ਸੰਨੀ ਦਿਓਲ 59 ਦਾ 61 ਜਾਂ 62 ਦਾ
ਚੰਡੀਗੜ੍ਹ : ਫਿਲਮ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਅਸਲ ਵਿਚ ਉਮਰ ਕਿੰਨੀ ਹੈ, ਅੱਜ ਇਹ ਸਵਾਲ ਉਠ ਰਿਹਾ ਹੈ। ਲੋਕ ਸਭਾ ਚੋਣਾਂ ਦੇ ਹਲਫਨਾਮੇ ਵਿਚ ਉਨ੍ਹਾਂ ਨੇ ਉਮਰ 59 ਸਾਲ ਦੱਸੀ ਸੀ। ਲੋਕ ਸਭਾ ਦੀ ਵੈਬਸਾਈਟ ‘ਤੇ ਉਨ੍ਹਾਂ ਦੀ ਉਮਰ 61 ਸਾਲ ਅਤੇ ਵਿਕੀਪੀਡੀਆ ‘ਚ 62 ਸਾਲ ਹੈ। ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ ਹੇਮੰਤ ਕੁਮਾਰ ਦੇ ਅਨੁਸਾਰ, ਚੋਣਾਂ ਦੇ ਹਲਫਨਾਮੇ ਅਤੇ ਵਿਕੀਪੀਡੀਆ ਵਿਚ ਸਨੀ ਦਿਓਲ ਦੀ ਜਨਮ ਮਿਤੀ ਵੱਖ-ਵੱਖ ਹੈ। ਸਵਾਲ ਇਹ ਉਠਦਾ ਹੈ ਕਿ ਸੰਨੀ ਦੀ ਅਸਲ ਉਮਰ ਕਿੰਨੀ ਹੈ? ਇਹ ਜਾਣਨ ਲਈ ਹੇਮੰਤ ਨੇ ਚੋਣ ਕਮਿਸ਼ਨ ਤੋਂ ਆਰਟੀਆਈ ਤਹਿਤ ਜਾਣਕਾਰੀ ਮੰਗੀ ਹੈ। ਵਕੀਲ ਮੁਤਾਬਕ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਅਰਜ਼ੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਭੇਜੀ ਹੈ ਅਤੇ ਜਾਣਕਾਰੀ ਦੇਣ ਲਈ ਕਿਹਾ ਹੈ।
ਹੁਣ ਸੰਨੀ ਦਿਓਲ ਦੀ ਉਮਰ ਨੂੰ ਲੈ ਕੇ ਛਿੜਿਆ ਵਿਵਾਦ
RELATED ARTICLES

