ਗ੍ਰਹਿ ਮੰਤਰੀ ਨੇ ਕਿਹਾ, ਬੀਐਸਐਫ ਨੂੰ ਜਵਾਬੀ ਕਾਰਵਾਈ ਲਈ ਪੂਰੀ ਛੋਟ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਵਲੋਂ ਸਰਹੱਦ ‘ਤੇ ਭਾਰਤੀ ਇਲਾਕਿਆਂ ਵਿਚ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਆਪਣੇ ਗੁਆਂਢੀ ਦੇਸ਼ ਨਾਲ ਚੰਗੇ ਸਬੰਧ ਚਾਹੁੰਦਾ ਹੈ, ਪਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਰਾਜਨਾਥ ਨੇ ਕਿਹਾ ਕਿ ਪਹਿਲੀ ਗੋਲੀ ਸਾਡੇ ਵਲੋਂ ਨਹੀਂ ਚਲਾਈ ਜਾਵੇਗੀ, ਪਰ ਪਾਕਿਸਤਾਨ ਦੀ ਗੋਲੀਬਾਰੀ ਨਾਲ ਨਿਪਟਣ ਲਈ ਬੀ.ਐਸ.ਐਫ. ਨੂੰ ਪੂਰੀ ਛੋਟ ਹੈ। ਜ਼ਿਕਰਯੋਗ ਹੈ ਕਿ ਸਰਹੱਦ ‘ਤੇ ਪਾਕਿਸਤਾਨ ਨੇ ਇਕ ਵਾਰ ਫਿਰ ਸਰਹੱਦੀ ਇਲਾਕਿਆਂ ਆਰ ਐਸ ਪੁਰਾ, ਰਾਮਗੜ੍ਹ ਅਤੇ ਅਰਨੀਆ ਸੈਕਟਰ ਵਿਚ ਗੋਲੀਬਾਰੀ ਕੀਤੀ ਹੈ। ਚੇਤੇ ਰਹੇ ਕਿ ਲੰਘੇ ਕੱਲ੍ਹ ਗੋਲੀਬਾਰੀ ਵਿਚ ਇਕ 8 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ ਸੀ ਅਤੇ 6 ਵਿਅਕਤੀ ਜ਼ਖ਼ਮੀ ਹੋ ਗਏ ਸਨ।
Check Also
ਅਮੀਰਾਂ ਦੀ ਸੂਚੀ ਅਨੁਸਾਰ ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ
ਗੌਤਮ ਅਡਾਨੀ ਦੂਜੇ ਅਤੇ ਐਚਸੀਐਲ ਦੀ ਰੋਸ਼ਨੀ ਨਾਡਾਰ ਤੀਜੇ ਨੰਬਰ ’ਤੇ ਨਵੀਂ ਦਿੱਲੀ/ਬਿਊਰੋ ਨਿਊਜ਼ : …