵਿਚ 8 ਮਾਰਚ ਤੋਂ ਹੋਵੇਗਾ ਭਾਰਤ ਦੀ ਸੰਸਕ੍ਰਿਤੀ ਦਾ ਜਸ਼ਨ : ਦੁਬਈ ਵਿਚ ਸਮੁੰਦਰ ਕਿਨਾਰੇ ਅਲ ਸੀਫ ਵਿਚ 8 ਤੋਂ 10 ਮਾਰਚ ਦੇ ਵਿਚਾਲੇ ‘ਇੰਡੀਆ ਬਾਏ ਦ ਕ੍ਰੀਕ’ ਉਤਸਵ ਦਾ ਪਹਿਲਾ ਸੰਸਕਰਣ ਹੋਵੇਗਾ। ਉਤਸਵ ਵਿਚ ਭਾਰਤ ਦੀ ਵਿਰਾਸਤ, ਸੰਗੀਤ ਪ੍ਰਦਰਸ਼ਨ, ਸਾਹਿਤਕ ਚਰਚਾਵਾਂ ਅਤੇ ਕਵਿਤਾਵਾਂ ਸ਼ਾਮਲ ਹੋਣਗੀਆਂ। ਭਾਰਤੀ ਜਾਇਕਾ ਵੀ ਪੇਸ਼ ਕੀਤਾ ਜਾਵੇਗਾ।
ਦੁਬਈ ‘ਚ ਟੌਪ ਨਿਵੇਸ਼ਕ ਬਣੇ ਭਾਰਤੀ
ਸਾਲ ਕੁੱਲ ਨਿਵੇਸ਼ ਪ੍ਰੋਜੈਕਟ
2020 2,619 ਕਰੋੜ 29
2021 3,001 ਕਰੋੜ 78
2022 4,485 ਕਰੋੜ 142
2023 2,777 ਕਰੋੜ (ਪਹਿਲੀ ਛਿਮਾਹੀ) 123
(ਸਰੋਤ : ਆਰਥਿਕ ਵਿਕਾਸ ਵਿਭਾਗ, ਦੁਬਈ ਐਫ.ਡੀ.ਆਈ., ਵੇਸਿਟਯਨ)
ਯੂਰੋਪ : ਢਾਈ ਤੋਂ 8 ਕਰੋੜ ‘ਚ ਸ਼ੁਰੂਆਤੀ ਨਿਵੇਸ਼
* ਮੁੰਬਈ ਦੇ ਅੰਧੇਰੀ ਜਿਹੇ ਪ੍ਰਾਈਮ ਇਲਾਕੇ ਵਿਚ 38 ਹਜ਼ਾਰ ਤੋਂ 45 ਹਜ਼ਾਰ ਰੁਪਏ ਪ੍ਰਤੀ ਵਰਗ ਫੁੱਟ ਪ੍ਰਾਪਰਟੀ ਮਿਲਦੀ ਹੈ। ਦੁਬਈ ਦੇ ਸ਼ਾਰਜ਼ਾਹ, ਰਾਸ ਅਲ ਖੈਮਾਹ, ਆਬੂਧਾਬੀ ਵਰਗੇ ਇਲਾਕਿਆਂ ਵਿਚ ਕੀਮਤ 25 ਹਜ਼ਾਰ ਤੋਂ 35 ਹਜ਼ਾਰ ਰੁਪਏ ਵਰਗ ਫੁੱਟ ਹੈ।
* ਸ਼ਾਰਜ਼ਾਹ, ਆਬੂਧਾਬੀ ਵਿਚ ਰੈਂਟਲ ਯੀਲਡ 6 ਤੋਂ 8% ਅਤੇ ਦੁਬਈ ਵਿਚ ਸਭ ਤੋਂ ਵੱਧ 9 ਤੋਂ 10% ਤੱਕ ਹੈ। ਰੈਂਟਲ ਯੀਲਡ ਨਿਵੇਸ਼ ‘ਤੇ ਰਿਟਰਨ ਦੀ ਦਰ ਤੈਅ ਕਰਦਾ ਹੈ।
* ਯੂਨਾਨ, ਸਾਈਪਰਸ, ਮਾਲਟਾ ਅਤੇ ਸਪੇਨ ਵਿਚ ਰੈਂਟਲ ਯੀਲਡ ਦੇ ਨਾਲ ਬਿਹਤਰ ਲਾਈਫ ਸਟਾਈਲ ਵੀ ਆਕਰਸ਼ਿਤ ਕਰਦਾ ਹੈ।
* ਯੂਰਪੀ ਦੇਸ਼ਾਂ ਵਿਚ ਢਾਈ ਤੋਂ 8 ਕਰੋੜ ਰੁਪਏ ਵਿਚ ਸ਼ੁਰੂਆਤੀ ਨਿਵੇਸ਼ ਸੰਭਵ ਹੈ। ਉਥੇ, ਅਮਰੀਕਾ ਜਾਂ ਬ੍ਰਿਟੇਨ ਵਿਚ 8 ਕਰੋੜ ਵਿਚ ਸ਼ੁਰੂਆਤ ਹੀ ਹੁੰਦੀ ਹੈ। ਰੈਂਟਲ ਯੀਲਡ ਵੀ 4% ਤੱਕ ਹੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …