-1.9 C
Toronto
Thursday, December 4, 2025
spot_img
Homeਭਾਰਤਮਾਣਿਕ ਸਾਹਾ ਦੂਜੀ ਵਾਰ ਬਣੇ ਤਿ੍ਰਪੁਰਾ ਦੇ ਮੁੱਖ ਮੰਤਰੀ

ਮਾਣਿਕ ਸਾਹਾ ਦੂਜੀ ਵਾਰ ਬਣੇ ਤਿ੍ਰਪੁਰਾ ਦੇ ਮੁੱਖ ਮੰਤਰੀ

ਸਹੁੰ ਚੁੱਕ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੀ ਹੋਏ ਸ਼ਾਮਲ
ਅਗਰਤਲਾ/ਬਿਊਰੋ ਨਿਊਜ਼ : ਮਾਣਿਕ ਸਾਹਾ ਅੱਜ ਦੂਜੀ ਵਾਰ ਤਿ੍ਰਪੁਰਾ ਦੇ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਨੂੰ ਰਾਜਪਾਲ ਸੱਤਿਆਦੇਵ ਨਰਾਇਣ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਅਗਰਤਲਾ ਦੇ ਸਵਾਮੀ ਵਿਵੇਕਾਨੰਦ ਮੈਦਾਨ ਵਿਚ ਹੋਇਆ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਵੀ ਸ਼ਾਮਲ ਹੋਏ। ਮੁੱਖ ਮੰਤਰੀ ਮਾਣਿਕ ਸਾਹਾ ਤੋਂ ਬਾਅਦ ਉਨ੍ਹਾਂ ਦੀ ਕੈਬਨਿਟ ਦੇ 9 ਮੰਤਰੀਆਂ ਨੇ ਵੀ ਸਹੁੰ ਚੁੱਕੀ ਜਿਨ੍ਹਾਂ ’ਚ ਸਾਂਤਨਾ ਚਕਮਾ, ਪ੍ਰਣਜੀਤ ਸਿੰਘ, ਸੁਸ਼ਾਂਤਾ ਚੌਧਰੀ, ਰਤਨ ਲਾਲ ਨਾਥ, ਟਿੰਕੂ ਰਾਏ, ਵਿਕਾਸ ਦੇਬਵਰਮਾ, ਸੁਧਾਂਸ਼ੂ ਦਾਸ ਅਤੇ ਸ਼ੁਕਲਾ ਚਰਣ ਦੇ ਨਾਮ ਸ਼ਾਮਲ ਹਨ। ਨਵੇਂ ਚੁਣੇ ਗਏ ਮੰਤਰੀਆਂ ਵਿਚੋਂ 8 ਭਾਰਤੀ ਜਨਤਾ ਪਾਰਟੀ ਤੋਂ ਲਏ ਗਏ ਹਨ ਜਦਕਿ ਇਕ ਮੰਤਰੀ ਆਈਪੀਐਫਟੀ ਪਾਰਟੀ ਤੋਂ ਲਿਆ ਗਿਆ ਹੈ। ਧਿਆਨ ਰਹੇ ਕਿ 60 ਸੀਟਾਂ ਵਾਲੀ ਤਿ੍ਰਪੁਰਾ ਵਿਧਾਨ ਸਭਾ ਲਈ 16 ਫਰਵਰੀ ਨੂੰ ਵੋਟਾਂ ਪਈਆਂ ਸਨ, ਜਿਸ ਦੇ ਨਤੀਜੇ ਲੰਘੀ 2 ਮਾਰਚ ਨੂੰ ਆਏ ਸਨ। ਇਨ੍ਹਾਂ ਚੋਣਾਂ ਦੌਰਾਨ ਭਾਜਪਾ ਅਤੇ ਆਈਪੀਐਫਟੀ ਗੱਠਜੋੜ ਨੂੰ 2018 ਦੇ ਮੁਕਾਬਲੇ 11 ਸੀਟਾਂ ਦਾ ਨੁਕਸਾਨ ਹੋਇਆ ਸੀ ਪ੍ਰੰਤੂ ਇਸ ਦੇ ਬਾਵਜੂਦ ਗੱਠਜੋੜ ਨੇ 33 ਸੀਟਾਂ ’ਤੇ ਜਿੱਤ ਪ੍ਰਾਪਤ ਕਰਕੇ ਪੂਰਨ ਬਹੁਮਤ ਹਾਸਲ ਕਰ ਲਿਆ ਸੀ। ਸੂਬੇ ’ਚ ਭਾਜਪਾ ਨੇ 32 ਸੀਟਾਂ ’ਤੇ ਜਦਕਿ ਆਈਪੀਐਫਟੀ ਨੇ ਇਕ ਸੀਟ ’ਤੇ ਜਿੱਤ ਦਰਜ ਕੀਤੀ ਸੀ।

RELATED ARTICLES
POPULAR POSTS