22.9 C
Toronto
Thursday, September 17, 2026
spot_img
Homeਭਾਰਤਸੱਤ ਰਾਜਾਂ 'ਚ ਪਹੁੰਚੀ ਮਾਨਸੂਨ

ਸੱਤ ਰਾਜਾਂ ‘ਚ ਪਹੁੰਚੀ ਮਾਨਸੂਨ

ਸੱਤ ਰਾਜਾਂ ‘ਚ ਪਹੁੰਚੀ ਮਾਨਸੂਨਨਵੀਂ ਦਿੱਲੀ/ਬਿਊਰੋ ਨਿਊਜ਼
ਮਾਨਸੂਨ ਹੁਣ ਤੱਕ ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ, ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੱਕ ਪਹੁੰਚ ਚੁੱਕਾ ਹੈ। ਕੱਲ੍ਹ ਹੋਈ ਤੇਜ਼ ਬਾਰਸ਼ ਦੇ ਚੱਲਦੇ ਮੱਧ ਪ੍ਰਦੇਸ਼ ਵਿਚ 16 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਯੂਪੀ ਵਿਚ ਵੀ 15 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਛੇਤੀ ਹੀ ਨਾਰਥ ਇੰਡੀਆ ਦੇ ਪੂਰੇ ਇਲਾਕੇ ਵਿਚ ਪਹੁੰਚ ਜਾਏਗਾ। ਗੁਜਰਾਤ ਵਿਚ ਦੋ ਦਿਨ ਤੱਕ ਮਾਨਸੂਨ ਦੇ ਪਹੁੰਚਣ ਦੀ ਉਮੀਦ ਹੈ।ઠ
ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਇਲਾਕਿਆਂ ਵਿਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਤੇ ਸਿੱਕਮ ਦੇ ਤਰਾਈ ਵਾਲੇ ਇਲਾਕਿਆਂ ਤੇ ਅਸਾਮ-ਮੇਘਾਲਿਆ ਵਿਚ ਭਾਰੀ ਮੀਂਹ ਪੈ ਸਕਦਾ ਹੈ।

RELATED ARTICLES
POPULAR POSTS