-1.9 C
Toronto
Sunday, December 7, 2025
spot_img
Homeਭਾਰਤਪੰਚਕੂਲਾ 'ਚ ਬਲੂ ਵੇਲ੍ਹ ਦਾ ਸ਼ਿਕਾਰ 17 ਸਾਲਾ ਲੜਕੇ ਵੱਲੋਂ ਖੁਦਕੁਸ਼ੀઠ

ਪੰਚਕੂਲਾ ‘ਚ ਬਲੂ ਵੇਲ੍ਹ ਦਾ ਸ਼ਿਕਾਰ 17 ਸਾਲਾ ਲੜਕੇ ਵੱਲੋਂ ਖੁਦਕੁਸ਼ੀઠ

ਪੰਚਕੂਲਾ/ਬਿਊਰੋ ਨਿਊਜ਼ : ਬਦਨਾਮ ਆਨਲਾਈਨ ਖੇਡ ‘ਬਲੂ ਵ੍ਹੇਲ ਚੈਲੇਂਜ’ ਨਾਲ ਸਬੰਧਤ ਇਕ ਸ਼ੱਕੀ ਮਾਮਲੇ ਵਿੱਚ ਪੰਚਕੂਲਾ ਵਿੱਚ 17 ਸਾਲਾ ਲੜਕੇ ਨੇ ਕਥਿਤ ਫਾਹਾ ਲੈ ਲਿਆ। ਪੀੜਤ ਦੀ ਪਛਾਣ ਕਰਨ ਠਾਕੁਰ ਵਜੋਂ ਹੋਈ ਹੈ।
ਪੰਚਕੂਲਾ ਦੇ ਡੀਸੀਪੀ ਮਨਬੀਰ ਸਿੰਘ ਨੇ ਫੋਨ ਉਤੇ ਦੱਸਿਆ ਕਿ ਚੰਡੀਗੜ੍ਹ ਦੇ ਇਕ ਸਕੂਲ ਵਿੱਚ ਪੜ੍ਹ ਰਹੇ ਇਸ ਲੜਕੇ ਦੀ ਲਾਸ਼ ਸ਼ਨਿੱਚਰਵਾਰ 23 ਸਤੰਬਰ ਨੂੰ ਆਪਣੇ ਘਰ ਵਿੱਚ ਲਟਕਦੀ ਮਿਲੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਲੋੜੀਂਦੀ ਜਾਂਚ ਦੌਰਾਨ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਲੜਕੇ ਦੀ ਡਾਇਰੀ ਵਿੱਚ ਕੁਝ ਨਕਸ਼ੇ ਤੇ ਨੋਟਸ ਦੇਖੇ, ਜਿਨ੍ਹਾਂ ਕਾਰਨ ਸ਼ੱਕ ਹੈ ਕਿ ਉਹ ਸ਼ਾਇਦ ਬਲੂ ਵ੍ਹੇਲ ਚੈਲੇਂਜ ਖੇਡ ਰਿਹਾ ਸੀ। ਡੀਸੀਪੀ ਨੇ ਕਿਹਾ, ”ਇਸ ਮੌਕੇ ਅਸੀਂ ਸਿਰਫ਼ ਇਹੀ ਕਹਿ ਸਕਦੇ ਹਾਂ ਕਿ ਸਾਨੂੰ ਸ਼ੱਕ ਹੈ ਕਿ ਲੜਕਾ ਇਸ ਖ਼ੂਨੀ ਆਨਲਾਈਨ ਖੇਡ ਦਾ ਪੀੜਤ ਹੋ ਸਕਦਾ ਹੈ। ਹਾਲਾਂਕਿ ਲੜਕੇ ਦੇ ਸਰੀਰ ਉਤੇ ਵ੍ਹੇਲ ਦਾ ਕੋਈ ਚਿੱਤਰ ਨਹੀਂ ਲੱਭਿਆ।” ਰੂਸ ਤੋਂ ਸ਼ੁਰੂ ਹੋਈ ‘ਬਲੂ ਵ੍ਹੇਲ ਚੈਲੇਂਜ’ ਖੇਡ ਵਿੱਚ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਪਹਿਲਾਂ ਕਾਗਜ਼ ઠਦੇ ਟੁਕੜੇ ਉਤੇ ਬਲੂ ਵ੍ਹੇਲ ਵਾਹੁਣ ਲਈ ਕਿਹਾ ਜਾਂਦਾ ਹੈ ਜਦਕਿ ਆਖਰੀ ਚੈਲੰਜ ਜਾਂ ਚੁਣੌਤੀ ਖੁਦਕੁਸ਼ੀ ਕਰਨ ਦੀ ਹੁੰਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਰਨ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ ਕ੍ਰਿਕਟ ਦਾ ਸ਼ੌਕੀਨ ਸੀ। ਉਹ ਚੰਡੀਗੜ੍ਹ ਸੈਕਟਰ 8 ਡੀਏਵੀ ਸਕੂਲ ਵਿੱਚ ਕ੍ਰਿਕਟ ਦੀ ਕੋਚਿੰਗ ਵੀ ਲੈਂਦਾ ਸੀ।
ਕਰਨ ਦੇ ਤਾਏ ਦੇ ਪੁੱਤਰ ਅਗਮ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਜਦੋਂ ਕਰਨ ਦੀ ਕਾਪੀ ਦੇਖੀ ਤਾਂ ਉਸ ਵਿੱਚੋਂ ਬਲੂ ਵ੍ਹੇਲ ਦੇ ਆਤਮ ਹੱਤਿਆ ਕਰਨ ਦੇ ਤਰੀਕਿਆਂ ਦੇ 6 ਚਿੱਤਰ ਮਿਲੇ। ਅਗਮ ਨੇ ਦੱਸਿਆ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਅਕੈਡਮੀ ਨਹੀਂ ਜਾ ਰਿਹਾ ਸੀ ਅਤੇ ਕਾਫ਼ੀ ਪ੍ਰੇਸ਼ਾਨ ਸੀ। ਇਸ ਦੌਰਾਨ ਕਰਨ ਦੇ ਫੋਨ ਵਿੱਚੋਂ ਵੀ ਕੁਝ ਨਹੀਂ ਮਿਲਿਆ, ਸਾਰਾ ਫੋਨ ਪਹਿਲਾਂ ਤੋਂ ਫਾਰਮੈੱਟ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਬਾਂਹ ਉੱਤੇ ਵੀ ਕੱਟ ਲੱਗੇ ਹੋਏ ਸਨ।

 

RELATED ARTICLES
POPULAR POSTS