Breaking News
Home / ਹਫ਼ਤਾਵਾਰੀ ਫੇਰੀ / ਕੇਜਰੀਵਾਲ ਦੇ ਘਰ ਨੂੰ ਸਜਾਉਣ ਲਈ ਖਰਚੇ 45 ਕਰੋੜ ਰੁਪਏ

ਕੇਜਰੀਵਾਲ ਦੇ ਘਰ ਨੂੰ ਸਜਾਉਣ ਲਈ ਖਰਚੇ 45 ਕਰੋੜ ਰੁਪਏ

ਭਾਜਪਾ ਦਾ ਆਰੋਪ : ਕੇਜਰੀਵਾਲ ਰਹਿੰਦੇ ਹਨ ਸ਼ੀਸ਼ ਮਹਿਲ ‘ਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਅਤੇ ਦਫ਼ਤਰ ਨੂੰ ਸਜਾਉਣ ‘ਤੇ 45 ਕਰੋੜ ਰੁਪਏ ਖਰਚੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਆਮ ਘਰ ਵਿਚ ਨਹੀਂ ਬਲਕਿ ਉਹ ਸ਼ੀਸ਼ ਮਹਿਲ ‘ਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਵਰਿੰਦਰ ਸਚਦੇਵਾ ਵੱਲੋਂ ਲਗਾਏ ਗਏ ਆਰੋਪਾਂ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਨੂੰ ਸਜਾਉਣ ‘ਤੇ 500 ਕਰੋੜ ਰੁਪਏ ਖਰਚੇ ਗਏ ਹਨ ਅਤੇ ਉਨ੍ਹਾਂ ਦੇ ਲਈ 8400 ਕਰੋੜ ਰੁਪਏ ਖਰਚ ਕੇ ਜਹਾਜ਼ ਵੀ ਖਰੀਦਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਕਰੋੜ ਰੁਪਏ ਦੀ ਕਾਰ ਵਿਚ ਸਵਾਰੀ ਕਰਦੇ ਹਨ ਅਤੇ ਸਵਾ ਲੱਖ ਰੁਪਏ ਦੇ ਪੈਨ ਨਾਲ ਲਿਖਦੇ ਹਨ। ਜਦਕਿ ਉਹ 10 ਲੱਖ ਰੁਪਏ ਦਾ ਸੂਟ ਅਤੇ ਡੇਢ ਲੱਖ ਰੁਪਏ ਦਾ ਚਸ਼ਮਾ ਪਹਿਨਦੇ ਹਨ। ਇਸ ‘ਤੇ ਭਾਰਤੀ ਜਨਤਾ ਪਾਰਟੀ ਵਾਲੇ ਸਵਾਲ ਕਿਉਂ ਨਹੀਂ ਚੁੱਕਦੇ।
ਖਹਿਰਾ ਨੇ ਕੇਜਰੀਵਾਲ ਨੂੰ ਦੱਸਿਆ ਨਕਲੀ ਕ੍ਰਾਂਤੀਕਾਰੀ
ਭੁਲੱਥ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਨਕਲੀ ਕ੍ਰਾਂਤੀਕਾਰੀ ਤੱਕ ਕਹਿ ਦਿੱਤਾ ਹੈ। ਖਹਿਰਾ ਨੇ ਕੇਜਰੀਵਾਲ ਦੇ 7 ਜੂਨ 2013 ਦੇ ਸਹੁੰ ਪੱਤਰ ਨੂੰ ਵੀ ਝੂਠਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਇਸ ਐਫੀਡੇਵਿਟ ਵਿਚ ਕਿਹਾ ਸੀ ਕਿ ਉਹ ਲਾਲ ਬੱਤੀ ਵਾਲੀ ਗੱਡੀ ਨਹੀਂ ਲੈਣਗੇ ਅਤੇ ਕੋਈ ਵੱਡਾ ਬੰਗਲਾ ਵੀ ਨਹੀਂ ਲੈਣਗੇ। ਇਸ ਤੋਂ ਇਲਾਵਾ ਇਸ ਪੱਤਰ ਵਿਚ ਹੋਰ ਵੀ ਕਈ ਵਾਅਦੇ ਲਿਖੇ ਗਏ ਸਨ। ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਆਪਣੇ ਲਈ ਚਾਰ-ਪੰਜ ਕਮਰਿਆਂ ਦੇ ਘਰ ਤੋਂ ਵੱਡਾ ਘਰ ਨਾ ਹੋਣ ਦੀ ਗੱਲ ਕਹਿੰਦੇ ਸਨ, ਪਰ ਹੁਣ ਉਨ੍ਹਾਂ ਆਪਣੇ ਘਰ ਵੀ ਰੈਨੋਵੇਸ਼ਨ ‘ਤੇ 44 ਕਰੋੜ 78 ਲੱਖ ਰੁਪਏ ਖਰਚ ਦਿੱਤੇ ਹਨ।

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …