ਅਮਰੀਕੀ ਸਦਰ ਦੇ ਐਲਾਨ ਮਗਰੋਂ ਆਲਮੀ ਬਾਜ਼ਾਰ ਮੁੜ ਚੜ੍ਹੇ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਹੁਤੇ ਮੁਲਕਾਂ ‘ਤੇ ਲਾਏ ‘ਜਵਾਬੀ ਟੈਕਸ’ ਦੇ ਅਮਲ ‘ਤੇ ਅਗਲੇ 90 ਦਿਨਾਂ ਲਈ ਰੋਕ ਲਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਹਾਲਾਂਕਿ ਦਾਅਵਾ ਕੀਤਾ ਕਿ ਚੀਨ ਨੂੰ ਇਸ ਆਰਜ਼ੀ ਰਾਹਤ ਤੋਂ ਛੋਟ ਨਹੀਂ ਮਿਲੇਗੀ ਤੇ ਉਹ ਚੀਨੀ ਦਰਾਮਦਾਂ ‘ਤੇ ਟੈਕਸ ਵਧਾ ਰਹੇ ਹਨ। ਟਰੰਪ ਦੇ ਇਸ ਬਿਆਨ ਨਾਲ ਆਲਮੀ ਬਾਜ਼ਾਰਾਂ ਨੇ ਮੁੜ ਸ਼ੁਟ ਵੱਟ ਲਈ ਹੈ।
ਕਾਬਿਲੇਗੌਰ ਹੈ ਕਿ ਟਰੰਪ ਨੇ ਆਲਮੀ ਪੱਧਰ ‘ਤੇ ਅਮਰੀਕੀ ਉਤਪਾਦਾਂ ‘ਤੇ ਲਗਾਏ ਗਏ ਉੱਚ ਟੈਕਸਾਂ ਦੇ ਟਾਕਰੇ ਲਈ ਇਤਿਹਾਸਕ ਪੇਸ਼ਕਦਮੀ ਤਹਿਤ 2 ਅਪਰੈਲ ਨੂੰ ਭਾਰਤ ਸਣੇ ਕਰੀਬ 60 ਮੁਲਕਾਂ ‘ਤੇ ਪਰਸਪਰ (ਜਵਾਬੀ) ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਟਰੰਪ ਨੇ ਉਦੋਂ ਕਿਹਾ ਸੀ, ”ਇਹ ਮੁਕਤੀ ਦਿਹਾੜਾ ਹੈ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਦੋ ਅਪਰੈਲ 2025 ਨੂੰ ਹਮੇਸ਼ਾ ਲਈ ਉਸ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਿਸ ਦਿਨ ਅਮਰੀਕੀ ਉਦਯੋਗ ਦਾ ਪੁਨਰ ਜਨਮ ਹੋਇਆ, ਜਿਸ ਦਿਨ ਅਮਰੀਕਾ ਦੇ ਭਾਗ ਮੁੜ ਖੁੱਲ੍ਹੇ, ਜਿਸ ਦਿਨ ਅਸੀਂ ਅਮਰੀਕਾ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ। ਅਸੀਂ ਅਮਰੀਕਾ ਨੂੰ ਖ਼ੁਸ਼ਹਾਲ, ਚੰਗਾ ਤੇ ਸਮਰਿੱਧ ਬਣਾਉਣ ਜਾ ਰਹੇ ਹਾਂ।” ਟਰੰਪ ਨੇ ਟੈਕਸਾਂ ਦਾ ਐਲਾਨ ਕਰਦਿਆਂ ਇਕ ਚਾਰਟ ਵੀ ਦਿਖਾਇਆ ਸੀ ਜਿਸ ਵਿਚ ਭਾਰਤ, ਚੀਨ, ਬ੍ਰਿਟੇਨ ਤੇ ਯੂਰਪੀ ਸੰਘ ਜਿਹੇ ਮੁਲਕਾਂ ਵੱਲੋਂ ਲਗਾਏ ਗਏ ਟੈਕਸ ਨਾਲ ਜਵਾਬੀ ਟੈਕਸ ਵੀ ਦਰਸਾਇਆ ਗਿਆ ਸੀ।
ਅਮਰੀਕਾ ‘ਚ ਟਰੰਪ ਤੇ ਮਸਕ ਖਿਲਾਫ ਜ਼ੋਰਦਾਰ ਪ੍ਰਦਰਸ਼ਨ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖਿਲਾਫ ਨਾਰਾਜ਼ ਲੋਕਾਂ ਨੇ ਮੁਲਕ ਦੇ ਸਾਰੇ 50 ਸੂਬਿਆਂ ‘ਚ 1200 ਤੋਂ ਵੱਧ ਥਾਵਾਂ ‘ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਾਂ ਨੂੰ ‘ਹੈਂਡਜ਼ ਆਫ਼’ ਨਾਮ ਦਿੱਤਾ ਗਿਆ ਜਿਸਦਾ ਮਤਲਬ ਹੈ ਕਿ ਟਰੰਪ ਲੋਕਾਂ ਦੇ ਨਿੱਜੀ ਮਾਮਲਿਆਂ ‘ਚ ਦਖ਼ਲ ਦੇਣਾ ਬੰਦ ਕਰਨ। ਦੇਸ਼ ਭਰ ‘ਚ ਵਕੀਲਾਂ, ਨਾਗਰਿਕ ਅਧਿਕਾਰ ਜਥੇਬੰਦੀਆਂ, ਐੱਲਜੀਬੀਟੀ ਸਮਰਥਕਾਂ, ਮਨੁੱਖੀ ਹੱਕਾਂ ਦੇ ਕਾਰਕੁਨਾਂ ਸਮੇਤ 150 ਤੋਂ ਵੱਧ ਗਰੁੱਪਾਂ ਨੇ ਰੈਲੀਆਂ ਕੀਤੀਆਂ। ਇਸ ਦੌਰਾਨ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸੜਕਾਂ ‘ਤੇ ਟਰੰਪ ਅਤੇ ਉੱਘੇ ਕਾਰੋਬਾਰੀ ਐਲਨ ਮਸਕ ਖਿਲਾਫ ਪੋਸਟਰ ਲਹਿਰਾਉਂਦੇ ਦਿਖੇ। ਪ੍ਰਦਰਸ਼ਨਕਾਰੀਆਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ, ਦੇਸ਼ ਨਿਕਾਲੇ, ਅਰਥਚਾਰੇ ਅਤੇ ਹੋਰ ਨੀਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਾਂ ਬਾਰੇ ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ, ”ਰਾਸ਼ਟਰਪਤੀ ਟਰੰਪ ਦਾ ਸਟੈਂਡ ਸਪੱਸ਼ਟ ਹੈ। ਉਹ ਸਮਾਜਿਕ ਸੁਰੱਖਿਆ, ਮੈਡੀਕੇਅਰ ਅਤੇ ਮੈਡਿਕਏਡ ਦੇ ਯੋਗ ਲਾਭਪਾਤਰੀਆਂ ਦੀ ਹਮੇਸ਼ਾ ਰਾਖੀ ਕਰਨਗੇ।