1.7 C
Toronto
Wednesday, January 7, 2026
spot_img
Homeਹਫ਼ਤਾਵਾਰੀ ਫੇਰੀਕੈਲੀਫੋਰਨੀਆ ਦੇ ਬਾਰ 'ਚ ਅੰਨ੍ਹੇਵਾਹ ਫਾਈਰਿੰਗ ਨੇ ਲਈ 12 ਦੀ ਜਾਨ

ਕੈਲੀਫੋਰਨੀਆ ਦੇ ਬਾਰ ‘ਚ ਅੰਨ੍ਹੇਵਾਹ ਫਾਈਰਿੰਗ ਨੇ ਲਈ 12 ਦੀ ਜਾਨ

ਵਾਸ਼ਿੰਗਟਨ : ਕੈਲੀਫੋਰਨੀਆ ਦੇ ਇਕ ਬਾਰ ‘ਚ ਬੁੱਧਵਾਰ ਦੀ ਰਾਤ ਨੂੰ ਹਮਲਾਵਰ ਵੱਲੋਂ ਅੰਨ੍ਹੇਵਾਹ ਗੋਲੀ ਚਲਾਈ ਗਈ, ਜਿਸ ‘ਚ 12 ਵਿਅਕਤੀਆਂ ਦੀ ਮੌਤ ਹੋ ਗਈ। ਹਮਲਾਵਰ ਦੀ ਲਾਸ਼ ਵੀ ਘਟਨਾ ਸਥਾਨ ‘ਤੇ ਹੀ ਮਿਲੀ। ਮਰਨ ਵਾਲਿਆਂ ‘ਚ ਇਕ ਪੁਲਿਸ ਸਾਰਜੈਂਟ ਵੀ ਸ਼ਾਮਲ ਹੈ। ਜਿਸ ਤਰ੍ਹਾਂ ਹੀ ਸਵਾਟ ਟੀਮ ਬਾਰ ‘ਚ ਦਾਖਲ ਹੋਈ ਤਾਂ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰ ਦੀ ਪਹਿਚਾਣ ਸਾਬਕਾ ਨੌਸੈਨਿਕ ਡੇਵਿਡ ਲਾਂਗ ਦੇ ਰੂਪ ‘ਚ ਹੋਈ ਹੈ। ਲਾਸ ਏਂਜਲਸ ਪੁਲਿਸ ਨੇ ਦੱਸਿਆ ਕਿ ਥਾਊਜੈਂਡ ਓਕਾਸ ਕਸਬੇ ‘ਚ ਬਾਰ ਐਂਡ ਗ੍ਰਿਲ ਬਾਰ ‘ਚ ਸਕੂਲੀ ਵਿਦਿਆਰਥੀਆਂ ਦੀ ਪਾਰਟੀ ਚੱਲ ਰਹੀ ਸੀ। ਇਕ ਅਨੁਮਾਨ ਅਨੁਸਾਰ ਇਸ ਪਾਰਟੀ ‘ਚ ਸੈਂਕੜੇ ਲੋਕ ਮੌਜੂਦ ਸਨ, ਇਸੇ ਦੌਰਾਨ ਇਕ ਵਿਅਕਤੀ ਆਇਆ ਅਤੇ ਉਸ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੇ ਘੱਟੋ-ਘੱਟ 30 ਗੋਲੀਆਂ ਚਲਾਈਆਂ।
ਹਮਲਾਵਰ ਨੇ ਪਹਿਲਾਂ ਸੁੱਟਿਆ ਸਮੋਕ ਬੰਬ
ਜਾਣਕਾਰੀ ਅਨੁਸਾਰ ਇਕ ਅੱਖੀਂ ਦੇਖਣ ਵਾਲੇ ਨੇ ਦੱਸਿਆ ਕਿ ਕੈਲੀਫੋਰੀਆ ਦੇ ਸਮੇਂ ਅਨੁਸਾਰ ਰਾਤ 11:30 ਵਜੇ ਅਚਾਨਕ ਇਕ ਵਿਅਕਤੀ ਦੌੜਦੇ ਹੋਏ ਆਇਆ ਅਤੇ ਉਸ ਨੇ ਆਉਂਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਕਾਲੇ ਰੰਗ ਦੀ ਪਿਸਟਲ ‘ਚੋਂ ਗੋਲੀਆਂ ਚਲਾਈਆਂ। ਉਸ ਨੇ ਕਈ ਵਾਰ ਗੋਲੀਆਂ ਚਲਾਈਆਂ। ਗੋਲੀਆਂ ਚਲਾਉਣ ਤੋਂ ਪਹਿਲਾਂ ਉਸ ਨੇ ਇਕ ਸਮੋਕ ਬੰਬ ਵੀ ਸੁੱਟਿਆ।

RELATED ARTICLES
POPULAR POSTS