17.1 C
Toronto
Monday, August 3, 2026
spot_img
Homeਭਾਰਤਜੰਮੂ ਕਸ਼ਮੀਰ ਦੇ ਸੋਪੀਆ 'ਚ ਮੁਕਾਬਲੇ ਦੌਰਾਨ ਚੋਟੀ ਦਾ ਅੱਤਵਾਦੀ ਮਾਰਿਆ ਗਿਆ

ਜੰਮੂ ਕਸ਼ਮੀਰ ਦੇ ਸੋਪੀਆ ‘ਚ ਮੁਕਾਬਲੇ ਦੌਰਾਨ ਚੋਟੀ ਦਾ ਅੱਤਵਾਦੀ ਮਾਰਿਆ ਗਿਆ

ਮਾਰੇ ਗਏ ਅੱਤਵਾਦੀ ਅਸ਼ਫਾਕ ਅਹਿਮਦ ਕੋਲੋਂ ਗੋਲੀ ਸਿੱਕਾ ਵੀ ਹੋਇਆ ਬਰਾਮਦ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਅੱਜ ਹੋਏ ਮੁਕਾਬਲੇ ਵਿਚ ‘ਇਸਲਾਮਿਕ ਸਟੇਟ ਜੰਮੂ-ਕਸ਼ਮੀਰ’ ਦਾ ਚੋਟੀ ਦਾ ਅੱਤਵਾਦੀ ਮਾਰਿਆ ਗਿਆ ਅਤੇ ਉਸ ਕੋਲੋਂ ਭਾਰੀ ਮਾਤਰਾ ਵਿਚ ਗੋਲੀ ਸਿੱਕਾ ਵੀ ਬਰਾਮਦ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਸੁਰੱਖਿਆ ਬਲਾਂ ਨੇ ਅੱਜ ਤੜਕੇ ਸ਼ੋਪੀਆ ਦੇ ਅਸ਼ੀਜੀਪੋਰਾ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਦੇਖਿਆ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਲਲਕਾਰਦਿਆਂ ਆਤਮ ਸਮਰਪਣ ਕਰਨ ਲਈ ਕਿਹਾ। ਇਸ ਤੋਂ ਬਾਅਦ ਆਪਣੇ ਆਪ ਨੂੰ ਘਿਰੇ ਹੋਏ ਦੇਖ ਕੇ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦਿਆਂ ਇੱਕ ਅੱਤਵਾਦੀ ਨੂੰ ਮਾਰ ਮੁਕਾਇਆ। ਮਾਰੇ ਗਏ ਅੱਤਵਾਦੀ ਦੀ ਪਹਿਚਾਣ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਨਿਵਾਸੀ ਅਸ਼ਫਾਕ ਅਹਿਮਦ ਉਰਫ਼ ਅਬਦੁੱਲਾ ਭਾਈ ਦੇ ਰੂਪ ਵਿਚ ਹੋਈ ਹੈ।

RELATED ARTICLES
POPULAR POSTS