ਚੁਟਕਲੇ ਰੈਗਿੰਗ ਨਹੀਂ, ਸਿੱਖ ਜੁਝਾਰੂ ਕੌਮ : ਅਦਾਲਤ
ਨਵੀਂ ਦਿੱਲੀ : ਸਿੱਖਾਂ ‘ਤੇ ਬਣਨ ਵਾਲੇ ਚੁਟਕਲਿਆਂ ਦਾ ਮੁੱਦਾ ਸੁਪਰੀਮ ਕੋਰਟ ਵਿਚ ਸੀ। ਮੰਗ ਕੀਤੀ ਗਈ ਸੀ ਕਿ ਅਦਾਲਤ ਅਜਿਹੇ ਚੁਟਕਲਿਆਂ ਨੂੰ ਰੋਕਣ ਲਈ ਗਾਈਡ ਲਾਈਨ ਬਣਾਏ। ਪਰ ਦੋ ਜੱਜਾਂ ਦੀ ਬੈਂਚ ਨੇ ਕਿੱਸੇ ਅਤੇ ਉਦਾਹਰਨਾਂ ਸੁਣਾ ਕੇ ਚੁਟਕਲਿਆਂ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਦੀਪਕ ਮਿਸ਼ਰਾ ਨੇ ਕਿਹਾ ਕਿ ਸਿੱਖ ਭਾਈਚਾਰੇ ‘ਤੇ ਬਣਨ ਵਾਲੇ ਚੁਟਕਲੇ ਕੋਈ ਰੈਗਿੰਗ ਨਹੀਂ ਹੈ। ਜੇਕਰ ਕਿਸੇ ਨੂੰ ਅਜਿਹੇ ਚੁਟਕਲਿਆਂ ਤੋਂ ਪ੍ਰੇਸ਼ਾਨੀ ਹੈ ਤਾਂ ਉਸਦੇ ਲਈ ਆਈਟੀ ਐਕਟ ਜਾਂ ਆਈਪੀਸੀ ਦੇ ਮਤੇ ਹਨ। ਉਹ ਕੇਸ ਦਰਜ ਕਰਾ ਸਕਦਾ ਹੈ। ਹਾਲਾਂਕਿ ਅਦਾਲਤ 27 ਮਾਰਚ ਨੂੰ ਫੈਸਲਾ ਸੁਣਾਏਗੀ। ਇਸ ਮਾਮਲੇ ਵਿਚ ਵਕੀਲ ਹਰਵਿੰਦਰ ਚੌਧਰੀ ਨੇ ਅਰਜ਼ੀ ਦਿੱਤੀ ਸੀ। ਮੰਗਲਵਾਰ ਨੂੰ ਅਦਾਲਤ ਵਿਚ ਇਸ ਮਾਮਲੇ ਨੂੰ ਲੈ ਕੇ ਜਸਟਿਸ ਦੀਪਕ ਮਿਸ਼ਰਾ, ਜਸਟਿਸ ਭਾਨੂਮਤੀ ਅਤੇ ਪਟੀਸ਼ਨਕਰਤਾ ਦੇ ਵਕੀਲ ਆਰ ਐਸ ਸੂਰੀ ਵਿਚਕਾਰ ਬਹਿਸ ਹੋਈ…
ਜੱਜ ਨੇ ਕਿੱਸੇ-ਉਦਾਹਰਨਾਂ ਨਾਲ ਸਮਝਾਇਆ
ਜੱਜ ਦਾ ਸੁਝਾਅ : ਸਿੱਖਾਂ ਦਾ ਦੁਨੀਆ ਭਰ ਵਿਚ ਸਨਮਾਨ ਹੈ। ਜਦ ਦੇਸ਼ ‘ਤੇ ਹਮਲਾ ਹੋਇਆ ਤਾਂ ਸਿੱਖਾਂ ਨੇ ਵੀਰਤਾ ਨਾਲ ਯੁੱਧ ਕੀਤਾ ਸੀ। ਤੁਸੀਂ ‘ਅਪਸਾਈਡ ਡਾਊਨ’ ਕਿਤਾਬ ਪੜ੍ਹੋ। ਦਰਅਸਲ ਬਹੁਤ ਜ਼ਿਆਦਾ ਕਲਪਨਾ ਵੀ ਰਚਨਾਤਮਕਤਾ ਖਤਮ ਕਰ ਦਿੰਦੀ ਹੈ। ਤੁਸੀਂ ਇਹ ਕਿਤਾਬ ਪੜ੍ਹੋ, ਮੈਂ ਇਸ ‘ਤੇ 27 ਮਾਰਚ ਨੂੰ ਤੁਹਾਡੇ ਕੋਲੋਂ ਪੁੱਛਾਂਗਾ …
ਵਕੀਲ ਸੂਰੀ : ਲੋਕਾਂ ਨੇ ਸਿੱਖਾਂ ‘ਤੇ ਚੁਟਕਲੇ ਬਣਾ ਕੇ ਪੂਰੇ ਭਾਈਚਾਰੇ ਦਾ ਮਜ਼ਾਕ ਬਣਾਇਆ ਹੈ। ਇਸ ਨਾਲ ਸਿੱਖਾਂ ਦੇ ਬੱਚੇ ਹੀਣਭਾਵਨਾ ਦਾ ਸ਼ਿਕਾਰ ਹੋ ਰਹੇ ਹਨ। ਸਮਾਜ ਦਾ ਵਿਕਾਸ ਰੁਕ ਗਿਆ ਹੈ। ਅਜਿਹੇ ਚੁਟਕਲੇ ਰੈਗਿੰਗ ਦੀ ਤਰ੍ਹਾਂ ਹਨ। ਭਾਈਚਾਰੇ ਨੂੰ ਅਜਿਹੇ ਚੁਟਕਲਿਆਂ ਤੋਂ ਸੁਰੱਖਿਆ ਚਾਹੀਦੀ ਹੈ। ਇਸ ‘ਤੇ ਗਾਈਡ ਲਾਈਨ ਬਣਨੀ ਚਾਹੀਦੀ ਹੈ।
ਜਸਟਿਸ ਮਿਸ਼ਰਾ : ਹਰ ਕਿਸੇ ਦੀ ਆਪਣੀ ਸ਼ਖ਼ਸੀਅਤ ਹੁੰਦੀ ਹੈ। ਰੋਕ ਲਗਾਉਣਾ ਸਾਡਾ ਨਹੀਂ, ਵਿਧਾਨ ਪਾਲਿਕਾ ਦਾ ਕੰਮ ਹੈ। ਸਿੱਖਾਂ ‘ਤੇ ਚੁਟਕਲਿਆਂ ਨਾਲ ਕੁਝ ਲੋਕ ਹੱਸਦੇ ਹਨ, ਤਾਂ ਕੁਝ ਨੂੰ ਫਰਕ ਨਹੀਂ ਪੈਂਦਾ। ਸਿੱਖ ਭਾਈਚਾਰੇ ਦਾ ਬਹੁਤ ਸਨਮਾਨ ਹੈ। ਪਰ ਇਸ ਤਰ੍ਹਾਂ ਦੀਆਂ ਪਟੀਸ਼ਨਾਂ ਸਿੱਖ ਭਾਈਚਾਰੇ ਦੇ ਸਵੈਮਾਣ ਨੂੰ ਸੱਟ ਮਾਰਦੀਆਂ ਹਨ।
ਆਰ ਐਸ ਸੂਰੀ : ਮਜ਼ਾਕ ਕਰਨਾ ਅਤੇ ਕਿਸੇ ਦਾ ਮਜ਼ਾਕ ਬਣਾਉਣਾ ਦੋਵੇਂ ਵੱਖ-ਵੱਖ ਗੱਲਾਂ ਹਨ। ਜੇਕਰ ਸੁਪਰੀਮ ਕੋਰਟ ਵਿਸਾਖਾ ਮਾਮਲੇ ਵਿਚ ਛੇੜਛਾੜ ਨੂੰ ਲੈ ਕੇ ਗਾਈਡ ਲਾਈਨ ਜਾਰੀ ਕਰ ਸਕਦਾ ਹੈ ਤਾਂ ਸਿੱਖ ਭਾਈਚਾਰੇ ‘ਤੇ ਬਣਨ ਵਾਲੇ ਚੁਟਕਲਿਆਂ ‘ਤੇ ਕਿਉਂ ਨਹੀਂ ਕਰ ਸਕਦਾ?
ਜਸਟਿਸ ਭਾਨੂਮਨੀ : ਇਹ ਦੋ ਮਾਮਲੇ ਪੂਰੀ ਤਰ੍ਹਾਂ ਵੱਖ-ਵੱਖ ਹਨ। ਇਸ ਮਾਮਲੇ ਵਿਚ ਉਸਦਾ ਹਵਾਲਾ ਨਾ ਦਿਓ। ਇਹ ਸਿਰਫ ਤੁਹਾਡੀ ਧਾਰਨਾ ਹੈ। ਤੁਹਾਡੀ ਪਟੀਸ਼ਨ ਵਿਚ ਮੰਗ ਕੁਝ ਹੋਰ ਹੈ ਅਤੇ ਤੁਹਾਡਾ ਫੋਕਸ ਕਿਤੇ ਹੋਰ ਜਾ ਰਿਹਾ ਹੈ।
ਜਸਟਿਸ ਮਿਸ਼ਰਾ : ਮੈਂ ਉਦਾਹਰਣ ਦੇ ਤੌਰ ‘ਤੇ ਕਹਾਣੀ ਸੁਣਾਉਂਦਾ ਹਾਂ। ਇਕ ਰੱਸੀ ਦੇ ਸਹਾਰੇ ਜਾਣ ਵਾਲਾ ਰਸਤਾ ਸੀ। ਉਸ ਵਿਚ ਇਕ ਟਰਾਲੀ ਵਿਚ ਦੋ ਵਿਅਕਤੀ ਬੈਠ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਸਨ। ਉਨ੍ਹਾਂ ਵਿਚੋਂ ਇਕ ਫਰਾਂਸੀਸੀ ਅਤੇ ਦੂਜਾ ਅੰਗਰੇਜ਼ ਸੀ। ਰਸਤੇ ਵਿਚ ਰੱਸੀ ਟੁੱਟਣ ਲੱਗੀ। ਫਰਾਂਸੀਸੀ ਨਾਗਰਿਕ ਰੋਣ ਲੱਗਾ ਅਤੇ ਅੰਗਰੇਜ਼ ਸ਼ਾਂਤ ਰਿਹਾ। ਅੰਗਰੇਜ਼ ਨੇ ਪੁੱਛਿਆ ਕਿ ਰੋ ਕਿਉਂ ਰਹੇ ਹੋ? ਫਰਾਂਸੀਸੀ ਬੋਲਿਆ ਕਿ ਮੈਂ ਮਰ ਗਿਆ ਤਾਂ ਮੇਰੇ ਬੈਂਕ ਬੈਲੈਂਸ, ਘਰ ਵਾਲੀ ਅਤੇ ਬੱਚਿਆਂ ਦਾ ਕੀ ਹੋਵੇਗਾ? ਕੁਝ ਸਮੇਂ ਬਾਅਦ ਦੋਵੇਂ ਦੂਜੇ ਪਾਸੇ ਪਹੁੰਚ ਗਏ। ਟਰਾਲੀ ਵਿਚੋਂ ਉਤਰਦੇ ਹੀ ਅੰਗਰੇਜ਼ ਰੋਣ ਲੱਗਾ। ਇਸ ‘ਤੇ ਫਰਾਂਸੀਸੀ ਨੇ ਕਾਰਨ ਪੁੱਛਿਆ ਤਾਂ ਅੰਗਰੇਜ਼ ਬੋਲਿਆ ਕਿ ਜੇਕਰ ਮੈਂ ਮਰ ਗਿਆ ਹੁੰਦਾ ਤਾਂ?
ਕਹਾਣੀ ਦਾ ਸਾਰ ਇਹ ਹੈ ਕਿ ਕਿਸੇ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ। ਕਿਸੇ ਮਾਮਲੇ ਨੂੰ ਸਮਝਣਾ, ਧਾਰਨਾ ਅਤੇ ਪ੍ਰਤੀਕਿਰਿਆ ‘ਤੇ ਨਿਰਭਰ ਕਰਦਾ ਹੈ।
ਆਰ ਐਸ ਪੁਰੀ : ਅਦਾਲਤ ਨੂੰ ਅਜਿਹੇ ਚੁਟਕਲਿਆਂ ਨੂੰ ਰੋਕਣ ਲਈ ਇਕ ਗਾਈਡ ਲਾਈਨ ਬਣਾਉਣੀ ਚਾਹੀਦੀ ਹੈ।
ਜਸਟਿਸ ਮਿਸ਼ਰਾ : ਕੀ ਕਿਸੇ ਹੋਰ ਧਰਮ ਜਾਂ ਭਾਈਚਾਰੇ ਲਈ ਇਸ ਤਰ੍ਹਾਂ ਦੀ ਗਾਈਡ ਲਾਈਨ ਬਣੀ ਹੈ? ਇਸ ਨੂੰ ਸਮਝਣ ਲਈ ਸੈਨਿਕਾਂ ਨਾਲ ਜੁੜਿਆ ਇਕ ਹੋਰ ਉਦਾਹਰਣ ਸੁਣੋ…
1.ਸੈਨਿਕ ਨਿਊਨਤਮ ਤਾਪਮਾਨ ਵਿਚ ਦੇਸ਼ ਲਈ ਯੁੱਧ ਲੜ ਰਹੇ ਹਨ। ਜਦੋਂ ਅਸੀਂ ਸੌਂਦੇ ਹਾਂ ਤਾਂ ਉਹ ਸਾਡੀ ਸੁਰੱਖਿਆ ਲਈ ਰਾਤ ਨੂੰ ਜਾਗ ਕੇ ਸੀਮਾ ‘ਤੇ ਯੁੱਧ ਕਰਦੇ ਹਨ।
2.ਸ਼ਾਂਤੀਕਾਲ ਵਿਚ ਸੈਨਿਕ ਪਿਤਾ ਦੇ ਲਈ ਚਿੰਤਤ ਰਹਿੰਦਾ ਹੈ ਅਤੇ ਯੁੱਧ ਦੇ ਸਮੇਂ ਪਿਤਾ ਬੇਟੇ ਦੇ ਲਈ ਚਿੰਤਤ ਰਹਿੰਦਾ ਹੈ।
ਕਹਿਣ ਦਾ ਮਤਲਬ ਹੈ ਕਿ ਹਰ ਗੱਲ ਦੇ ਦੋ ਅਰਥ ਹੁੰਦੇ ਹਨ। ਇਹ ਸਾਡੇ ‘ਤੇ ਹੈ ਕਿ ਅਸੀਂ ਕਿਸ ਗੱਲ ਨੂੰ ਕਿਸ ਮਾਅਨੇ ਵਿਚ ਲੈਂਦੇ ਹਾਂ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …