13.5 C
Toronto
Friday, October 16, 2026
spot_img
HomeਕੈਨੇਡਾFrontਦਿੱਲੀ ਐਨਸੀਆਰ ’ਚ ਪ੍ਰਦੂੁਸ਼ਣ ਦੇ ਮਾਮਲੇ ’ਤੇ ਨਿਯਮਤ ਨਿਗਰਾਨੀ ਦੀ ਲੋੜ

ਦਿੱਲੀ ਐਨਸੀਆਰ ’ਚ ਪ੍ਰਦੂੁਸ਼ਣ ਦੇ ਮਾਮਲੇ ’ਤੇ ਨਿਯਮਤ ਨਿਗਰਾਨੀ ਦੀ ਲੋੜ

ਦਿੱਲੀ ਐਨਸੀਆਰ ’ਚ ਪ੍ਰਦੂੁਸ਼ਣ ਦੇ ਮਾਮਲੇ ’ਤੇ ਨਿਯਮਤ ਨਿਗਰਾਨੀ ਦੀ ਲੋੜ
ਸੁਪਰੀਮ ਕੋਰਟ ਨੇ 3 ਦਸੰਬਰ ਨੂੰ ਸੁਣਵਾਈ ਲਈ ਦਿੱਤੀ ਸਹਿਮਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਦਿੱਲੀ ਕੌਮੀ ਰਾਜਧਾਨੀ ਖੇਤਰ ਵਿਚ ਹਵਾ ਦੀ ਵਿਗੜਦੀ ਗੁਣਵੱਤਾ ਸਬੰਧੀ ਪਟੀਸ਼ਨ ’ਤੇ 3 ਦਸੰਬਰ ਨੂੰ ਸੁਣਵਾਈ ਲਈ ਸਹਿਮਤੀ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਇਸ ਮੁੱਦੇ ਦੀ ਨਿਯਮਤ ਨਿਗਰਾਨੀ ਕਰਨ ਦੀ ਲੋੜ ਹੈ। ਮਾਨਯੋਗ ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਇਮਾਲੀਆ ਬਾਗਚੀ ਦੀ ਬੈਂਚ ਨੇ ਸੀਨੀਅਰ ਵਕੀਲ ਅਤੇ ਇਸ ਮਾਮਲੇ ਵਿਚ ਅਦਾਲਤੀ ਮਿੱਤਰ ਅਪਰਾਜਿਤਾ ਸਿੰਘ ਦੀਆਂ ਇਨ੍ਹਾਂ ਦਲੀਲਾਂ ਦਾ ਨੋਟਿਸ ਲਿਆ ਕਿ ਦਿੱਲੀ-ਐਨਸੀਆਰ ਵਿਚ ਹਾਲਾਤ ਚਿੰਤਾਜਨਕ ਹਨ ਅਤੇ ਇਹ ਇਕ ਸਿਹਤ ਐਮਰਜੈਂਸੀ ਹੈ। ਅਪਰਾਜਿਤਾ ਸਿੰਘ ਹਵਾ ਪ੍ਰਦੂਸ਼ਣ ਮਾਮਲੇ ਵਿਚ ਐਮੀਕਸ ਕਿਊਰੀ ਵਜੋਂ ਬੈਂਚ ਦੀ ਸਹਾਇਤਾ ਕਰ ਰਹੀ ਹੈ।

RELATED ARTICLES
POPULAR POSTS