18.7 C
Toronto
Monday, September 14, 2026
spot_img
Homeਹਫ਼ਤਾਵਾਰੀ ਫੇਰੀਜਾਸੂਸੀ ਦੀ ਸੰਭਾਵਨਾ ਬਾਰੇ ਪੱਤਰਕਾਰਾਂ ਨੂੰ ਕੀਤਾ ਸਾਵਧਾਨ

ਜਾਸੂਸੀ ਦੀ ਸੰਭਾਵਨਾ ਬਾਰੇ ਪੱਤਰਕਾਰਾਂ ਨੂੰ ਕੀਤਾ ਸਾਵਧਾਨ

ਜਾਸੂਸੀ ਦੀ ਸੰਭਾਵਨਾ ਬਾਰੇ ਪੱਤਰਕਾਰਾਂ ਨੂੰ ਕੀਤਾ ਸਾਵਧਾਨਕੈਨੇਡਾ ਤੋਂ ਭਾਰਤ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵਫਦ ਵਿਚ ਸ਼ਾਮਲ ਸਰਕਾਰੀ ਅਧਿਕਾਰੀਆਂ ਅਤੇ ਪੱਤਰਕਾਰਾਂ ਨੂੰ ਜਾਸੂਸੀ ਦੀ ਸੰਭਾਵਨਾ ਪ੍ਰਤੀ ਸੁਚੇਤ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਸਮਾਰਟ ਫੋਨ, ਘੜੀਆਂ, ਕੰਪਿਊਟਰਾਂ (ਲੈਪਟਾਪ) ਨੂੰ ਸੁਰੱਖਿਅਤ ਰੱਖਣਾ ਤੇ ਦਿਨ ਵਿਚ ਕਈ ਵਾਰੀ ਰੀਸਟਾਰਟ ਕਰਨ ਨਾਲ ਡਾਟਾ ਦੀ ਚੋਰੀ ਅਤੇ ਕਾਪੀ ਹੋ ਜਾਣ ਦੇ ਖਤਰੇ ਨੂੰ ਸੀਮਤ ਕੀਤਾ ਜਾ ਸਕਦਾ ਹੈ, ਕਿਉਂਕਿ ਸਮਾਗਮਾਂ ਅਤੇ ਸੰਮੇਲਨਾਂ ਦੌਰਾਨ ਡਾਟਾ ਉਪਰ ਹਮਲੇ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਕ ਵਿਸ਼ੇਸ਼ ਮੀਟਿੰਗ ਕਰਕੇ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਰੱਖਿਆ ਅਤੇ ਜਸੂਸੀ ਬਾਰੇ ਕੈਨੇਡਾ ਨੂੰ (ਚੀਨ ਤੋਂ ਬਾਅਦ) ਸੰਸਾਰ ਵਿਚ ਦੂਸਰੇ ਨੰਬਰ ‘ਤੇ ਭਾਰਤ ਤੋਂ ਸਭ ਤੋਂ ਵੱਧ ਖਤਰਾ ਰਹਿੰਦਾ ਹੈ।

 

RELATED ARTICLES
POPULAR POSTS