14 C
Toronto
Friday, August 21, 2026
spot_img
HomeਕੈਨੇਡਾFrontਸਲੀਮ ਖਾਨ ਦੀ ਸਿਹਤ ਨਾਜ਼ੁਕ - ਪਰਿਵਾਰ ਦੇ ਕਈ ਮੈਂਬਰ ਪਹੁੰਚੇ ਹਸਪਤਾਲ

ਸਲੀਮ ਖਾਨ ਦੀ ਸਿਹਤ ਨਾਜ਼ੁਕ – ਪਰਿਵਾਰ ਦੇ ਕਈ ਮੈਂਬਰ ਪਹੁੰਚੇ ਹਸਪਤਾਲ

ਸਲੀਮ ਖਾਨ ਦੀ ਸਿਹਤ ਨਾਜ਼ੁਕ – ਪਰਿਵਾਰ ਦੇ ਕਈ ਮੈਂਬਰ ਪਹੁੰਚੇ ਹਸਪਤਾਲ
ਮੁੰਬਈ/ਬਿਊਰੋ ਨਿਊਜ਼
ਦਿੱਗਜ ਪਟਕਥਾ ਲੇਖਕ ਸਲੀਮ ਖਾਨ ਦੀ ਸਿਹਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਸਲੀਮ ਖਾਨ ਨੂੰ ਲੰਘੇ ਕੱਲ੍ਹ ਮੰਗਲਵਾਰ ਸਵੇਰੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਸਲੀਮ ਖਾਨ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਅਤੇ ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਦੇ ਦਿਮਾਗ ਵਿਚ ਖੂਨ ਦੇ ਥੱਕੇ ਹਨ। ਇਸਦੇ ਚੱਲਦਿਆਂ ਸਲੀਮ ਖਾਨ ਦੀ ਸਿਹਤ ’ਤੇ ਡਾਕਟਰ ਲਗਾਤਰ ਨਜ਼ਰ ਰੱਖ ਰਹੇ ਹਨ।

RELATED ARTICLES
POPULAR POSTS