Breaking News
Home / ਪੰਜਾਬ / ਪੰਜਾਬ ਵਿਚ ਕਰੋਨਾ ਪੀੜਤਾਂ ਦੀ ਗਿਣਤੀ 5300 ਤੱਕ ਅੱਪੜੀ

ਪੰਜਾਬ ਵਿਚ ਕਰੋਨਾ ਪੀੜਤਾਂ ਦੀ ਗਿਣਤੀ 5300 ਤੱਕ ਅੱਪੜੀ

Image Courtesy :jagbani(punjabkesar)

ਭਾਰਤ ‘ਚ ਕਰੋਨਾ ਮਰੀਜ਼ਾਂ ਦਾ ਅੰਕੜਾ ਸਾਢੇ 5 ਲੱਖ ਤੋਂ ਪਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 5300 ਤੱਕ ਅੱਪੜ ਗਈ ਹੈ, ਜਦੋਂ ਕਿ 3500 ਤੋਂ ਜ਼ਿਆਦਾ ਵਿਅਕਤੀ ਸਿਹਤਯਾਬ ਵੀ ਹੋਏ ਹਨ ਤੇ 134 ਤੋਂ ਵੱਧ ਕਰੋਨਾ ਪੀੜਤਾਂ ਦੀ ਪੰਜਾਬ ਵਿਚ ਜਾਨ ਵੀ ਜਾ ਚੁੱਕੀ ਹੈ। ਸੂਬੇ ਵਿਚ ਅਜੇ ਵੀ ਕਰੋਨਾ ਐਕਟਿਵ ਕੇਸਾਂ ਦੀ ਗਿਣਤੀ 1600 ਦੇ ਕਰੀਬ ਹੈ।
ਇਸੇ ਦੌਰਾਨ ਭਾਰਤ ਵਿਚ ਕਰੋਨਾ ਦਾ ਅੰਕੜਾ ਸਾਢੇ 5 ਲੱਖ ਨੂੰ ਟੱਪ ਗਿਆ ਹੈ ਅਤੇ ਇਨ੍ਹਾਂ ਵਿਚੋਂ 3 ਲੱਖ 23 ਹਜ਼ਾਰ ਦੇ ਕਰੀਬ ਮਰੀਜ਼ ਠੀਕ ਵੀ ਹੋਏ ਹਨ। ਜਦਕਿ 2 ਲੱਖ 12 ਹਜ਼ਾਰ ਦੇ ਕਰੀਬ ਮਰੀਜ਼ਾਂ ਦਾ ਇਲਾਜ ਵੀ ਚੱਲ ਰਿਹਾ ਹੈ ਅਤੇ ਸਾਢੇ 16 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਧਿਆਨ ਰਹੇ ਕਿ ਮਹਾਰਾਸ਼ਟਰ ਸਰਕਾਰ ਨੇ ਲਾਕ ਡਾਊਨ 31 ਜੁਲਾਈ ਤੱਕ ਵਧਾ ਦਿੱਤਾ ਹੈ ਅਤੇ ਪੰਜਾਬ ਵਿਚ ਫਿਰ ਤੋਂ ਲਾਕ ਡਾਊਨ ਲੱਗਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਜਦੋਂ ਕਿ ਤਾਲਾਬੰਦੀ ਵਿਚ ਮਿਲੀ ਛੋਟ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਰਕਾਰ ਨੇ ਚੱਲ ਰਹੀਆਂ ਬੱਸਾਂ ਵਿਚ ਮਾਸਕਾਂ ਸਣੇ ਪੂਰੀਆਂ ਸਵਾਰੀਆਂ ਬਿਠਾਉਣ ਦੀ ਆਗਿਆ ਦੇ ਦਿੱਤੀ ਹੈ।

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …