ਨਵੀਂ ਦਿੱਲੀ/ਬਿਊਰੋ ਨਿਊਜ
ਟੈਂਕਰ ਘੁਟਾਲੇ ਬਾਰੇ ਦਰਜ ਹੋਈ ਐਫ.ਆਈ.ਆਰ. ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਆਉਣ ਤੋਂ ਬਾਅਦ ਵਿਵਾਦ ਫਿਰ ਸ਼ੁਰੂ ਹੋ ਗਿਆ ਹੈ। ਕੇਜਰੀਵਾਲ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਬਣਾਇਆ ਹੈ।
ਉਨ੍ਹਾਂ ਕਿਹਾ ਹੈ ਕਿ ਪੂਰੀ ਐਫ.ਆਈ.ਆਰ. ਫਰਜ਼ੀ ਹੈ। ਉਨ੍ਹਾਂ ਮੋਦੀ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਚਾਹੇ ਜਿੰਨੀਆਂ ਮਰਜ਼ੀ ਐਫ.ਆਈ.ਆਰ. ਕਰ ਲਵੋ ਪਰ ਮੈਂ ਡਰਨ ਵਾਲਾ ਨਹੀਂ ਹਾਂ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਤੱਕ ਰਾਹੁਲ ਗਾਂਧੀ ਜਾਂ ਫਿਰ ਸੋਨੀਆ ਗਾਂਧੀ ਖਿਲਾਫ ਐਫ.ਆਈ.ਆਰ. ਨਹੀਂ ਹੋਈ। ਉਨ੍ਹਾਂ ਕਿਹਾ ਕਿ ਰਾਬਰਟ ਵਾਡਰਾ ਨਾਲ ਵੀ ਮੋਦੀ ਦੀ ਸੈਟਿੰਗ ਹੋ ਗਈ ਸੀ। ਇਸ ਲਈ ਉਸ ‘ਤੇ ਕੋਈ ਕਾਰਵਾਈ ਨਹੀਂ ਹੋਈ। ਕੇਜਰੀਵਾਲ ਨੇ ਕਿਹਾ ਕਿ ਮੋਦੀ ਮੈਨੂੰ ਡਰਾਉਣਾ ਚਾਹੁੰਦੇ ਹਨ ਪਰ ਮੈਂ ਡਰਾਂਗਾ ਨਹੀਂ।
ਉਨ੍ਹਾਂ ਮੋਦੀ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪਹਿਲਾਂ ਉਨ੍ਹਾਂ ਮੇਰੇ ਦਫਤਰ ‘ਤੇ ਸੀ.ਬੀ.ਆਈ. ਦੀ ਰੇਡ ਕਰਵਾਈ ਪਰ ਇੱਕ ਸਾਲ ਹੋਣ ਵਾਲਾ ਹੈ, ਹਾਲੇ ਸਰਕਾਰ ਨੂੰ ਸੀ.ਬੀ.ਆਈ. ਦਾ ਖਰਚਾ ਪੂਰਾ ਕਰਨ ਲਈ ਵੀ ਕੁਝ ਨਹੀਂ ਮਿਲਿਆ।
Check Also
ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ
28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …