Breaking News
Home / ਭਾਰਤ / ਪਿਛਲੇ ਡੇਢ ਮਹੀਨੇ ‘ਚ 120 ਵਾਰ ਹੋਈ ਚੀਨੀ ਸੈਨਿਕਾਂ ਦੀ ਘੁਸਪੈਠ

ਪਿਛਲੇ ਡੇਢ ਮਹੀਨੇ ‘ਚ 120 ਵਾਰ ਹੋਈ ਚੀਨੀ ਸੈਨਿਕਾਂ ਦੀ ਘੁਸਪੈਠ

ਗ੍ਰਹਿ ਮੰਤਰਾਲੇ ਦੀ ਹੋਈ ਅਹਿਮ ਮੀਟਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ-ਚੀਨ ਸਰਹੱਦ ‘ਤੇ ਚੀਨੀ ਸੈਨਿਕਾਂ ਅਤੇ ਭਾਰਤੀ ਸੈਨਿਕਾਂ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਅੱਜ ਗ੍ਰਹਿ ਮੰਤਰਾਲੇ ਦੀ ਅਹਿਮ ਮੀਟਿੰਗ ਹੋਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਵਲੋਂ ਸੱਦੀ ਗਈ ਮੀਟਿੰਗ ਵਿਚ ਡਾਇਰੈਕਟਰ ਜਨਰਲ ਮਿਲਟਰੀ ਅਪਰੇਸ਼ਨ ਨਾਲ ਸਬੰਧਤ ਅਧਿਕਾਰੀ, ਆਈਟੀਬੀਪੀ ਦੇ ਡੀਜੀ ਅਤੇ ਸਰਹੱਦ ਨਾਲ ਜੁੜੇ ਅਧਿਕਾਰੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਚੀਨੀ ਘੁਸਪੈਠ ਦੀਆਂ ਘਟਨਾਵਾਂ ਵਧੀਆਂ ਹਨ। ਪਿਛਲੇ 45 ਦਿਨਾਂ ਵਿਚ ਹੀ 120 ਵਾਰ ਚੀਨੀ ਘੁਸਪੈਠ ਹੋਣ ਦੀ ਜਾਣਕਾਰੀ ਮਿਲੀ ਹੈ। ਚੇਤੇ ਰਹੇ ਕਿ ਲੰਘੇ ਕੱਲ੍ਹ ਵੀ ਚੀਨੀ ਸੈਨਿਕਾਂ ਨੇ ਸਿੱਕਮ ਸੈਕਟਰ ‘ਚ ਦਾਖਲ ਹੋ ਕੇ ਦੋ ਭਾਰਤੀ ਬੰਕਰ ਤਬਾਹ ਕਰ ਦਿੱਤੇ ਸਨ।

Check Also

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ …