Breaking News
Home / ਕੈਨੇਡਾ / Front / ਭਾਰਤ ਗਲੋਬਲ ਹੰਗਰ ਇੰਡੈਕਸ ’ਚ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲੋਂ ਪਿੱਛੇ

ਭਾਰਤ ਗਲੋਬਲ ਹੰਗਰ ਇੰਡੈਕਸ ’ਚ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲੋਂ ਪਿੱਛੇ

ਦੁਨੀਆ ਦੇ 125 ਦੇਸ਼ਾਂ ’ਚੋਂ ਭਾਰਤ ਨੂੰ ਮਿਲਿਆ 111ਵਾਂ ਸਥਾਨ, ਭਾਰਤ ਨੇ ਰਿਪੋਰਟ ਨੂੰ ਦੱਸਿਆ ਗਲਤ


ਨਵੀਂ ਦਿੱਲੀ/ਬਿਊਰੋ ਨਿਊਜ਼ : ਗਲੋਬਲ ਹੰਗਰ ਇੰਡੈਕਸ 2023 ਦੀ ਸੂਚੀ ਅਨੁਸਾਰ ਦੁਨੀਆਭਰ ਦੇ 125 ਦੇਸ਼ਾਂ ’ਚੋਂ ਭਾਰਤ ਨੂੰ 111ਵਾਂ ਸਥਾਨ ਮਿਲਿਆ ਹੈ। ਜਾਰੀ ਕੀਤੀ ਗਈ ਰਿਪੋਰਟ ’ਚ ਭਾਰਤ ਦੇ ਗੁਆਂਢੀ ਦੇਸ਼ਾਂ ਦੀ ਸਥਿਤੀ ਭਾਰਤ ਨਾਲੋਂ ਬੇਹਤਰ ਦੱਸੀ ਗਈ ਹੈ। ਹੰਗਰ ਇੰਡੈਕਸ ਦੀ ਸੂਚੀ ’ਚ ਪਾਕਿਸਤਾਨ ਦੀ ਰੈਂਕਿੰਗ 102, ਬੰਗਲਾਦੇਸ਼ ਦੀ 81, ਨੇਪਾਲ ਦੀ 69 ਅਤੇ ਸ੍ਰੀਲੰਕਾ ਦੀ 60ਵੀਂ ਰੈਕਿੰਗ ਹੈ। ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੀ ਰੈਂਕਿੰਗ ’ਚ ਲਗਾਤਾਰ ਤੀਜੇ ਸਾਲ ਗਿਰਾਵਟ ਦਰਜ ਕੀਤੀ ਗਈ ਹੈ। ਗਲੋਬਲ ਹੰਗਰ ਇੰਡੈਕਸ ’ਚ 28.7 ਸਕੋਰ ਦੇ ਨਾਲ ਭਾਰਤ ’ਚ ਭੁੱਖਮਰੀ ਦੀ ਸਥਿਤੀ ਨੂੰ ਗੰਭੀਰ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ 2022 ’ਚ 121 ਦੇਸ਼ਾਂ ਦੀ ਸੂਚੀ ’ਚ ਭਾਰਤ 107ਵੇਂ ਨੰਬਰ ’ਤੇ ਸੀ ਅਤੇ 2021 ’ਚ ਭਾਰਤ ਨੂੰ 101ਵਾਂ ਸਥਾਨ ਮਿਲਿਆ ਸੀ। ਉਧਰ ਭਾਰਤ ਸਰਕਾਰ ਨੇ ਇਸ ਰਿਪੋਰਟ ਨੂੰ ਗਲਤ ਅਤੇ ਭਰਮਾਉਣ ਵਾਲੀ ਦੱਸਿਆ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਗਲੋਬਲ ਹੰਗਰ ਇੰਡੈਕਸ ਭਾਰਤ ਦੀ ਅਸਲ ਸਥਿਤੀ ਨੂੰ ਨਹੀਂ ਦਰਸਾਉਂਦਾ। ਭਾਰਤ ਨੇ ਆਰੋਪ ਲਗਾਇਆ ਕਿ ਇਹ ਦੇਸ਼ ਦੀ ਛਵੀ ਨੂੰ ਖਰਾਬ ਕਰਨ ਦਾ ਯਤਨ ਹੈ। ਭਾਰਤ ਨੂੰ ਅਜਿਹੇ ਦੇਸ਼ ਦੇ ਰੂਪ ’ਚ ਦਿਖਾਇਆ ਜਾ ਰਿਹਾ ਹੈ ਜੋ ਆਪਣੀ ਆਬਾਦੀ ਦੇ ਲਈ ਫੂਡ ਸਕਿਓਰਿਟੀ ਅਤੇ ਪੋਸ਼ਣ ਦੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾ ਰਿਹਾ। ਇਹ ਇੰਡੈਕਸ ਭੁਖਮਰੀ ਨੂੰ ਗਲਤ ਤਰੀਕੇ ਨਾਲ ਮਾਪਦਾ ਹੈ ਅਤੇ ਇਸ ਦਾ ਜੋ ਵੀ ਤਰੀਕਾ ਹੈ ਉਹ ਪੂਰੀ ਤਰ੍ਹਾਂ ਨਾਲ ਗਲਤ ਹੈ।

Check Also

ਦਿੱਲੀ ਪਾਣੀ ਸੰਕਟ ਮਾਮਲੇ ’ਚ ਆਤਿਸ਼ੀ ਦੀ ਭੁੱਖ ਹੜਤਾਲ ਦੂਜੇ ਦਿਨ ਹੀ ਰਹੀ ਜਾਰੀ

ਕਿਹਾ : ਉਦੋਂ ਤੱਕ ਕੁੱਝ ਨਹੀਂ ਖਾਵਾਂਗੀ ਜਦੋਂ ਤੱਕ ਹਰਿਆਣਾ ਦਿੱਲੀ ਵਾਸੀਆਂ ਲਈ ਹੋਰ ਪਾਣੀ …