13.2 C
Toronto
Tuesday, October 14, 2025
spot_img
Homeਭਾਰਤਦਿੱਲੀ 'ਚ ਕਰੋਨਾ ਨਾਲ ਜੰਗ ਲੜਦਿਆਂ ਡਾਕਟਰ ਦੀ ਗਈ ਸੀ ਜਾਨ

ਦਿੱਲੀ ‘ਚ ਕਰੋਨਾ ਨਾਲ ਜੰਗ ਲੜਦਿਆਂ ਡਾਕਟਰ ਦੀ ਗਈ ਸੀ ਜਾਨ

Image Courtesy : ਏਬੀਪੀ ਸਾਂਝਾ

ਕੇਜਰੀਵਾਲ ਨੇ ਡਾਕਟਰ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਕਰੋਨਾ ਨਾਲ ਜੰਗ ਲੜਦਿਆਂ ਇਕ ਡਾਕਟਰ ਅਸੀਮ ਗੁਪਤਾ ਦੀ ਜਾਨ ਚਲੀ ਗਈ ਸੀ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਡਾ. ਅਸੀਮ ਗੁਪਤਾ ਦੇ ਪਰਿਵਾਰ ਨੂੰ 1 ਕਰੋੜ ਰੁਪਏ ਸਹਾਇਤਾ ਵਜੋਂ ਦੇਣ ਦਾ ਐਲਾਨ ਕੀਤਾ ਹੈ। ਡਾ.ਗੁਪਤਾ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕਰਦਿਆਂ ਕੇਜਰੀਵਾਲ ਨੇ ਉਨ੍ਹਾਂ ਦੇ ਜਜ਼ਬੇ ਅਤੇ ਬਲੀਦਾਨ ਨੂੰ ਸਲਿਊਟ ਕੀਤਾ। ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦਾ ਇਲਾਜ ਹੁਣ ਪਲਾਜ਼ਮਾ ਥੈਰੇਪੀ ਨਾਲ ਵੀ ਕੀਤਾ ਜਾਵੇਗਾ। ਇਸ ਲਈ ਹਸਪਤਾਲ ਵਿਚ ਪਲਾਜ਼ਮਾ ਬੈਂਕ ਵੀ ਤਿਆਰ ਕੀਤਾ ਜਾ ਰਿਹਾ ਹੈ।

RELATED ARTICLES
POPULAR POSTS