ਦੋਸ਼ੀ ਅੰਕੁਰ ਪਵਾਰ ਨੂੰ ਸਜਾਏ ਮੌਤ
ਮੁੰਬਈ : ਮੁੰਬਈ ਅਦਾਲਤ ਨੇ ਐਸਿਡ ਅਟੈਕ ਮਾਮਲੇ ਵਿਚ ਇਤਿਹਾਸਕ ਫੈਸਲਾ ਸੁਣਾਇਆ ਹੈ। ਮੁੰਬਈ ਦੀ ਸੈਸ਼ਨਜ਼ ਕੋਰਟ ਨੇ ਪ੍ਰੀਤੀ ਰਾਠੀ ਐਸਿਡ ਅਟੈਕ ਮਾਮਲੇ ਦੇ ਦੋਸ਼ੀ ਅੰਕੁਰ ਪਵਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਇੰਡੀਅਨ ਨੇਵੀ ਵਿਚ ਨਰਸ ਬਣਨ ਲਈ ਦਿੱਲੀ ਤੋਂ ਮੁੰਬਈ ਆਈ ਪ੍ਰੀਤੀ ‘ਤੇ 2 ਮਈ 2013 ਨੂੰ ਬਾਂਦਰਾ ਸਟੇਸ਼ਨ ‘ਤੇ ਤੇਜ਼ਾਬ ਸੁੱਟਿਆ ਗਿਆ ਸੀ। ਪ੍ਰੀਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਕੇਸ ਦੀ ਪੈਰਵਾਈ ਕਰ ਰਹੇ ਸਰਕਾਰੀ ਵਕੀਲ ਉਜਵਲ ਨਿਕਮ ਨੇ ਇਸ ਮਾਮਲੇ ਨੂੰ ਰੇਅਰੇਸਟ ਆਫ ਰੇਅਰ ਕਰਾਰ ਦਿੰਦਿਆਂ ਅਦਾਲਤ ਤੋਂ ਪਵਾਰ ਲਈ ਫਾਂਸੀ ਦੀ ਮੰਗ ਕੀਤੀ ਸੀ। ਇਸ ‘ਤੇ ਬਚਾਅ ਪੱਖ ਦੀ ਦਲੀਲ ਸੀ ਕਿ ਦੋਸ਼ੀ ਦੀ ਉਮਰ ਬਹੁਤ ਘੱਟ ਹੈ, ਇਸ ਲਈ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ ਦੇ ਕਾਲਕਾ ਜੀ ਇਲਾਕੇ ਵਿੱਚ ਇੱਕ ਨਾਬਾਲਗ ਲੜਕੀ ਨੂੰ ਜਬਰਨ ਐਸਿਡ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਅੰਜਾਮ ਕਾਲਕਾ ਜੀ ਇਲਾਕੇ ਦੇ ਕੁਝ ਲੜਕਿਆਂ ਨੇ ਦਿੱਤਾ ਹੈ। ਲੜਕੀ ਦੀ ਹਾਲਤ ਇਸ ਸਮੇਂ ਗੰਭੀਰ ਬਣੀ ਹੋਈ ਤੇ ਉਸ ਨੂੰ ਸਫਰਦਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਤੇ ਲੜਕਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …