-14.4 C
Toronto
Friday, January 30, 2026
spot_img
Homeਹਫ਼ਤਾਵਾਰੀ ਫੇਰੀਰੈਜ਼ੀਡੈਂਸ਼ੀਅਲ ਸਕੂਲ ਦੀ ਸਾਈਟ ਤੋਂ ਮਿਲੀਆਂ ਬੱਚਿਆਂ ਦੀਆਂ ਅਸਥੀਆਂ ਦਾ ਮਾਮਲਾ

ਰੈਜ਼ੀਡੈਂਸ਼ੀਅਲ ਸਕੂਲ ਦੀ ਸਾਈਟ ਤੋਂ ਮਿਲੀਆਂ ਬੱਚਿਆਂ ਦੀਆਂ ਅਸਥੀਆਂ ਦਾ ਮਾਮਲਾ

ਅਗਲੀ ਕਾਰਵਾਈ ਲਈ ਕੈਬਨਿਟ ਕਰ ਰਹੀ ਹੈ ਵਿਚਾਰ ਵਟਾਂਦਰਾ : ਟਰੂਡੋ
ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਬਿਲਡਿੰਗਜ਼ ਉੱਤੇ ਝੰਡਿਆਂ ਨੂੰ ਝੁਕਾਉਣ ਤੋਂ ਲੈ ਕੇ ਰੈਜ਼ੀਡੈਂਸ਼ੀਅਲ ਸਕੂਲ ਦੀਆਂ ਦਫਨ ਕਰਨ ਵਾਲੀਆਂ ਸਾਈਟਸ ਦੀ ਖੁਦਾਈ ਤੇ ਖੋਜ ਨੂੰ ਫੰਡ ਕਰਨ ਦੀਆਂ ਕੈਨੇਡਾ ਭਰ ਵਿੱਚ ਉੱਠ ਰਹੀਆਂ ਆਵਾਜ਼ਾਂ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲ ਇਸ ਸਬੰਧੀ ਐਲਾਨ ਲਈ ਕੁੱਝ ਵੀ ਠੋਸ ਨਹੀਂ ਸੀ। ਪਰ ਉਨ੍ਹਾਂ ਆਖਿਆ ਕਿ ਬ੍ਰਿਟਿਸ਼ ਕੋਲੰਬੀਆ ਵਿੱਚ 215 ਬੱਚਿਆਂ ਦੀਆਂ ਮਿਲੀਆਂ ਅਸਥੀਆਂ ਤੋਂ ਬਾਅਦ ਗੱਲਬਾਤ ਜਾਰੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੈਮਲੂਪਜ਼, ਬ੍ਰਿਟਿਸ਼ ਕੋਲੰਬੀਆ ਵਿੱਚ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਦੀ ਸਾਈਟ ਤੋਂ 215 ਬੱਚਿਆਂ ਦੀਆਂ ਅਸਥੀਆਂ ਮਿਲਣ ਤੋਂ ਬਾਅਦ ਫੈਡਰਲ ਸਰਕਾਰ ਨੂੰ ਕੀ ਕਦਮ ਚੁੱਕਣਾ ਚਾਹੀਦਾ ਹੈ, ਇਸ ਬਾਰੇ ਉਹ ਕੈਬਨਿਟ ਨਾਲ ਵਿਚਾਰ ਵਟਾਂਦਰਾ ਕਰਨਗੇ।
ਉਨ੍ਹਾਂ ਆਖਿਆ ਕਿ ਇੰਡੀਜੀਨਸ ਸਰਵਿਸਿਜ਼ ਮੰਤਰੀ ਮਾਰਕ ਮਿਲਰ, ਕ੍ਰਾਊਨ ਇੰਡੀਜੀਨਸ ਰਿਲੇਸ਼ਨਜ਼ ਮੰਤਰੀ ਕੈਰੋਲਿਨ ਬੈਨੇਟ ਤੇ ਨੌਰਦਰਨ ਅਫੇਅਰਜ਼ ਮੰਤਰੀ ਡੈਨ ਵੈਂਡਲ ਇਹ ਵਿਚਾਰ ਵਟਾਂਦਰਾ ਕਰਨਗੇ ਕਿ ਜਦੋਂ ਸੁਲ੍ਹਾ ਦੀ ਗੱਲ ਆਉਂਦੀ ਹੈ ਤਾਂ ਫੈਡਰਲ ਸਰਕਾਰ ਨੂੰ ਕੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਟਰੂਡੋ ਨੇ ਇਹ ਵੀ ਆਖਿਆ ਕਿ ਇਸ ਦੇਸ਼ ਵਿੱਚ ਕਿੱਥੇ ਤੇ ਕਿੰਨੇ ਹੋਰ ਮੂਲਵਾਸੀ ਬੱਚਿਆਂ ਦੀਆਂ ਅਸਥੀਆਂ ਦਫਨ ਹੋ ਸਕਦੀਆਂ ਹਨ ਇਸ ਦਾ ਪਤਾ ਲਾਉਣਾ ਹਕੀਕਤ ਨੂੰ ਸਾਹਮਣੇ ਲਿਆਉਣ ਲਈ ਬਹੁਤ ਜ਼ਰੂਰੀ ਹੈ। ਸਰਕਾਰ ਵੱਲੋਂ ਇਸ ਸਬੰਧ ਵਿੱਚ ਜਲਦ ਹੀ ਕੁੱਝ ਕੀਤਾ ਜਾਵੇਗਾ ਪਰ ਉਨ੍ਹਾਂ ਕੋਈ ਠੋਸ ਵਚਨਬੱਧਤਾ ਨਹੀਂ ਪ੍ਰਗਟਾਈ। ਟਰੂਡੋ ਨੇ ਆਖਿਆ ਕਿ ਇਸ ਤਰ੍ਹਾਂ ਦੀ ਦਿਲ ਦਹਿਲਾ ਦੇਣ ਵਾਲੀ ਖੋਜ ਮੌਕੇ ਇੰਡੀਜੀਨਸ ਕਮਿਊਨਿਟੀਜ਼ ਦੇ ਦੁੱਖ ਵਿੱਚ ਅਸੀਂ ਵੀ ਸ਼ਾਮਲ ਹਾਂ ਤੇ ਮਦਦ ਲਈ ਅਸੀਂ ਉਨ੍ਹਾਂ ਦੇ ਨਾਲ ਹਾਂ।

RELATED ARTICLES
POPULAR POSTS