-8.2 C
Toronto
Tuesday, February 24, 2026
spot_img
Homeਹਫ਼ਤਾਵਾਰੀ ਫੇਰੀਚੈਂਪੀਅਨਜ਼ ਟਰਾਫੀ : ਭਾਰਤ-ਪਾਕਿਸਤਾਨ ਵਿਚਾਲੇ ਐਤਵਾਰ ਨੂੰ ਫਾਈਨਲ ਮੁਕਾਬਲਾ

ਚੈਂਪੀਅਨਜ਼ ਟਰਾਫੀ : ਭਾਰਤ-ਪਾਕਿਸਤਾਨ ਵਿਚਾਲੇ ਐਤਵਾਰ ਨੂੰ ਫਾਈਨਲ ਮੁਕਾਬਲਾ

ਸੈਮੀਫਾਈਨਲ ‘ਚ ਬੰਗਲਾਦੇਸ਼ ਨੂੰ ਬੁਰੀ ਤਰ੍ਹਾਂ ਹਰਾਇਆ
ਬਰਮਿੰਘਮ : ਭਾਰਤ ਨੇ ਵੀਰਵਾਰ ਨੂੰ ਇੱਥੇ ਖੇਡੇ ਦੂਜੇ ਸੈਮੀ ਫਾਈਨਲ ਵਿੱਚ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾ ਕੇ ਆਈਸੀਸੀ ਚੈਂਪੀਅਨਸ਼ਿਪ ਟਰਾਫੀ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਹੁਣ ਭਾਰਤ 18 ਜੂਨ ਨੂੰ ਫਾਈਨਲ ਵਿੱਚ ਆਪਣੇ ਰਿਵਾਇਤੀ ਵਿਰੋਧੀ ਪਾਕਿਸਤਾਨ ਨਾਲ ਖੇਡੇਗਾ। ਦੋ ਵਾਰ ਚੈਂਪੀਅਨਜ਼ ਟਰਾਫੀ ਜਿੱਤ ਚੁੱਕਾ ਭਾਰਤ ਤੀਜੀ ਵਾਰ ਫਾਈਨਲ ਵਿੱਚ ਪੁੱਜਾ ਹੈ।ਰੋਹਿਤ ਸ਼ਰਮਾ ਨੇ ਟੀਮ ਇੰਡੀਆ ਦੇ ਪ੍ਰਬੰਧਕਾਂ  ਨੂੰ ਟੀਮ ਵਿੱਚ ਵੈਸਟ ਇੰਡੀਜ਼ ਦੌਰੇ ਲਈ ਚੋਣ ਨਾ ਕਰਨ ਦਾ ਕਰਾਰਾ ਜਵਾਬ ਦਿੰਦਿਆਂ ਨਾਬਾਦ 123 ਦੌੜਾਂ ਠੋਕ ਕੇ ਕਪਤਾਨ ਵਿਰਾਟ ਕੋਹਲੀ ਨਾਬਾਦ (96) ਦੇ ਨਾਲ 178 ਦੌੜਾਂ ਦੀ ਅਜਿੱਤ ਸਾਂਝੇਦਾਰੀ ਕਰਦਿਆਂ ਪਿਛਲੇ ਚੈਂਪੀਅਨ ਭਾਰਤ ਨੂੰ 9 ਵਿਕਟਾਂ ਦੀ ਇੱਕ ਤਰਫਾ ਜਿੱਤ ਦਿਵਾਈ।

RELATED ARTICLES
POPULAR POSTS